ਪੱਛਮੀ ਬੰਗਾਲ : ਬੀਰਭੂਮ ਦੇ ਸੈਂਥੀਆ ’ਚ ਝੜਪਾਂ ਪਿੱਛੋਂ 21 ਗ੍ਰਿਫ਼ਤਾਰ, ਇੰਟਰਨੈੱਟ ਸੇਵਾ ਮੁਅੱਤਲ
Saturday, Mar 15, 2025 - 09:56 PM (IST)

ਸੂਰੀ, (ਭਾਸ਼ਾ)- ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲੇ ’ਚ 2 ਗਰੁੱਪਾਂ ਵਿਚਾਲੇ ਹੋਈਆਂ ਝੜਪਾਂ ਨੂੰ ਲੈ ਕੇ 21 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਸ਼ਨੀਵਾਰ ਦੱਸਿਆ ਕਿ ਇਹ ਝੜਪਾਂ ਸ਼ੁੱਕਰਵਾਰ ਰਾਤ ਸੈਂਥੀਆ ਥਾਣਾ ਖੇਤਰ ’ਚ ਹੋਈਆਂ।
ਸੂਬਾ ਸਰਕਾਰ ਨੇ ਸੈਂਥੀਆ ਸ਼ਹਿਰ ਤੇ ਥਾਣਾ ਖੇਤਰ ਅਧੀਨ ਆਉਣ ਵਾਲੇ 5 ਹੋਰ ਇਲਾਕਿਆਂ ’ਚ 17 ਮਾਰਚ ਤੱਕ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ।
ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਤੁਰੰਤ ਮੌਕੇ ’ਤੇ ਪਹੁੰਚੀ ਤੇ ਸਥਿਤੀ ਨੂੰ ਕਾਬੂ ਹੇਠ ਲਿਆਂਦਾ। ਇਲਾਕੇ ’ਚ ਸਥਿਤੀ ਹੁਣ ਸ਼ਾਂਤੀਪੂਰਨ ਹੈ।