200 ਪਿੰਡਾਂ 'ਚ ਹੋਇਆ Blackout! ਤੇਜ਼ ਹਨ੍ਹੇਰੀ ਕਾਰਨ ਰਾਜਸਥਾਨ 'ਚ ਡਿੱਗ ਗਏ ਬਿਜਲੀ ਦੇ 1500 ਖੰਭੇ
Tuesday, Jun 02, 2026 - 06:51 PM (IST)
ਜੈਸਲਮੇਰ- ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਵਿੱਚ ਸੋਮਵਾਰ ਸ਼ਾਮ ਨੂੰ ਆਏ ਭਿਆਨਕ ਤੂਫ਼ਾਨ ਅਤੇ ਬਾਰਿਸ਼ ਨੇ ਭਾਰੀ ਤਬਾਹੀ ਮਚਾਈ ਹੈ। ਕੁਦਰਤ ਦੇ ਇਸ ਕਹਿਰ ਕਾਰਨ ਜ਼ਿਲ੍ਹੇ ਦੀ ਬਿਜਲੀ ਵਿਵਸਥਾ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਤੇਜ਼ ਹਵਾਵਾਂ ਕਾਰਨ ਲਗਭਗ 1500 ਬਿਜਲੀ ਦੇ ਖੰਭੇ ਡਿੱਗ ਗਏ ਹਨ, ਜਿਸ ਕਾਰਨ 200 ਤੋਂ ਵੱਧ ਪਿੰਡ ਪਿਛਲੇ 16 ਘੰਟਿਆਂ ਤੋਂ ਹਨੇਰੇ ਵਿੱਚ ਡੁੱਬੇ ਹੋਏ ਹਨ।
ਇਸ ਤੂਫ਼ਾਨ ਕਾਰਨ ਜੋਧਪੁਰ ਡਿਸਕੌਮ (ਬਿਜਲੀ ਵਿਭਾਗ) ਨੂੰ ਲਗਭਗ ਢਾਈ ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਣ ਦਾ ਅਨੁਮਾਨ ਹੈ। ਬਿਜਲੀ ਗੁੱਲ ਹੋਣ ਕਾਰਨ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦਾ ਸੰਕਟ ਵੀ ਡੂੰਘਾ ਹੋ ਗਿਆ ਹੈ। ਖੁਈਆਲਾ, ਸਿਆਮਬਰ, ਸਾਂਗੜ, ਚੇਲਕ ਅਤੇ ਪੋਲਜੀ ਕੀ ਡੇਅਰੀ ਸਮੇਤ ਕਈ ਪਿੰਡਾਂ ਦਾ ਜ਼ਿਲ੍ਹਾ ਮੁੱਖ ਦਫ਼ਤਰ ਨਾਲੋਂ ਸੰਪਰਕ ਟੁੱਟ ਚੁੱਕਾ ਹੈ।
ਇਹ ਵੀ ਪੜ੍ਹੋ- ਅਜੇ ਹੋਰ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ!
ਅਧਿਕਾਰੀਆਂ ਅਨੁਸਾਰ ਸਮ, ਮੋਹਨਗੜ੍ਹ ਅਤੇ ਚਾਂਧਨ ਖੇਤਰ ਇਸ ਤੂਫ਼ਾਨ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਜੈਸਲਮੇਰ ਦੇ ਅਧੀਖਣ ਇੰਜੀਨੀਅਰ ਭੈਰਾਰਾਮ ਚੌਧਰੀ ਨੇ ਦੱਸਿਆ ਕਿ ਖੰਭਿਆਂ ਤੋਂ ਇਲਾਵਾ ਕਈ ਟ੍ਰਾਂਸਫਾਰਮਰ ਵੀ ਨੁਕਸਾਨੇ ਗਏ ਹਨ ਅਤੇ 33 ਕੇਵੀ ਤੇ 11 ਕੇਵੀ ਦੀਆਂ ਮੁੱਖ ਲਾਈਨਾਂ ਵੀ ਪ੍ਰਭਾਵਿਤ ਹੋਈਆਂ ਹਨ। ਉਨ੍ਹਾਂ ਖ਼ਦਸ਼ਾ ਜਤਾਇਆ ਹੈ ਕਿ ਨੁਕਸਾਨ ਦਾ ਅੰਕੜਾ ਅਜੇ ਹੋਰ ਵੀ ਵਧ ਸਕਦਾ ਹੈ ਕਿਉਂਕਿ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਰਿਪੋਰਟਾਂ ਆਉਣੀਆਂ ਅਜੇ ਬਾਕੀ ਹਨ।
ਜੋਧਪੁਰ ਡਿਸਕੌਮ ਦੀਆਂ ਤਕਨੀਕੀ ਟੀਮਾਂ ਸੋਮਵਾਰ ਰਾਤ ਤੋਂ ਹੀ ਬਿਜਲੀ ਸਪਲਾਈ ਬਹਾਲ ਕਰਨ ਵਿੱਚ ਜੁਟੀਆਂ ਹੋਈਆਂ ਹਨ। ਹਾਲਾਂਕਿ ਜੈਸਲਮੇਰ ਸ਼ਹਿਰ ਅਤੇ ਪੋਖਰਨ ਵਿੱਚ ਬਿਜਲੀ ਵਿਵਸਥਾ ਸਚਾਰੂ ਕਰ ਦਿੱਤੀ ਗਈ ਹੈ, ਪਰ ਪੇਂਡੂ ਇਲਾਕਿਆਂ ਵਿੱਚ ਸਥਿਤੀ ਆਮ ਵਾਂਗ ਹੋਣ ਵਿੱਚ 24 ਤੋਂ 48 ਘੰਟੇ ਦਾ ਸਮਾਂ ਲੱਗ ਸਕਦਾ ਹੈ। ਵਿਭਾਗ ਦੀ ਪਹਿਲ ਪਹਿਲਾਂ ਮੁੱਖ ਫੀਡਰਾਂ ਅਤੇ ਹਾਈ ਵੋਲਟੇਜ ਲਾਈਨਾਂ ਨੂੰ ਚਾਲੂ ਕਰਨ ਦੀ ਹੈ।
ਇਹ ਵੀ ਪੜ੍ਹੋ- ਮਹੀਨੇ ਦੇ ਪਹਿਲੇ ਹੀ ਦਿਨ 5 ਰੁਪਏ ਮਹਿੰਗਾ ਹੋ ਗਿਆ ਦੁੱਧ!
