ਚਾਈਨਾ ਡੋਰ ਨੇ ਖੋਹ ਲਿਆ ਮਾਂ ਦਾ ਜਵਾਨ ਪੁੱਤ, ਕੱਟਿਆ ਗਿਆ 20 ਸਾਲਾ ਮੁੰਡੇ ਦਾ ਗਲਾ

Wednesday, Jan 15, 2025 - 01:56 PM (IST)

ਚਾਈਨਾ ਡੋਰ ਨੇ ਖੋਹ ਲਿਆ ਮਾਂ ਦਾ ਜਵਾਨ ਪੁੱਤ, ਕੱਟਿਆ ਗਿਆ 20 ਸਾਲਾ ਮੁੰਡੇ ਦਾ ਗਲਾ

ਇੰਦੌਰ- ਮਕਰ ਸੰਕ੍ਰਾਂਤੀ ਦੇ ਤਿਉਹਾਰ 'ਤੇ 20 ਸਾਲਾ ਕਾਲਜ ਵਿਦਿਆਰਥੀ ਦੀ ਪਤੰਗ ਦੀ ਡੋਰ ਨਾਲ ਗਲਾ ਕੱਟਣ ਕਾਰਨ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਦਵਾਰਕਾਪੁਰੀ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਹਿਮਾਂਸ਼ੂ ਸੋਲੰਕੀ (20) ਦਾ ਮੰਗਲਵਾਰ ਸ਼ਾਮ ਨੂੰ ਫੁੱਟੀ ਕੋਠੀ ਇਲਾਕੇ 'ਚ ਫਲਾਈਓਵਰ 'ਤੇ ਪਤੰਗ ਦੀ ਡੋਰ ਨਾਲ ਉਸ ਦਾ ਗਲਾ ਕੱਟਿਆ ਗਿਆ। ਘਟਨਾ ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਦੀ ਹੈ। 

ਇਹ ਵੀ ਪੜ੍ਹੋ- ਭਤੀਜੇ ਨੂੰ ਚਾਚੀ ਨੇ ਕਰੰਟ ਲਾ ਕੇ ਮਾਰਿਆ, ਵਜ੍ਹਾ ਜਾਣ ਪੁਲਸ ਰਹਿ ਗਈ ਹੈਰਾਨ

ਪੁਲਸ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸੋਲੰਕੀ ਆਪਣੇ ਇਕ ਦੋਸਤ ਨਾਲ LPG ਸਿਲੰਡਰ ਲੈਣ ਜਾ ਰਿਹਾ ਸੀ। ਅਧਿਕਾਰੀ ਨੇ ਦੱਸਿਆ ਕਿ ਹਾਦਸੇ 'ਚ ਬੁਰੀ ਤਰ੍ਹਾਂ ਜ਼ਖਮੀ ਹੋਏ ਸੋਲੰਕੀ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਜ਼ਿਆਦਾ ਖੂਨ ਵਹਿਣ ਕਾਰਨ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਸੋਲੰਕੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ। ਸੋਲੰਕੀ ਨੇ ਸਥਾਨਕ ਕਾਲਜ ਤੋਂ ਬੀ.ਏ. ਦੂਜੇ ਸਾਲ ਦਾ ਵਿਦਿਆਰਥੀ ਸੀ।

ਇਹ ਵੀ ਪੜ੍ਹੋ- ਬੱਚਿਆਂ ਦੀਆਂ ਮੌਜਾਂ, ਸਕੂਲ 18 ਜਨਵਰੀ ਤੱਕ ਬੰਦ

ਸੋਲੰਕੀ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਨੌਜਵਾਨ ਦੀ ਮੌਤ ਪਾਬੰਦੀਸ਼ੁਦਾ ‘ਚੀਨੀ ਮਾਂਝੇ’ (ਚੀਨੀ ਡੋਰ) ਕਾਰਨ ਹੋਈ ਹੈ। ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਸ ਰਾਜੇਸ਼ ਡੰਡੋਤੀਆ ਨੇ ਕਿਹਾ ਕਿ ਜਿਸ ਡੋਰ ਨਾਲ ਸੋਲੰਕੀ ਦਾ ਗਲ ਕੱਟਿਆ ਗਿਆ ਸੀ, ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਇਹ ਕਿਹਾ ਜਾ ਸਕਦਾ ਹੈ ਕਿ ਡੋਰ 'ਤੇ ਪਾਬੰਦੀਸ਼ੁਦਾ ਸੀ ਜਾਂ ਨਹੀਂ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਸੋਲੰਕੀ ਦੀ ਮੌਤ ਦੇ ਮਾਮਲੇ 'ਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮਾਂਝਾ, ਨਾਈਲੋਨ ਦਾ ਬਣਿਆ ਜਾਂ ਕੁਚਲੇ ਹੋਏ ਕੱਚ ਨਾਲ ਲੇਪਿਆ, ਇੰਨਾ ਤਿੱਖਾ ਹੁੰਦਾ ਹੈ ਕਿ ਇਹ ਘਾਤਕ ਜ਼ਖ਼ਮ ਦਾ ਕਾਰਨ ਬਣ ਸਕਦਾ ਹੈ। ਪਾਬੰਦੀ ਦੇ ਬਾਵਜੂਦ ਪਤੰਗਬਾਜ਼ੀ ਦੇ ਸ਼ੌਕੀਨ ਇਸ ਮਾਂਝੇ ਦੀ ਵਰਤੋਂ ਆਪਣੇ ਵਿਰੋਧੀਆਂ ਦੀਆਂ ਪਤੰਗਾਂ ਕੱਟਣ ਲਈ ਕਰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News