ਸੁਲਤਾਨਪੁਰ ’ਚ 2 ਨੌਜਵਾਨਾਂ ਤੋਂ ਜ਼ਬਰਨ ਸੜਕ ’ਤੇ ਲਗਵਾਏ ‘ਜੈ ਸ਼੍ਰੀ ਰਾਮ’ ਦੇ ਨਾਅਰੇ

Friday, Jun 12, 2026 - 08:28 PM (IST)

ਸੁਲਤਾਨਪੁਰ ’ਚ 2 ਨੌਜਵਾਨਾਂ ਤੋਂ ਜ਼ਬਰਨ ਸੜਕ ’ਤੇ ਲਗਵਾਏ ‘ਜੈ ਸ਼੍ਰੀ ਰਾਮ’ ਦੇ ਨਾਅਰੇ

ਸੁਲਤਾਨਪੁਰ - ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲੇ ’ਚ ਰੀਲ ਬਣਾਉਣ ਨੂੰ ਲੈ ਕੇ ਹੋਏ ਝਗੜੇ ’ਚ 2 ਨੌਜਵਾਨਾਂ ਨਾਲ ਕੁੱਟਮਾਰ ਕਰਨ ਅਤੇ ਉਨ੍ਹਾਂ ਤੋਂ ਕਥਿਤ ਤੌਰ ’ਤੇ ਜ਼ਬਰਨ ‘ਜੈ ਸ਼੍ਰੀ ਰਾਮ’ ਬੁਲਵਾਉਣ ਦੇ ਮਾਮਲੇ ’ਚ ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਅਨੁਸਾਰ, ਘਟਨਾ 4 ਜੂਨ ਨੂੰ ਚਾਂਦਾ ਥਾਣਾ ਖੇਤਰ ’ਚ ਹੋਈ।

ਪ੍ਰਤਾਪਗੜ੍ਹ ਨਿਵਾਸੀ ਆਫਤਾਬ ਨੇ ਸ਼ਿਕਾਇਤ ’ਚ ਦੱਸਿਆ ਕਿ ਉਹ ਆਪਣੇ ਮਮੇਰੇ ਭਰਾ ਜ਼ੀਸ਼ਾਨ ਨਾਲ ਬਾਈਕ ’ਤੇ ਸਵਾਰ ਹੋ ਕੇ ਰਾਮਗੰਜ ਤੋਂ ਢਕਵਾ ਬਾਜ਼ਾਰ ਜਾ ਰਿਹਾ ਸੀ। ਬਹਰੀਆ ਪਿੰਡ ਸਥਿਤ ਸਾਹਿਬ ਬੰਦਗੀ ਆਸ਼ਰਮ ਕੋਲ ਰੀਲ ਬਣਾਉਣ ਦੌਰਾਨ ਲੱਗਭਗ 7 ਲੋਕਾਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਕਥਿਤ ਤੌਰ ’ਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਸ਼ਿਕਾਇਤ ’ਚ ਦੋਸ਼ ਲਾਇਆ ਗਿਆ ਹੈ ਕਿ ਮੁਲਜ਼ਮਾਂ ਨੇ ਅਪਸ਼ਬਦ ਕਹੇ, ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਅਤੇ ਦੋਵਾਂ ਤੋਂ ਜ਼ਬਰਨ ‘ਜੈ ਸ਼੍ਰੀ ਰਾਮ’ ਬੁਲਵਾਇਆ।

ਪੁਲਸ ਦੇ ਖੇਤਰਅਧਿਕਾਰੀ ਰਿਤਿਕ ਕਪੂਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਟੀਮ ਬਣਾਈ ਗਈ ਹੈ। ਫਿਲਹਾਲ ਪੁਲਸ ਦੋਸ਼ਾਂ ਦੀ ਜਾਂਚ ਕਰ ਰਹੀ ਹੈ।


author

Inder Prajapati

Content Editor

Related News