ਡੂੰਘੇ ਜ਼ਖਮ ਦੇ ਕੇ ਜਾ ਰਿਹੈ ਇਹ ਸਾਲ, ਗੈਂਗਰੇਪ ਦੀਆਂ ਇਨ੍ਹਾਂ ਘਟਨਾਵਾਂ ਨਾਲ ਕੰਬਿਆ ਪੂਰਾ ਦੇਸ਼

12/26/2019 11:45:07 PM

ਨਵੀਂ ਦਿੱਲੀ — ਸਾਲ 2019 ਦੇ ਖਤਮ ਹੋਣ ਨੂੰ ਕੁਝ ਹੀ ਦਿਨ ਬਾਰੀ ਹਨ ਅਜਿਹੇ 'ਚ ਇਸ ਗੱਲ ਦੀ ਜਾਣਕਾਰੀ ਹੋਣਾ ਕਾਫੀ ਜ਼ਰੂਰੀ ਹੈ ਕਿ ਇਹ ਸਾਲ ਕਿੰਨੀਆਂ ਚੰਗੀਆਂ ਯਾਦਾਂ ਅਤੇ ਕਿੰਨੇ ਡੂੰਘੇ ਜ਼ਖਮ ਦੇ ਕੇ ਜਾ ਰਿਹਾ ਹੈ। ਇਹ ਸਾਲ ਅਪਰਾਧਾਂ ਦੇ ਮਾਮਲੇ 'ਚ ਕਈ ਅਜਿਹੇ ਡੂੰਘੇ ਜ਼ਖਮ ਦੇ ਕੇ ਜਾ ਰਿਹਾ ਹੈ ਜਿਨ੍ਹਾਂ ਦੇ ਜ਼ਿਕਰ ਹਮੇਸ਼ਾ ਹੁੰਦਾ ਰਹੇਗਾ। ਗੈਂਗਰੇਪ ਅਤੇ ਮਰਡਰ ਦੇ ਅਜਿਹੇ ਮਾਮਲੇ ਸਾਹਮਣੇ ਆਏ ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਸਾਲ 2019 'ਚ ਅਪਰਾਧਾਂ ਲਈ ਵਾ ਜਾਣਿਆ ਜਾਵੇਗਾ। ਆਓ ਜਾਣਦੇ ਹਾਂ ਸਾਲ 2019 'ਚ ਵਾਪਰੇ ਕੁਝ ਵੱਡੇ ਅਪਰਾਧਿਕ ਮਾਮਲਿਆਂ ਬਾਰੇ:-

