ਪ੍ਰੇਮ ਪ੍ਰਸਤਾਵ ਠੁਕਰਾਉਣ ''ਤੇ ਕੁੜੀ ''ਤੇ ਚਾਕੂ ਨਾਲ ਹਮਲਾ ਕਰਨ ਦੇ ਦੋਸ਼ 20 ਸਾਲਾ ਨੌਜਵਾਨ ਗ੍ਰਿਫ਼ਤਾਰ
Saturday, Dec 10, 2022 - 12:37 PM (IST)
ਜਬਲਪੁਰ (ਏਜੰਸੀ)- ਪੁਲਸ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਮੱਧ ਪ੍ਰਦੇਸ਼ ਦੇ ਜਬਲਪੁਰ ਜ਼ਿਲ੍ਹੇ 'ਚ ਇਕ ਨਾਬਾਲਗ ਕੁੜੀ 'ਤੇ ਚਾਕੂ ਨਾਲ ਹਮਲਾ ਕਰਨ ਦੇ ਦੋਸ਼ 'ਚ ਇਕ 20 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਘਟਨਾ 7 ਦਸੰਬਰ ਹੈ, ਜਦੋਂ ਨਾਬਾਲਗਾ ਜ਼ਿਲ੍ਹੇ ਦੇ ਘਮਾਪੁਰ ਥਾਣਾ ਖੇਤਰ ਦੇ ਅਧੀਨ ਆਪਣੀ ਕੋਚਿੰਗ ਕਲਾਸ ਲਈ ਜਾ ਰਹੀ ਸੀ। ਕੁੜੀ 10ਵੀਂ ਦੀ ਵਿਦਿਆਰਥਣ ਹੈ। ਖ਼ਬਰ ਅਨੁਸਾਰ ਦੋਸ਼ੀ ਵਿਸ਼ਾਲ ਕੇਵਟ ਨਾਬਾਲਗ ਕੁੜੀ ਨਾਲ ਇਕ ਪਾਸੜ ਪਿਆਰ ਕਰਦਾ ਸੀ। ਦਜੋਂ ਕੁੜੀ ਨੇ ਉਸ ਦੇ ਪ੍ਰਸਤਾਵ ਨੂੰ ਠੁਕਰਾਇਆ ਤਾਂ ਕੇਵਟ ਦੇ ਕਹਿਣ 'ਤੇ ਦੋਸ਼ੀ ਨੇ ਕੁੜੀ 'ਤੇ ਹਮਲਾ ਕਰ ਦਿੱਤਾ। ਕੁੜੀ ਦੇ ਲੱਕ 'ਤੇ ਸੱਟਾਂ ਲੱਗੀਆਂ ਹਨ ਅਤੇ ਉਸ ਦੀ ਹਾਲਤ ਆਮ ਦੱਸੀ ਜਾ ਰਹੀ ਹੈ।
ਘਟਨਾ ਵਾਲੀ ਜਗ੍ਹਾ ਕੋਲ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਪੁਲਸ ਨੇ ਫੁਟੇਜ ਦੇ ਆਧਾਰ 'ਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਪੁੱਛ-ਗਿੱਛ ਕੀਤੀ, ਜਿਸ ਤੋਂ ਬਾਅਦ ਉਸ ਨੇ ਪੁਲਸ ਨੂੰ ਦੱਸਿਆ ਕਿ ਕੇਵਟ ਦੇ ਕਹਿਣ 'ਤੇ ਉਸ ਨੇ ਇਹ ਅਪਰਾਧ ਕੀਤਾ ਹੈ। ਸਬ ਇੰਸਪੈਕਟਰ ਚੰਦਰਕਾਂਤ ਝਾਅ ਨੇ ਕਿਹਾ,''ਘਟਨਾ ਤੋਂ ਬਾਅਦ ਪੁਲਸ ਦੀਆਂ 6-7 ਟੀਮਾਂ ਲਗਾਤਾਰ ਦੋਸ਼ੀਆਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਰਹੀਆਂ ਹਨ। ਸਾਨੂੰ ਸੂਚਨਾ ਮਿਲੀ ਕਿ ਦੋਸ਼ੀ ਮਦਨ ਮਹਿਲ ਰੇਲਵੇ ਸਟੇਸ਼ਨ ਪਹੁੰਚ ਗਿਆ ਹੈ। ਅਸੀਂ ਤੁਰੰਤ ਇਸ ਦੀ ਸੂਚਨਾ ਮਦਨ ਮਹਿਲ ਥਾਣੇ ਨੂੰ ਦਿੱਤੀ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।