G20 ਸਮੂਹ ਦੇ ਪਿਛਲੇ ਸਾਲ ਅਤੇ 2024 ਦੇ ਪ੍ਰਧਾਨਾਂ ਨੇ PM ਮੋਦੀ ਨੂੰ ਸੌਂਪਿਆ ਬੂਟਾ

Sunday, Sep 10, 2023 - 12:46 PM (IST)

G20 ਸਮੂਹ ਦੇ ਪਿਛਲੇ ਸਾਲ ਅਤੇ 2024 ਦੇ ਪ੍ਰਧਾਨਾਂ ਨੇ PM ਮੋਦੀ ਨੂੰ ਸੌਂਪਿਆ ਬੂਟਾ

ਨਵੀਂ ਦਿੱਲੀ- ਜੀ20 ਸਮੂਹ ਦੇ ਪਿਛਲੇ ਪ੍ਰਧਾਨ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਅਤੇ ਅਗਲੇ ਸਾਲ ਦੇ ਪ੍ਰਧਾਨ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਸ ਇਨਾਸੀਓ ਲੂਲਾ ਡੀ ਸਿਲਵਾ ਨੇ ਸਮੂਹ ਦੇ ਮੌਜੂਦਾ ਪ੍ਰਧਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਐਤਵਾਰ ਨੂੰ ਇਕ-ਇਕ ਬੂਟਾ ਸੌਂਪਿਆ। ਜੀ20 ਸ਼ਿਖਰ ਸੰਮੇਲਨ 'ਚ 'ਇਕ ਭਵਿੱਖ' ਵਿਸ਼ੇ 'ਤੇ ਤੀਜੇ ਸੈਸ਼ਨ ਦੀ ਸ਼ੁਰੂਆਤ ਵਿਚ ਸਾਂਕੇਤਿਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ 'ਚ ਪਹਿਲਾਂ ਵਿਡੋਡੋ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਬੂਟਾ ਭੇਟ ਕੀਤਾ ਅਤੇ ਇਸ ਤੋਂ ਬਾਅਦ ਲੂਲਾ ਡੀ ਸਿਲਵਾ ਨੇ ਇਕ ਬੂਟਾ ਸੌਂਪਿਆ। ਇਸ ਦੌਰਾਨ ਹੋਰ ਨੇਤਾਵਾਂ ਨੇ ਤਾੜੀਆਂ ਵਜਾ ਕੇ ਇਸ ਦਾ ਸਵਾਗਤ ਕੀਤਾ। ਜੀ20 ਸਮੂਹ ਦੇ ਨੇਤਾਵਾਂ ਦੀ ਸ਼ਿਖਰ ਸੰਮੇਲਨ ਦੁਪਹਿਰ ਬਾਅਦ ਖ਼ਤਮ ਹੋਵੇਗੀ ਅਤੇ ਭਾਰਤ ਇਸ ਸਮੂਹ ਦੀ ਪ੍ਰਧਾਨਗੀ ਬ੍ਰਾਜ਼ੀਲ ਨੂੰ ਸੌਂਪੇਗਾ। 

ਜੀ20 ਸਮੂਹ ਦੇ ਨੇਤਾਵਾਂ ਦੀ ਸ਼ਿਖਰ ਸੰਮੇਲਨ ਵਿਚ ਰੂਸ-ਯੂਕ੍ਰੇਨ ਜੰਗ 'ਤੇ ਪ੍ਰਮੁੱਖ ਮਤਭੇਦਾਂ ਨੂੰ ਦੂਰ ਕਰਦੇ ਹੋਏ ਸ਼ਨੀਵਾਰ ਨੂੰ ਮੈਂਬਰ ਦੇਸ਼ਾਂ ਨੇ 'ਨਵੀਂ ਦਿੱਲੀ ਲੀਡਰਜ਼ ਸਮਿਟ ਦਾ ਐਲਾਨਨਾਮਾ' ਨੂੰ ਅਪਣਾਇਆ, ਜੋ ਭਾਰਤ ਲਈ ਇਕ ਮਹੱਤਵਪੂਰਨ ਕੂਟਨੀਤਕ ਸਫਲਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਲੋਬਲ ਵਿਸ਼ਵਾਸ ਦੀ ਕਮੀ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਐਲਾਨ ਕੀਤਾ ਕਿ ਅਫ਼ਰੀਕੀ ਸੰਘ ਨੂੰ ਜੀ20 ਦੇ ਸਥਾਈ ਮੈਂਬਰ ਦੇ ਰੂਪ ਵਿਚ ਸ਼ਾਮਲ ਕੀਤਾ ਗਿਆ ਹੈ।


author

Tanu

Content Editor

Related News