21 ਸਬਜੀ ਵੇਚਣ ਵਾਲੇ ਕੋਰੋਨਾ ਪਾਜ਼ੇਟਿਵ, ਗੁਜਰਾਤ ‘ਚ ਮਰੀਜ਼ਾਂ ਦੀ ਗਿਣਤੀ 6 ਹਜ਼ਾਰ ਦੇ ਪਾਰ

Tuesday, May 05, 2020 - 10:32 PM (IST)

21 ਸਬਜੀ ਵੇਚਣ ਵਾਲੇ ਕੋਰੋਨਾ ਪਾਜ਼ੇਟਿਵ, ਗੁਜਰਾਤ ‘ਚ ਮਰੀਜ਼ਾਂ ਦੀ ਗਿਣਤੀ 6 ਹਜ਼ਾਰ ਦੇ ਪਾਰ

ਅਹਿਮਦਾਬਾਦ - ਅਹਿਮਦਾਬਾਦ ‘ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਪੁਲਸ ਅਤੇ ਸਿਹਤ ਵਿਭਾਗ ਨੂੰ ਅਲਰਟ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਆਪਣੇ ਘਰਾਂ ‘ਚ ਰਹਿਣ ਅਤੇ ਸਾਵਧਾਨੀ ਬਰਤਣ ਦਾ ਵੀ ਆਦੇਸ਼ ਦਿੱਤਾ ਜਾ ਰਿਹਾ ਹੈ। ਪਿਛਲੇ ਕੁੱਝ ਦਿਨਾਂ ਤੋਂ ਸਬਜੀ ਵੇਚਣ ਵਾਲਿਆਂ ਦੇ ਕੋਰੋਨਾ ਪੀੜਤ ਪਾਏ ਜਾਣ ਦੇ ਬਾਅਦ ਗੁਜਰਾਤ ਸਿਹਤ ਵਿਭਾਗ ਹਰਕਤ ‘ਚ ਆ ਗਿਆ ਹੈ। ਅਹਿਮਦਾਬਾਦ ਦੇ ਭਾਈਪੁਰਾ ਅਤੇ ਹਰਿਪੁਰਾ ‘ਚ 21 ਸਬਜੀ ਵਾਲਿਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦੇ ਬਾਅਦ ਪੂਰੇ ਇਲਾਕੇ ਨੂੰ ਕੰਟੇਨਮੈਂਟ ਜੋਨ ‘ਚ ਤਬਦੀਲ ਕਰ ਦਿੱਤਾ ਗਿਆ ਹੈ।

ਅਹਿਮਦਾਬਾਦ ਸ਼ਹਿਰ ਦੇ ਇੱਕ ਹੀ ਇਲਾਕੇ ‘ਚ ਸਬਜੀ ਵੇਚਣ ਵਾਲਿਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦੇ ਬਾਅਦ ਪੂਰੇ ਇਲਾਕੇ ‘ਚ ਹਾਹਾਕਾਰ ਮੱਚ ਗਿਆ। ਹਰਿਪੁਰਾ ਇਲਾਕੇ ‘ਚ ਸਬਜੀ ਵੇਚਣ ਵਾਲਿਆਂ ਦੇ ਪਰਿਵਾਰ ਦੇ ਮੈਬਰਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ। ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੂਰੇ ਖੇਤਰ ਨੂੰ ਬਲਾਕ ਕਰ ਸੈਨੇਟਾਇਜ਼ ਕਰਣ ਦਾ ਫੈਸਲਾ ਲਿਆ ਗਿਆ ਹੈ। ਹਰਿਪੁਰਾ ਇਲਾਕੇ ‘ਚ ਰਹਿਣ ਵਾਲੇ ਲੋਕਾਂ ਨੂੰ ਘਰਾਂ ‘ਚ ਰਹਿਣ ਦੀ ਵਿਸ਼ੇਸ਼ ਅਪੀਲ ਕੀਤੀ ਗਈ ਹੈ।

ਉਥੇ ਹੀ, ਅਹਿਮਦਾਬਾਦ ਦੀ ਸਾਬਰਮਤੀ ਜੇਲ ‘ਚ ਕੋਰੋਨਾ ਵਾਇਰਸ ਦਾ ਸੰਕਰਮਣ ਫੈਲਣ ਨਾਲ ਜੇਲ ਪ੍ਰਸ਼ਾਸਨ ‘ਚ ਭਾਜੜ ਮੱਚ ਗਈ ਹੈ। ਜੇਲ ਅਧਿਕਾਰੀਆਂ ਮੁਤਾਬਕ,  ਕੋਰੋਨਾ ਪਾਜ਼ੇਟਿਵ ਆਏ ਪੰਜ ਕੈਦੀਆਂ ਨੂੰ ਖਾੜਿਆ ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਸਾਰਿਆਂ ਦੀ ਕੋਰੋਨਾ ਦੀ ਜਾਂਚ ਕਰਾਈ ਗਈ ਸੀ। ਉਸ ਦੌਰਾਨ ਇਨ੍ਹਾਂ ਸਾਰੇ ਦੋਸ਼ੀਆਂ ਦੀ ਰਿਪੋਰਟ ਨੈਗੇਟਿਵ ਆਈ ਸੀ। ਪਰ ਜੇਲ ‘ਚ ਆਉਣ ਤੋਂ ਬਾਅਦ ਅਚਾਨਕ ਇਨ੍ਹਾਂ ਸਾਰਿਆਂ ਦੀ ਸਿਹਤ ਖ਼ਰਾਬ ਹੋਣ ਲੱਗੀ। ਜਾਂਚ ਕਰਣ ਦੇ ਬਾਅਦ ਸਾਰੇ ਕੈਦੀ ਕੋਰੋਨਾ ਪਾਜ਼ੇਟਿਵ ਪਾਏ ਗਏ। ਇਨ੍ਹਾਂ ਨੂੰ ਇਲਾਜ ਲਈ ਅਹਿਮਦਾਬਾਦ ਸਿਵਲ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ।

ਗੁਜਰਾਤ ‘ਚ ਤੇਜੀ ਨਾਲ ਵਧ ਰਹੇ ਮਾਮਲੇ
ਦੱਸ ਦਈਏ ਕਿ ਗੁਜਰਾਤ ‘ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਪਿਛਲੇ 24 ਘੰਟੇ ‘ਚ ਇੱਥੇ 441 ਨਵੇਂ ਕੇਸ ਸਾਹਮਣੇ ਆਏ ਹਨ ਅਤੇ 49 ਲੋਕਾਂ ਦੀ ਮੌਤ ਹੋਈ ਹੈ। ਅਹਿਮਦਾਬਾਦ ‘ਚ 349 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 39 ਲੋਕਾਂ ਦੀ ਮੌਤ ਹੋਈ ਹੈ। ਗੁਜਰਾਤ ‘ਚ ਕੋਰੋਨਾ ਦੇ ਕੁਲ 6,245 ਮਾਮਲੇ ਹਨ ਅਤੇ 368 ਲੋਕਾਂ ਦੀ ਮੌਤ ਹੋ ਚੁੱਕੀ ਹੈ।


author

Inder Prajapati

Content Editor

Related News