ਰਾਜਸਥਾਨ ’ਚ 22 ਹੋਰ ਲੋਕ ਓਮੀਕਰੋਨ ਤੋਂ ਪੀੜਤ

Wednesday, Dec 29, 2021 - 03:40 PM (IST)

ਜੈਪੁਰ (ਭਾਸ਼ਾ)— ਰਾਜਸਥਾਨ ਵਿਚ 22 ਹੋਰ ਲੋਕ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਤੋਂ ਪੀੜਤ ਪਾਏ ਗਏ ਹਨ। ਸੂਬੇ ਦੇ ਮੈਡੀਕਲ ਅਤੇ ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਬੁੱਧਵਾਰ ਨੂੰ ਸੂਬੇ ਵਿਚ ਓਮੀਕਰੋਨ ਦੇ 22 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ ’ਚੋਂ ਅਜਮੇਰ ਦੇ 10, ਜੈਪੁਰ ਦੇ 9, ਭੀਲਵਾੜਾ ਦੇ 9 ਅਤੇ ਜੋਧਪੁਰ ਦਾ 1 ਮਰੀਜ਼ ਸ਼ਾਮਲ ਹੈ। 

ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਦੇ 9 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ, ਓਮੀਕ੍ਰੋਨ ਦੇ ਕੁੱਲ ਕੇਸ 781 ਹੋਏ

ਬੁਲਾਰੇ ਮੁਤਾਬਕ ਇਨ੍ਹਾਂ ਪੀੜਤ ਵਿਅਕਤੀਆਂ ਵਿਚੋਂ 4 ਵਿਦੇਸ਼ ਯਾਤਰਾ ਤੋਂ ਪਰਤੇ ਹਨ, 3 ਵਿਅਕਤੀ ਵਿਦੇਸ਼ੀ ਯਾਤਰੀਆਂ ਦੇ ਸੰਪਰਕ ’ਚ ਆਉਣ ਤੋਂ ਪੀੜਤ ਹੋਏ। ਦੋ ਵਿਅਕਤੀ ਦੂਜੇ ਸੂਬਿਆਂ ਦੀ ਯਾਤਰਾ ਤੋਂ ਪਰਤੇ ਹਨ। ਇਨ੍ਹਾਂ ਸਾਰਿਆਂ ਨੂੰ ਓਮੀਕਰੋਨ ਵਿਸ਼ੇਸ਼ ਵਾਰਡ ਵਿਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ :  PM ਮੋਦੀ ਨੇ ਕਾਨਪੁਰ ਨੂੰ ਦਿੱਤੀ ਮੈਟਰੋ ਦੀ ਸੌਗਾਤ, ਖ਼ੁਦ ਵੀ ਕੀਤਾ ਸਫ਼ਰ

ਸੂਬੇ ਵਿਚ ਹੁਣ ਤੱਕ 68 ਵਿਅਕਤੀ ਕੋਰੋਨਾ ਵਾਇਰਸ ਦੇ ਇਸ ਨਵੇਂ ਵੇਰੀਐਂਟ ਤੋਂ ਪੀੜਤ ਪਾਏ ਗਏ ਹਨ, ਜਿਨ੍ਹਾਂ ’ਚੋਂ ਜੈਪੁਰ ਦੇ 39, ਸੀਕਰ ਦੇ 4, ਅਜਮੇਰ ਦੇ 17, ਉਦੈਪੁਰ ਦੇ 4, ਭੀਲਵਾੜਾ ਦੇ 2, ਜੋਧਪੁਰ ਦਾ 1 ਅਤੇ ਮਹਾਰਾਸ਼ਟਰ ਦਾ 1 ਵਿਅਕਤੀ ਹੈ। ਪਹਿਲਾਂ ਓਮੀਕਰੋਨ ਪੀੜਤ ਪਾਏ ਗਏ 46 ’ਚੋਂ 44 ਮਰੀਜ਼ ਠੀਕ ਹੋ ਚੁੱਕੇ ਹਨ। ਦੱਸ ਦੇਈਏ ਕਿ ਦੇਸ਼ ਭਰ ’ਚ ਓਮੀਕਰੋਨ ਦੇ 781 ਮਾਮਲੇ ਹੋ ਗਏ ਹਨ ਅਤੇ ਇਹ 21 ਸੂਬਿਆਂ ’ਚ ਫੈਲ ਚੁੱਕਾ ਹੈ।


Tanu

Content Editor

Related News