ਹੈਦਰਾਬਾਦ ਗੈਂਗਰੇਪ ਮਾਮਲਾ
ਗੈਂਗਰੇਪ ਦੇ ਕਈ ਮਾਮਲੇ ਇਸ ਸਾਲ ਸਾਮਹਣੇ ਆਏ ਪਰ ਇਹ ਗੈਂਗਰੇਪ ਦਾ ਮਾਮਲਾ ਇਸ ਸਾਲ ਦੇ ਸਭ ਤੋਂ ਵੱਡੇ ਮਾਮਲਿਆਂ 'ਚੋਂ ਇਕ ਰਿਹਾ ਹੈ। ਇਸ ਮਾਮਲੇ ਦੇ ਦੋਸ਼ੀਆਂ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਨਾ ਸਿਰਫ ਗੈਂਗਰੇਪ ਕੀਤਾ ਸਗੋਂ ਉਸ ਦਾ ਕਤਲ ਕਰ ਉਸ ਦੀ ਲਾਸ਼ ਨੂੰ ਸਾੜ੍ਹ ਦਿੱਤਾ। ਮਾਮਲਾ 27-28 ਨਵੰਬਰ ਦੀ ਰਾਤ ਦਾ ਹੈ ਜਦੋਂ ਇਕ ਮਹਿਲਾ ਡਾਕਟਰ ਤੇਲੰਗਾਨਾ ਦੇ ਸਾਈਬਰਾਬਾਦ ਤੋਂ ਆਪਣੇ ਘਰ ਜਾ ਰਹੀ ਸੀ। ਦੋਸ਼ੀਆਂ ਨੇ ਪੂਰੀ ਯੋਜਨਾ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਜਦੋਂ ਪੀੜਤਾ ਆਪਣੇ ਕੰਮ ਤੋਂ ਘਰ ਪਰਤ ਨਹੀਂ ਸੀ ਤਾਂ ਉਸ ਨੇ ਪਾਰਕਿੰਗ 'ਚ ਖੜ੍ਹੀ ਸਕੂਟੀ ਨੂੰ ਦੇਖਿਆ ਤਾਂ ਉਸ ਦਾ ਟਾਇਰ ਪੰਚਰ ਸੀ। ਇਸ ਤੋਂ ਬਾਅਦ ਦੋਸ਼ੀ ਮੌਕੇ 'ਤੇ ਪਹੁੰਚਿਆ ਅਤੇ ਉਸ ਨੇ ਪੀੜਤਾਂ ਨੂੰ ਮਦਦ ਦੀ ਪੇਸ਼ਕਸ਼ ਕੀਤੀ। ਸਕੂਟੀ ਨੂੰ ਠੀਕ ਕਰਵਾਉਣ ਦੇ ਨਾਂ 'ਤੇ ਉਹ ਕੁਝ ਦੂਰ ਲੈ ਗਿਆ ਜਿਥੇ ਉਸ ਦੇ ਬਾਕੀ 3 ਸਾਥੀ ਮੌਜੂਦ ਸਨ। ਉਸ ਤੋਂ ਬਾਅਦ ਉਨ੍ਹਾਂ ਨੇ ਪੀੜਤਾ ਨੂੰ ਸੁਨਸਾਨ ਥਾਂ 'ਤੇ ਲਿਜਾ ਕੇ ਉਸ ਨਾਲ ਗੈਂਗਰੇਪ ਕੀਤਾ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਦੋਸ਼ੀਆਂ ਨੇ ਪੀੜਤਾਂ ਦੀ ਲਾਸ਼ ਸਾੜ ਦਿੱਤੀ। ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਅਤੇ ਦੋਸ਼ੀਆਂ ਨੂੰ ਇਸ ਘਟਨਾ ਦੇ ਰੀਕ੍ਰਿਏਸ਼ਨ ਲਈ ਹਾਦਸੇ ਵਾਲੀ ਥਾਂ 'ਤੇ ਲੈ ਗਏ। ਜਿਥੇ ਦੋਸ਼ੀਆਂ ਨੇ ਪੁਲਸ ਤੋਂ ਹਥਿਆਰ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਐਨਕਾਉਂਟਰ 'ਚ ਸਾਰੇ ਦੋਸ਼ੀ ਮਾਰੇ ਗਏ। ਫਿਲਹਾਲ ਇਸ ਐਨਕਾਉਂਟਰ ਨੂੰ ਲੈ ਕੇ ਸੁਪਰੀਮ ਕੋਰਟ 'ਚ ਸੁਣਵਾਈ ਹੋ ਰਹੀ ਹੈ।

