2 ਭਰਾਵਾਂ ਦੇ ਕਤਲ ਮਾਮਲੇ ''ਚ 25 ਦੋਸ਼ੀਆਂ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ

05/16/2022 6:12:36 PM

ਪਲੱਕੜ (ਭਾਸ਼ਾ)- ਕੇਰਲ ਦੀ ਇਕ ਸੈਸ਼ਨ ਅਦਾਲਤ ਨੇ ਪਲੱਕੜ ਜ਼ਿਲ੍ਹੇ 'ਚ ਸਾਲ 2013 'ਚ ਹੋਏ 2 ਭਰਾਵਾਂ ਦੇ ਕਤਲ ਦੇ ਮਾਮਲੇ 'ਚ 25 ਦੋਸ਼ੀਆਂ ਨੂੰ ਸੋਮਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਇਹ ਸਾਰੇ ਦੋਸ਼ੀ ਆਈ.ਯੂ.ਐੱਮ.ਐੱਲ. (ਇੰਡੀਅਨ ਯੂਨੀਅਨ ਮੁਸਲਿਮ ਲੀਗ) ਦੇ ਵਰਕਰ ਹਨ। ਅਦਾਲਤ ਨੇ ਹਰੇਕ ਦੋਸ਼ੀ 'ਤੇ 1.15 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਅਤੇ ਇਹ ਪੂਰੀ ਰਾਸ਼ੀ ਪੀੜਤ ਪਰਿਵਾਰ ਨੂੰ ਦਿੱਤੀ ਜਾਵੇਗੀ। ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਜਿਥ ਟੀ.ਐੱਚ. ਨੇ 12 ਮਈ ਨੂੰ 2 ਭਰਾਵਾਂ- ਨੁਰੂਦੀਨ ਅੇਤ ਹਮਸਾ ਦੇ ਕਤਲ ਦੇ ਮਾਮਲੇ 'ਚ 25 ਆਰੋਪੀਆਂ ਨੂੰ ਦੋਸ਼ੀ ਠਹਿਰਾਇਆ ਸੀ। ਦੋਵੇਂ ਭਰਾ ਏ.ਪੀ. ਸੁੰਨੀ ਪਾਰਟੀ ਦੇ ਮੈਂਬਰ ਸਨ, ਜੋ ਖੱਬੇ ਪੱਖੀ ਮੋਰਚੇ ਦੇ ਸਮਰਥਕ ਸਨ। ਵਿਸ਼ੇਸ਼ ਸਰਕਾਰੀ ਵਕੀਲ ਕ੍ਰਿਸ਼ਨਨ ਨਾਰਾਇਣਨ ਨੇ ਸੋਮਵਾਰ ਨੂੰ ਦੋਸ਼ੀਆਂ ਨੂੰ ਸਜ਼ਾ ਸੁਣਾਏ ਜਾਣ ਦੀ ਪੁਸ਼ਟੀ ਕੀਤੀ।

ਇਹ ਵੀ ਪੜ੍ਹੋ : ਚਾਰ ਧਾਮਾਂ ਦੀ ਯਾਤਰਾ 'ਤੇ ਜਾਣ ਵਾਲਿਆਂ 'ਚ ਹੁਣ ਤੱਕ 39 ਸ਼ਰਧਾਲੂਆਂ ਦੀ ਮੌਤ, ਜਾਰੀ ਹੋਏ ਇਹ ਨਿਰਦੇਸ਼

ਅਦਾਲਤ ਨੇ ਹਰੇਕ ਦੋਸ਼ੀ ਨੂੰ ਆਈ.ਪੀ.ਸੀ. ਦੀ ਧਾਰਾ 302 (ਕਤਲ) ਦੇ ਨਾਲ ਹੀ ਧਾਰਾ 149 (ਗੈਰ-ਕਾਨੂੰਨੀ ਤੌਰ 'ਤੇ ਇਕੱਠੇ ਹੋਣ ਵਾਲਾ ਹਰੇਕ ਮੈਂਬਰ ਸਮਾਨ ਉਦੇਸ਼ ਨਾਲ ਕੀਤੇ ਗਏ ਅਪਰਾਧ ਦਾ ਦੋਸ਼ੀ) ਦੇ ਅਧੀਨ ਸਜ਼ਾ ਸੁਣਾਈ। ਨਾਰਾਇਣਨ ਨੇ ਕਿਹਾ ਕਿ ਪੀੜਤ ਦੇ ਭਰਾ 'ਤੇ ਹਮਲੇ ਲਈ ਵੀ ਸਾਰੇ ਦੋਸ਼ੀਆਂ ਨੂੰ ਧਾਰਾ 307 (ਕਤਲ ਦੀ ਕੋਸ਼ਿਸ਼) ਦੇ ਅਧੀਨ ਵੀ ਦੋਸ਼ੀ ਠਹਿਰਾਇਆ ਗਿਆ। ਤਿੰਨ ਭਰਾਵਾਂ 'ਤੇ ਹੋਏ ਹਮਲੇ 'ਚ ਸਿਰਫ਼ ਕੁੰਜੁ ਮੁਹੰਮਦ ਜਿਊਂਦਾ ਬਚ ਸਕਿਆ ਅਤੇ ਉਹ ਇਸ ਮਾਮਲੇ ਦਾ ਮੁੱਖ ਗਵਾਹ ਰਿਹਾ। ਨਾਰਾਇਣਨ ਨੇ ਦੱਸਿਆ ਕਿ ਇਕ ਮਸਜਿਦ ਦੇ ਚੰਦੇ ਨੂੰ ਲੈ ਕੇ ਦੋਹਾਂ ਪੱਖਾਂ 'ਚ ਹੋਈ ਕਹਾਸੁਣੀ ਤੋਂ ਬਾਅਦ ਹਮਲਾ ਕੀਤਾ ਗਿਆ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News