ਮੁੰਬਈ ’ਚ ਰੈਮਡੇਸਿਵਿਰ ਦੀਆਂ 2200 ਸ਼ੀਸ਼ੀਆਂ ਜ਼ਬਤ
Wednesday, Apr 21, 2021 - 10:51 AM (IST)
ਮੁੰਬਈ (ਭਾਸ਼ਾ)– ਮਹਾਰਾਸ਼ਟਰ ਪੁਲਸ ਤੇ ਸੂਬਾ ਖੁਰਾਕ ਤੇ ਦਵਾਈ ਪ੍ਰਸ਼ਾਸਨ (ਐੱਫ. ਡੀ. ਏ.) ਦੇ ਅਧਿਕਾਰੀਆਂ ਨੇ ਇਥੇ 2 ਸਥਾਨਾਂ ’ਤੇ ਛਾਪੇਮਾਰੀ ਕਰਕੇ ਐਕਸਪੋਰਟਰਾਂ ਵੱਲੋਂ ਜਮਾਂ ਕਰਕੇ ਰੱਖੀ ਗਈ ਰੈਮਡੇਸਿਵਿਰ ਦੀਆਂ 2200 ਸ਼ੀਸ਼ੀਆਂ ਬਰਾਮਦ ਕੀਤੀਆਂ ਹਨ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਕੋਵਿਡ-19 ਦੇ ਗੰਭੀਰ ਮਰੀਜ਼ਾਂ ਲਈ ਜ਼ਰੂਰੀ ਮੰਨੀ ਜਾਣ ਵਾਲੀ ਰੈਮਡੇਸਿਵਿਰ ਦੀ ਐਕਸਪੋਰਟ ’ਤੇ ਕੇਂਦਰ ਨੇ ਪਿਛਲੇ ਹਫਤੇ ਰੋਕ ਲਗਾ ਦਿੱਤੀ ਸੀ। ਮਹਾਮਾਰੀ ਦੇ ਮਾਮਲੇ ਤੇਜ਼ੀ ਨਾਲ ਵਧਣ ’ਤੇ ਇਸ ਦਵਾਈ ਦੀ ਮੰਗ ਵਧ ਗਈ ਹੈ।
ਇਹ ਵੀ ਪੜ੍ਹੋ- ਸਰਕਾਰ ਨੇ ਕੋਰੋਨਾ ਦੀ ਦਵਾਈ ਰੈਮਡੇਸਿਵਿਰ ਨੂੰ ਲੈ ਕੇ ਕੀਤਾ ਇਹ ਵੱਡਾ ਐਲਾਨ
ਮੁੰਬਈ ਪੁਲਸ ਅਤੇ ਦਵਾਈ ਪ੍ਰਸ਼ਾਸਨ ਨੇ ਇਕ ਸੂਚਨਾ ਦੇ ਆਧਾਰ ’ਤੇ ਉਪ ਨਗਰੀ ਅੰਧੇਰੀ ਅਤੇ ਦੱਖਣੀ ਮੁੰਬਈ ਦੇ ਨਿਊ ਮਰੀਨ ਲਾਈਨਜ਼ ਵਿਚ ਦੋ ਥਾਵਾਂ ’ਤੇ ਛਾਪੇ ਮਾਰੇ ਸਨ। ਮੁੰਬਈ ਪੁਲਸ ਦੇ ਬੁਲਾਰੇ ਐੱਸ. ਚੈਤਨਯ ਨੇ ਇਕ ਬਿਆਨ ਵਿਚ ਦੱਸਿਆ ਕਿ ਰੈਮਡੇਸਿਵਿਰ ਦੀਆਂ 2200 ਸ਼ੀਸ਼ੀਆਂ ਬਰਾਮਦ ਕੀਤੀਆਂ ਗਈਆਂ ਹਨ, ਜੋ ਕਿ ਇਕ ਦਵਾਈ ਕੰਪਨੀ ਦੀ ਹੈ।