ਉਨਾਵ ਗੈਂਗਰੇਪ ਮਾਮਲਾ
ਹੈਦਰਾਬਾਦ ਗੈਂਗਰੇਪ ਦੇ ਮਾਮਲੇ ਨੂੰ ਕੁਝ ਦਿਨ ਵੀ ਨਹੀਂ ਹੋਏ ਸੀ ਕਿ ਉਨਾਵ ਤੋਂ ਇਕ ਦਰਦਨਾਕ ਮਾਮਲਾ ਸਾਹਮਣੇ ਆਇਆ। ਦੋਸ਼ੀ ਸ਼ਿਵਮ ਨੇ ਤਕਰੀਬਨ ਇਖ ਸਾਲ ਪਹਿਲਾਂ ਪੀੜਤਾ ਨੂੰ ਗੈਂਗਰੇਪ ਦਾ ਸ਼ਿਕਾਰ ਬਣਾਇਆ ਸੀ ਹਾਲਾਂਕਿ ਖਬਰਾਂ ਅਜਿਹੀਆਂ ਵੀ ਸਾਹਮਣੇ ਆਈਆਂ ਕਿ ਦੋਵਾਂ ਨੇ ਕੋਰਟ 'ਚ ਵਿਆਹ ਵੀ ਕੀਤਾ ਸੀ ਤੇ ਬਾਅਦ 'ਚ ਵਿਆਹ ਨੂੰ ਲੈ ਕੇ ਦੋਵਾਂ 'ਚ ਵਿਵਾਦ ਵੀ ਹੋਇਆ ਸੀ। ਦੋਸ਼ ਹੈ ਕਿ ਵਿਆਹ ਦਾ ਵਾਅਦਾ ਕਰਕੇ ਗੈਂਗਰੇਪ ਕਰ ਸ਼ਿਵਮ ਮੁਕਰ ਗਿਆ ਜਿਸ ਤੋਂ ਬਾਅਦ ਪੀੜਤਾ ਨੇ ਪੁਲਸ 'ਚ ਮਾਮਲਾ ਦਰਜ ਕਰਵਾਉਣ ਬਾਰੇ ਸੋਚਿਆ। ਪੁਲਸ ਨੇ ਮਾਮਲੇ 'ਚ ਐੱਫ.ਆਈ.ਆਰ. ਦਰਜ ਨਹੀਂ ਕੀਤੀ ਜਿਸ ਤੋਂ ਬਾਅਦ ਕੋਰਟ ਤੋਂ ਵਾਰੰਟ ਜਾਰੀ ਹੋਇਆ ਅਤੇ ਫਿਰ ਜਾ ਕੇ ਕੇਸ ਦਰਜ ਹੋਇਆ। ਦੋਸ਼ੀ ਸ਼ਿਵਮ ਦੀ ਗ੍ਰਿਫਤਾਰੀ ਹੋਈ ਪਰ 1 ਦਸੰਬਰ ਨੂੰ ਸ਼ਿਵਮ ਨੂੰ ਜਮਾਨਤ ਮਿਲ ਗਈ ਅਤੇ ਉਹ ਜੇਲ ਤੋਂ ਰਿਹਾਅ ਹੋ ਗਿਆ। 5 ਦਸੰਬਰ ਨੂੰ ਜਦੋਂ ਪੀੜਤਾ ਆਪਣੇ ਕੇਸ ਦੇ ਸਿਲਸਿਲੇ 'ਚ ਵਕੀਲ ਨੂੰ ਮਿਲਣ ਜਾ ਰਹੀ ਸੀ ਤਾਂ ਉਦੋਂ ਹੀ ਦੋਸ਼ੀ ਨੇ ਹੋਰ ਸਾਥੀਆਂ ਨਾਲ ਮਿਲ ਕੇ ਪੀੜਤਾ ਨੂੰ ਘੇਰਿਆ ਅਤੇ ਅੱਗ ਲਗਾ ਦਿੱਤੀ। ਗੰਭੀਰ ਹਾਲਤ 'ਚ ਪੀੜਤਾ ਨੂੰ ਦਿੱਲੀ ਦੇ ਸਫਰਗੰਜ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੇ 24 ਘੰਟੇ ਬਾਅਦ ਦਮ ਤੋੜ ਦਿੱਤਾ।

ਮਾਲਦਾ 'ਚ ਲੜਕੀ ਨੂੰ ਜਿੰਦਾ ਸਾੜਿਆ
ਪੱਛਮੀ ਬੰਗਾਲ ਦੇ ਮਾਲਦਾ 'ਚ ਇਸੇ ਸਾਲ 4 ਦਸੰਬਰ ਨੂੰ ਇਕ 20 ਸਾਲਾ ਲੜਕੀ ਨੂੰ ਕੁਕਰਮ ਕਰਨ ਤੋਂ ਬਾਅਦ ਜਿੰਦਾ ਸਾੜ ਦਿੱਤਾ ਗਿਆ। ਇਸ ਮਾਮਲੇ 'ਚ ਪੁਲਸ ਦੀ ਪਹੁੰਚ ਤੋਂ ਦੋਸ਼ੀ ਦੂਰ ਰਹੇ। ਅਜਿਹਾ ਕਿਹਾ ਜਾ ਰਿਹਾ ਹੈ ਕਿ ਸਾੜਨ ਤੋਂ ਪਹਿਲਾਂ ਲੜਕੀ ਨਾਲ ਹਥੋਪਾਈ ਵੀ ਹੋਈ ਜਿਸ 'ਚ ਉਸ ਨੂੰ ਸੱਟਾਂ ਲੱਗੀਆਂ ਸਨ।

