ਵਾਇਰਲ ਹੋ ਰਹੀ ਅਨੋਖੀ ਜੋੜੀ, 21 ਸਾਲ ਦੇ ਮੁੰਡੇ ਨੇ ਮਾਂ ਦੀ ਉਮਰ ਦੀ ਜਨਾਨੀ ਨਾਲ ਕਰਵਾਇਆ ਵਿਆਹ

Thursday, Dec 15, 2022 - 06:21 PM (IST)

ਵਾਇਰਲ ਹੋ ਰਹੀ ਅਨੋਖੀ ਜੋੜੀ, 21 ਸਾਲ ਦੇ ਮੁੰਡੇ ਨੇ ਮਾਂ ਦੀ ਉਮਰ ਦੀ ਜਨਾਨੀ ਨਾਲ ਕਰਵਾਇਆ ਵਿਆਹ

ਨੈਸ਼ਨਲ ਡੈਸਕ- ਕਹਿੰਦੇ ਹਨ ਕਿ ਪਿਆਰ 'ਚ ਉਮਰ, ਰੰਗ-ਰੂਪ ਜਾਂ ਅਮੀਰ-ਗਰੀਬ ਵਰਗੀ ਕੋਈ ਚੀਜ਼ ਨਹੀਂ ਹੁੰਦੀ ਪਰ ਇਹ ਸਭ ਲਿਮਟ ਤੋਂ ਪਾਰ ਹੋ ਜਾਵੇ ਤਾਂ ਲੋਕ ਕੁਮੈਂਟ ਕਰਨ 'ਤੇ ਮਜ਼ਬੂਰ ਹੋ ਜਾਂਦੇ ਹਨ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਅਜਿਹੇ ਜੋੜੇ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਵੇਖ ਕੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗਲਾਂ ਕਰ ਰਹੇ ਹਨ। 

ਇਹ ਵੀ ਪੜ੍ਹੋ– ਦਿੱਲੀ ’ਚ ਕੁੜੀ ’ਤੇ ਤੇਜ਼ਾਬੀ ਹਮਲਾ, ਸੀ.ਸੀ.ਟੀ.ਵੀ. ਫੁਟੇਜ ਆਈ ਸਾਹਮਣੇ

ਵਾਇਰਲ ਹੋ ਰਹੀ ਇਸ ਵੀਡੀਓ 'ਚ ਇਕ 21 ਸਾਲ ਦੇ ਮੁੰਡੇ ਨੇ ਆਪਣੀ ਮਾਂ ਦੀ ਉਮਰ ਦੀ ਜਨਾਨੀ ਜਿਸਦੀ ਉਮਰ 52 ਸਾਲ ਹੈ, ਨਾਲ ਵਿਆਹ ਕਰਵਾ ਲਿਆ ਹੈ। ਵੀਡੀਓ 'ਚ ਮੁੰਡਾ ਕਹਿ ਰਿਹਾ ਹੈ ਕਿ ਮੈਂ ਵਿਆਹ ਕਰ ਲਿਆ ਹੈ। ਪਿਆਰ 'ਚ ਉਮਰ ਮਾਇਨੇ ਨਹੀਂ ਰੱਖਦੀ। ਬਸ ਦਿਲ ਵੇਖਿਆ ਜਾਂਦਾ ਹੈ। ਕਿਸੇ ਦਾ ਦਿਲ ਚੰਗਾ ਹੈ ਤਾਂ ਹੋਰ ਕੀ ਚਾਹੀਦਾ ਹੈ। ਮਤਲਬ ਸਭ ਚੰਗਾ ਹੈ।

ਇਹ ਵੀ ਪੜ੍ਹੋ– ਪੈਸਿਆਂ ਦੇ ਲਾਲਚ 'ਚ ਹੈਵਾਨ ਬਣਿਆ ਮਕਾਨ ਮਾਲਕ, PhD ਸਕਾਲਰ ਦਾ ਕਤਲ ਕਰ ਲਾਸ਼ ਦੇ ਕੀਤੇ ਟੁਕੜੇ

ਇਹ ਵੀ ਪੜ੍ਹੋ– ਵਿਸ਼ਵ ਬੈਂਕ ਦੀ ਡਰਾਉਣੀ ਰਿਪੋਰਟ, ਭਾਰਤ ਸਿਰ ਮੰਡਰਾ ਰਿਹੈ ਇਹ ਵੱਡਾ ਖ਼ਤਰਾ

ਉੱਥੇ ਹੀ ਆਪਣੇ ਬੱਚੇ ਦੀ ਉਮਰ ਦੇ ਮੁੰਡੇ ਨਾਲ ਵਿਆਹ ਕਰਾਉਣ ਵਾਲੀ 52 ਸਾਲਾ ਜਨਾਨੀ ਦਾ ਕਹਿਣਾ ਹੈ ਕਿ ਮੈਨੂੰ ਇਨ੍ਹਾਂ 'ਤੇ ਪੁਰਾ ਵਿਸ਼ਵਾਸ ਹੈ। ਮੈਂ 3 ਸਾਲ ਇਨ੍ਹਾਂ ਨਾਲ ਰਹਿ ਕੇ ਵੇਖਿਆ ਹੈ। ਉਮਰ 'ਚ ਇੰਨੇ ਜ਼ਿਆਦਾ ਫਰਕ ਵਾਲੀ ਇਸ ਅਨੋਖੀ ਜੋੜੀ 'ਤੇ ਕਈ ਲੋਕ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਭੱਦੇ ਕੁਮੈਂਟ ਕਰ ਰਹੇ ਹਨ। ਕੋਈ ਲਿਖ ਰਿਹਾ ਹੈ ਕਿ ਉਹ ਤੇਰੇ ਮੁੰਡੇ ਦੀ ਉਮਰ ਦਾ ਹੈ, ਉਹ ਨਾਸਮਝ ਹੈ, ਤੂੰ ਤਾਂ ਅਜਿਹਾ ਨਾ ਕਰਦੀ। ਉੱਥੇ ਹੀ ਇਕ ਨੇ ਲਿਖਿਆ ਹੈ ਕਿ ਕਲਯੁੱਗ ਹੈ ਭਾਈ, ਕੁਝ ਵੀ ਹੋ ਸਕਦਾ ਹੈ। ਦੱਸ ਦੇਈਏ ਕਿ ਅਮਿਤ ਚਤੁਰਵੇਦੀ ਨਾਂ ਦੇ ਫੇਸਬੁੱਕ ਅਕਾਊਂਟ ਤੋਂ ਇਹ ਵੀਡੀਓ ਵਾਇਰਲ ਹੋ ਰਹੀ ਹੈ। 

ਇਹ ਵੀ ਪੜ੍ਹੋ– WhatsApp ਯੂਜ਼ਰਜ਼ ਸਾਵਧਾਨ! ਭੁੱਲ ਕੇ ਵੀ ਨਾ ਡਾਇਲ ਕਰੋ ਇਹ ਨੰਬਰ, ਅਕਾਊਂਟ ਹੋ ਸਕਦੈ ਹੈਕ


author

Rakesh

Content Editor

Related News