ਔਰਤਾਂ ਦੇ ਖਾਤੇ ''ਚ ਆਉਣਗੇ 2100 ਰੁਪਏ
Saturday, Nov 16, 2024 - 05:40 PM (IST)
ਮਹਿੰਦਰਗੜ੍ਹ- ਮੋਦੀ ਸਰਕਾਰ ਵਲੋਂ ਔਰਤਾਂ ਦੀ ਭਲਾਈ ਲਈ ਕਈ ਸਕੀਮਾਂ ਦਾ ਐਲਾਨ ਕੀਤਾ ਜਾਂਦਾ ਹੈ। ਹੁਣ ਸਰਕਾਰ ਵਲੋਂ ਔਰਤਾਂ ਦੇ ਖਾਤੇ ਵਿਚ ਜਲਦੀ ਹੀ 2100 ਰੁਪਏ ਪਾਏ ਜਾਣਗੇ। ਹਰਿਆਣਾ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮੋਹਨ ਲਾਲ ਬੜੌਲੀ ਨੇ ਦੱਸਿਆ ਕਿ ਜਲਦ ਹੀ ਔਰਤਾਂ ਦੇ ਖਾਤੇ ਵਿਚ 2100 ਰੁਪਏ ਪਾਏ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਸ ਸਕੀਮ ਦਾ ਸ਼ੁੱਭ ਆਰੰਭ ਕਰਵਾਇਆ ਜਾਵੇਗਾ ਅਤੇ ਉਨ੍ਹਾਂ ਤੋਂ ਸਮਾਂ ਮੰਗਿਆ ਗਿਆ ਹੈ। ਹਾਲਾਂਕਿ ਹੁਣ ਤੱਕ ਪੀਐੱਮ ਦਫ਼ਤਰ ਵਲੋਂ ਸਮਾਂ ਨਹੀਂ ਮਿਲਿਆ ਹੈ। ਬੜੌਲੀ ਨੇ ਦੱਸਿਆ ਕਿ ਅਗਲੇ ਮਹੀਨੇ ਤੱਕ ਸਮਾਂ ਮਿਲ ਜਾਵੇਗਾ।
ਇਹ ਵੀ ਪੜ੍ਹੋ- ਇੰਟਰਨੈੱਟ ਸਪੀਡ ਹੋ ਜਾਵੇਗੀ ਤੇਜ਼, ਆਪਣੇ ਫੋਨ 'ਚ ਕਰੋ ਇਹ ਸੈਟਿੰਗ
ਦਰਅਸਲ 'ਲਾਡੋ ਲਕਸ਼ਮੀ ਸਕੀਮ' ਹੁਣ ਤੱਕ ਲਾਗੂ ਨਾ ਕਰਨ 'ਤੇ ਵਿਰੋਧੀ ਧਿਰ ਦੇ ਆਗੂ ਸਵਾਲ ਚੁੱਕ ਰਹੇ ਹਨ। ਹਾਲ ਹੀ ਵਿਚ ਕੁਮਾਰੀ ਸ਼ੈਲਜਾ ਨੇ ਵੀ ਭਾਜਪਾ ਸਰਕਾਰ ਤੋਂ ਪੁੱਛਿਆ ਸੀ ਕਿ ਔਰਤਾਂ ਨੂੰ 2100 ਰੁਪਏ ਕਦੋਂ ਮਿਲਣਗੇ। ਸਰਕਾਰ ਵਲੋਂ ਹੁਣ ਤੱਕ ਕੋਈ ਜਵਾਬ ਨਹੀਂ ਆਇਆ ਹੈ। ਦੱਸ ਦੇਈਏ ਕਿ ਹਰਿਆਣਾ ਵਿਚ ਭਾਜਪਾ ਨੇ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਮੈਨੀਫੈਸਟੋ ਵਿਚ ਪ੍ਰਦੇਸ਼ ਦੀਆਂ ਸਾਰੀਆਂ ਔਰਤਾਂ ਨੂੰ 2100 ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਹਾਲਾਂਕਿ ਹੁਣ ਸਰਕਾਰ ਬਣੇ ਇਕ ਮਹੀਨਾ ਹੋ ਗਿਆ ਹੈ ਪਰ ਹੁਣ ਤੱਕ ਇਸ ਬਾਰੇ ਕੋਈ ਅਧਿਕਾਰਤ ਤੌਰ 'ਤੇ ਪ੍ਰਕਿਰਿਆ ਸ਼ੁਰੂ ਨਹੀਂ ਹੋਈ ਹੈ। ਹੁਣ ਭਾਜਪਾ ਪ੍ਰਦੇਸ਼ ਪ੍ਰਧਾਨ ਮੋਹਨ ਲਾਲ ਨੇ ਇਸ ਬਾਬਤ ਅਪਡੇਟ ਦਿੱਤੀ ਹੈ।