ਬਿਹਾਰ ਦੇ ਮੁਜ਼ੱਫਰਪੁਰ 'ਚ ਲੜਕੀ ਨੂੰ ਜਿੰਦਾ ਸੜਿਆ
ਬਿਹਾਰ ਦੇ ਮੁਜ਼ੱਫਰਪੁਰ 'ਚ ਇਕ ਲੜਕੀ ਨਾਲ ਰੇਪ ਦੀ ਕੋਸ਼ਿਸ਼ 'ਚ ਨਾਕਾਮ ਹੋਣ ਤੋਂ ਬਾਅਦ ਜਿੰਦਾ ਸਾੜ ਦਿੱਤਾ ਗਿਆ। ਪੀੜਤਾ ਨੇ ਆਪਣੇ ਆਖਰੀ ਬਿਆਨ 'ਚ ਦੋਸ਼ੀਆਂ ਨੂੰ ਸਖਤ ਸਜ਼ਾ ਦਿਵਾਉਣ ਦੀ ਮੰਗ ਕੀਤੀ ਸੀ। ਇਥੇ ਪਿੰਡ 'ਚ ਰਹਿਣ ਵਾਲੀ ਪੀੜਤਾ ਦੇ ਘਰ ਇਕ ਪਿੰਡ ਦਾ ਹੀ ਨੌਜਵਾਨ ਵੜ੍ਹ ਗਿਆ ਅਤੇ ਉਸ ਨੇ ਰੇਪ ਦੀ ਕੋਸ਼ਿਸ਼ ਕੀਤੀ, ਲੜਕੀ ਵਲੋਂ ਵਿਰੋਧ ਕਰਨ 'ਤੇ ਦੋਸ਼ੀ ਨੇ ਪੀੜਤਾ ਦੇ ਸ਼ਰੀਰ 'ਤੇ ਕੈਰੋਸੀਨ ਪਾ ਕੇ ਅੱਗ ਲਗਾ ਦਿੱਤੀ।
ਇਸ ਤੋਂ ਇਲਾਵਾ ਗੈਂਗਰੇਪ ਦੇ ਕਈ ਅਜਿਹੇ ਮਾਮਲੇ ਵੀ ਸਾਹਮਣੇ ਆਏ ਜਿਨ੍ਹਾਂ 'ਚ ਦਰਿੰਦਿਆਂ ਨੇ ਮਾਸੂਮਾਂ ਨੂੰ ਵੀ ਨਹੀਂ ਛੱਡਿਆ। ਉਜੈਨ 'ਚ ਇਕ ਪੰਜ ਸਾਲ ਦੀ ਮਾਸੂਮ ਨੂੰ ਅਗਵਾ ਕਰ ਦਰਿੰਦਿਆਂ ਨੇ ਉਸ ਨਾਲ ਕੁਕਰਮ ਕੀਤਾ ਅਤੇ ਫਿਰ ਕਤਲ ਕਰ ਲਾਸ਼ ਨੂੰ ਨਦੀ 'ਚ ਸੁੱਟ ਦਿੱਤਾ। ਉਥੇ ਹੀ ਯੂ.ਪੀ. ਦੇ ਅਲੀਗੜ੍ਹ 'ਚ ਇਕ ਢਾਈ ਸਾਲਾ ਬੱਚੀ ਦੀ ਲਾਸ਼ ਇਸੇ ਸਾਲ 7 ਜੂਨ ਨੂੰ ਕੁੱੜੇ ਦੇ ਢੇਰ ਤੋਂ ਬਰਾਮਦ ਕੀਤਾ ਗਿਆ।


Inder Prajapati

Content Editor

Related News