ਸੁਪਰੀਮ ਕੋਰਟ ’ਚ ਅਪਸ਼ਬਦਾਂ ਦੀ ਵਰਤੋਂ ਕਰਨ ’ਤੇ 2 ਵਿਦਿਆਰਥੀ ਗ੍ਰਿਫ਼ਤਾਰ

Thursday, Jul 16, 2026 - 08:59 AM (IST)

ਸੁਪਰੀਮ ਕੋਰਟ ’ਚ ਅਪਸ਼ਬਦਾਂ ਦੀ ਵਰਤੋਂ ਕਰਨ ’ਤੇ 2 ਵਿਦਿਆਰਥੀ ਗ੍ਰਿਫ਼ਤਾਰ

ਨਵੀਂ ਦਿੱਲੀ - ਸੁਪਰੀਮ ਕੋਰਟ 'ਚ ਇਕ ਪਟੀਸ਼ਨ ਦੀ ਸੁਣਵਾਈ ਦੌਰਾਨ ਕਥਿਤ ਤੌਰ ’ਤੇ ਅਪਸ਼ਬਦਾਂ ਦੀ ਵਰਤੋਂ ਕਰਨ, ਇਕ ਸੁਰੱਖਿਆ ਕਰਮੀ ਨਾਲ ਹੱਥੋਪਾਈ ਕਰਨ ਅਤੇ ਅਦਾਲਤ ਦੀ ਕਾਰਵਾਈ ਵਿਚ ਰੁਕਾਵਟ ਪਾਉਣ ਦੇ ਦੋਸ਼ ਵਿਚ 2 ਕਾਨੂੰਨ ਦੇ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਪ੍ਰਬਲ ਪ੍ਰਤਾਪ ਸਿੰਘ (24) ਅਤੇ ਚੰਦਰ ਭਾਨ (23) ਵਜੋਂ ਹੋਈ ਹੈ। ਪ੍ਰਬਲ ਪ੍ਰਤਾਪ ਸਿੰਘ ਉੱਤਰ ਪ੍ਰਦੇਸ਼ ਦੇ ਇਟਾਵਾ ਦਾ ਨਿਵਾਸੀ ਹੈ ਅਤੇ ਲਖਨਊ ਯੂਨੀਵਰਸਿਟੀ 'ਚ ਐੱਲ. ਐੱਲ. ਬੀ. ਤੀਜੇ ਸਾਲ ਦਾ ਵਿਦਿਆਰਥੀ ਹੈ।

ਉਹ ਇਸ ਮਾਮਲੇ 'ਚ ਖ਼ੁਦ ਪਟੀਸ਼ਨਰ ਵਜੋਂ ਅਦਾਲਤ ਵਿਚ ਪੇਸ਼ ਹੋਇਆ ਸੀ। ਦੂਜੇ ਪਾਸੇ, ਚੰਦਰ ਭਾਨ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਜ਼ਿਲੇ ਦਾ ਨਿਵਾਸੀ ਹੈ ਅਤੇ ਐੱਲ. ਐੱਲ. ਬੀ. ਦੂਜੇ ਸਾਲ ਦਾ ਵਿਦਿਆਰਥੀ ਹੈ। ਪੁਲਸ ਅਨੁਸਾਰ, ਇਹ ਘਟਨਾ 10 ਜੁਲਾਈ ਨੂੰ ਸੁਪਰੀਮ ਕੋਰਟ ਦੇ ‘ਕੋਰਟ ਨੰਬਰ-13’ ਵਿਚ ‘ਬਨਾਮ ਉੱਤਰ ਪ੍ਰਦੇਸ਼ ਰਾਜ ਕਮਿਸ਼ਨਰ ਰਾਹੀਂ’ ਸਿਰਲੇਖ ਵਾਲੀ ਵਿਸ਼ੇਸ਼ ਇਜਾਜ਼ਤ ਪਟੀਸ਼ਨ ਦੀ ਸੁਣਵਾਈ ਦੌਰਾਨ ਵਾਪਰੀ।


author

Sunaina

Content Editor

Related News