ਜੰਮੂ ਕਸ਼ਮੀਰ ''ਚ ਘੁਸਪੈਠ ਦੀ ਫਿਰਾਕ ''ਚ ਹਨ 200 ਅੱਤਵਾਦੀ

05/06/2022 6:16:06 PM

ਊਧਮਪੁਰ (ਭਾਸ਼ਾ)- ਉੱਤਰੀ ਫ਼ੌਜ ਕਮਾਂਡਰ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਘੁਸਪੈਠ 'ਚ ਭਾਰੀ ਕਮੀ ਆਈ ਹੈ ਪਰ ਫਿਰ ਵੀ 200 ਅੱਤਵਾਦੀ ਸਰਹੱਦ ਪਾਰ ਤੋਂ ਜੰਮੂ ਕਸ਼ਮੀਰ 'ਚ ਦਾਖ਼ਲ ਹੋਣ ਦੀ ਫਿਰਾਕ 'ਚ ਹਨ। ਉਨ੍ਹਾਂ ਕਿਹਾ ਕਿ ਭਾਰਤ-ਪਾਕਿਸਤਾਨ ਸਰਹੱਦ 'ਤੇ ਜੰਗਬੰਦੀ ਫਰਵਰੀ 2021 ਦੇ ਸਮਝੌਤੇ ਦੇ ਬਾਅਦ ਤੋਂ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ। ਦਿਵੇਦੀ ਨੇ ਕਿਹਾ ਕਿ ਜੰਮੂ ਕਸ਼ਮੀਰ 'ਚ ਸਿੱਖਿਅਤ ਅੱਤਵਾਦੀਆਂ ਦੀ ਗਿਣਤੀ ਘੱਟ ਰਹੀ ਹੈ ਅਤੇ ਸਥਾਨਕ ਪਨਾਹ ਅਤੇ ਸਮਰਥਨ ਦੀ ਘਾਟ ਕਾਰਨ ਇਸ ਸਾਲ ਹੁਣ ਤੱਕ 21 ਵਿਦੇਸ਼ੀ ਅੱਤਵਾਦੀਆਂ ਦਾ ਸਫ਼ਾਇਆ ਕੀਤਾ ਜਾ ਚੁਕਿਆ ਹੈ। ਉਨ੍ਹਾਂ ਨੇ ਜੰਮੂ ਕਸ਼ਮੀਰ 'ਚ ਕੰਟਰੋਲ ਰੇਖਾ 'ਤੇ ਸੁਰੱਖਿਆ ਸਥਿਤੀ ਬਾਰੇ ਇਕ ਸਵਾਲ ਦੇ ਜਵਾਬ 'ਚ ਕਿਹਾ,''ਭਾਰਤ-ਪਾਕਿਸਤਾਨ ਸਰਹੱਦ 'ਤੇ ਦੂਜੇ ਪਾਸੇ ਲਗਭਗ 200 ਅੱਤਵਾਦੀ ਹਨ, ਜੋ ਇਸ ਪਾਸੇ ਘੁਸਪੈਠ ਦੀ ਫਿਰਾਕ 'ਚ ਹਨ।'' ਫ਼ੌਜ ਕਮਾਂਡਰ ਨੇ ਕਿਹਾ ਕਿ ਘੁਸਪੈਠ ਰੋਕੂ ਗਰਿੱਡ ਬੇਹੱਦ ਮਜ਼ਬੂਤ ਹੈ। ਦਿਵੇਦੀ ਨੇ ਕਿਹਾ,''ਅਸੀਂ ਯਕੀਨੀ ਕੀਤਾ ਹੈ ਕਿ ਸਾਰੇ ਰਿਜ਼ਰਵ ਫ਼ੌਜੀਆਂ ਨੂੰ ਰੱਖਿਆ ਦੇ ਦੂਜੇ ਪੜਾਅ 'ਚ ਰੱਖਿਆ ਜਾਵੇ ਤਾਂ ਕਿ ਕੋਈ ਘੁਸਪੈਠ ਨਾ ਹੋਵੇ।'' ਉਨ੍ਹਾਂ ਕਿਹਾ,''ਪਿਛਲੇ 12 ਮਹੀਨਿਆਂ 'ਚ ਜੰਗਬੰਦੀ ਉਲੰਘਣ ਦੀ ਗਿਣਤੀ ਬਹੁਤ ਸੀਮਿਤ ਰਹੀ ਹੈ, ਸਿਰਫ਼ ਇਕ ਤੋਂ ਤਿੰਨ ਵਾਰ ਜੰਗਬੰਦੀ ਦੀ ਉਲੰਘਣਾ ਹੋਈ ਹੈ।''

ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਦੇ ਅਨੰਤਨਾਗ 'ਚ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ 'ਚ ਹਿਜ਼ਬੁਲ ਦੇ 3 ਅੱਤਵਾਦੀ ਢੇਰ

ਲੈਫਟੀਨੈਂਟ ਜਨਰਲ ਉਪਦੇਂਰ ਦਿਵੇਦੀ ਨੇ ਕਿਹਾ ਕਿ ਹਾਲਾਂਕਿ, ਸਰਹੱਦ ਪਾਰ ਅੱਤਵਾਦੀ ਢਾਂਚਾ ਬਰਕਰਾਰ ਹੈ। ਉਨ੍ਹਾਂ ਕਿਹਾ,''6 ਵੱਡੇ ਅੱਤਵਾਦੀ ਕੈਂਪ ਅਤੇ 29 ਛੋਟੇ ਕੈਂਪ ਹਨ।'' ਉਨ੍ਹਾਂ ਨੇ ਅੱਤਵਾਦੀ ਢਾਂਚੇ ਨੂੰ ਬਣਾਏ ਰੱਖਣ ਲਈ ਪਾਕਿਸਤਾਨੀ ਫ਼ੌਜ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਕਿਹਾ ਕਿ ਪਾਕਿਸਤਾਨੀ ਫ਼ੌਜ ਅਤੇ ਉਸ ਦੀਆਂ ਏਜੰਸੀਆਂ ਦੀ ਮਿਲੀਭਗਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।'' ਦਿਵੇਦੀ ਨੇ ਕਿਹਾ ਕਿ ਘੁਸਪੈਠ ਨਾ ਸਿਰਫ਼ ਪਹਾੜੀ ਇਲਾਕਿਆਂ ਅਤੇ ਜੰਗਲਾਂ ਤੋਂ  ਹੁੰਦੀ ਹੈ ਸਗੋਂ ਜੰਮੂ ਰਾਹੀਂ ਕੌਮਾਂਤਰੀ ਸਰਹੱਦ ਅਤੇ ਪੰਜਾਬ ਤੇ ਨੇਪਾਲ ਤੋਂ ਵੀ ਹੁੰਦੀ ਹੈ। ਉਨ੍ਹਾਂ ਕਿਹਾ,''ਸਾਡਾ ਮਕਸਦ ਇਨ੍ਹਾਂ ਲੋਕਾਂ ਦੀ ਪਛਾਣ ਕਰਨਾ ਅਤੇ ਜਲਦ ਤੋਂ ਜਲਦ ਉਨ੍ਹਾਂ ਦਾ ਸਫ਼ਾਇਆ ਕਰਨਾ ਹੈ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

 


DIsha

Content Editor

Related News