ਭਾਰਤ ''ਚ ਲਸ਼ਕਰ ਦੇ 21 ਅੱਤਵਾਦੀਆਂ ਦੀ ਘੁਸਪੈਠ, ਕਈ ਸ਼ਹਿਰਾਂ ''ਚ ਹਾਈ ਅਲਰਟ ਜਾਰੀ

05/26/2017 1:02:14 PM

ਨਵੀਂ ਦਿੱਲੀ— ਖੁਫੀਆ ਏਜੰਸੀਆਂ ਅਨੁਸਾਰ ਭਾਰਤ 'ਚ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ 20 ਤੋਂ 21 ਅੱਤਵਾਦੀ ਆ ਚੁਕੇ ਹਨ। ਇਹ ਅੱਤਵਾਦੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਦੇ ਇਸ਼ਾਰੇ 'ਤੇ ਭਾਰਤ 'ਚ ਆਏ ਹਨ, ਜੋ ਮੈਟਰੋ ਸਟੇਸ਼ਨ, ਰੇਲਵੇ ਸਟੇਸ਼ਨ, ਮਾਲ, ਹੋਟਲ, ਸੈਰ-ਸਪਾਟੇ ਵਾਲੀ ਜਗ੍ਹਾ, ਧਾਰਮਿਕ ਸਥਾਨ ਅਤੇ ਭੀੜ ਵਾਲੇ ਜਨਤਕ ਥਾਂਵਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ।
ਖੁਫੀਆ ਏਜੰਸੀਆਂ ਅਨੁਸਾਰ ਇਹ ਅੱਤਵਾਦੀ ਦਿੱਲੀ, ਮੁੰਬਈ, ਪੰਜਾਬ ਅਤੇ ਰਾਜਸਥਾਨ 'ਚ ਮੌਜੂਦ ਹਨ, ਜਿਸ ਤੋਂ ਬਾਅਦ ਇਨ੍ਹਾਂ ਸ਼ਹਿਰਾਂ 'ਚ ਹਾਈ ਅਲਰਟ ਕਰ ਦਿੱਤਾ ਗਿਆ ਹੈ। ਦਿੱਲੀ ਪੁਲਸ ਦੀਆਂ ਸਾਰੀਆਂ ਇਕਾਈਆਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਇਸ ਸੂਚਨਾ ਤੋਂ ਬਾਅਦ ਐਡਵਾਇਜ਼ਰੀ (ਸਲਾਹ) ਵੀ ਜਾਰੀ ਕੀਤੀ ਗਈ ਹੈ।


Related News