ਕੇਰਲ ''ਚ ਐੱਸ. ਬੀ. ਆਈ. ਦੇ 22 ਗਾਹਕ ਬਣੇ ਕਰੋੜਪਤੀ
Tuesday, Jul 03, 2018 - 12:22 AM (IST)
ਮਲਾਪਪੁਰਮ— ਕੇਰਲ ਦੇ ਮਲਾਪਪੁਰਮ ਜ਼ਿਲੇ ਦੇ 22 ਲੋਕ ਰਾਤੋ-ਰਾਤ 'ਕਰੋੜਪਤੀ' ਅਤੇ 'ਲੱਖਪਤੀ' ਬਣ ਗਏ ਜਦੋਂ ਜਨਤਕ ਖੇਤਰ ਦੇ ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ਦੇ ਉਨ੍ਹਾਂ ਦੇ ਖਾਤਿਆਂ ਵਿਚ ਤਕਨੀਕੀ ਖਾਮੀ ਨਾਲ 90 ਲੱਖ ਤੋਂ 19 ਕਰੋੜ ਰੁਪਏ ਜਮ੍ਹਾ ਹੋ ਗਏ। ਬੈਂਕ ਦੀ ਇਸ ਗਲਤੀ ਦਾ ਖੁਲਾਸਾ ਉਦੋਂ ਹੋਇਆ ਜਦੋਂ ਪ੍ਰਸਿੱਧ ਸਿਹਤ ਸੰਸਥਾ ਕੋਟਾਕਕਲ ਆਯੁਰਵੇਦ ਵਿਭਾਗ ਦੇ ਮੁਲਾਜ਼ਮਾਂ ਨੇ ਤਨਖਾਹ ਭੁਗਤਾਨ ਦੀ ਜਾਣਕਾਰੀ ਲਈ ਆਪਣੇ ਖਾਤਿਆਂ ਦੀ ਜਾਂਚ ਕੀਤੀ। ਮੁਲਾਜ਼ਮਾਂ ਨੇ ਦੱਸਿਆ ਕਿ ਇਸ ਗੱਲ ਦੀ ਰਸਮੀ ਸ਼ਿਕਾਇਤ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਦੇ ਖਾਤਿਆਂ ਨੂੰ ਸੀਲ ਕਰ ਦਿੱਤਾ ਗਿਆ। ਮੁੱਢਲੀ ਜਾਂਚ ਵਿਚ ਇਸ ਗੜਬੜੀ ਦਾ ਹੋਣਾ ਤਕਨੀਕੀ ਖਰਾਬੀ ਦੱਸਿਆ ਜਾ ਰਿਹਾ ਹੈ।
