ਨਕੋਦਰ ਦੇ ਸ਼੍ਰੀ ਰਾਮਸ਼ਰਣਮ ਮੰਦਰ ''ਚ 19 ਜੁਲਾਈ ਨੂੰ ਹੋਵੇਗਾ ਸ਼੍ਰੀ ਸੁੰਦਰਕਾਂਡ ਪਾਠ, ਸ਼ਰਧਾਲੂਆਂ ਲਈ ਮੁਫਤ ਬੱਸ ਸੇਵਾ

Saturday, Jul 18, 2026 - 04:11 PM (IST)

ਨਕੋਦਰ ਦੇ ਸ਼੍ਰੀ ਰਾਮਸ਼ਰਣਮ ਮੰਦਰ ''ਚ 19 ਜੁਲਾਈ ਨੂੰ ਹੋਵੇਗਾ ਸ਼੍ਰੀ ਸੁੰਦਰਕਾਂਡ ਪਾਠ, ਸ਼ਰਧਾਲੂਆਂ ਲਈ ਮੁਫਤ ਬੱਸ ਸੇਵਾ

ਨਕੋਦਰ: ਪੂਜਨੀਕ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ (ਪਿਤਾ ਜੀ) ਅਤੇ ਪੂਜਨੀਕ ਸ਼੍ਰੀਮਤੀ ਰੇਖਾ ਜੀ ਮਹਾਰਾਜ (ਮਾਂ ਜੀ) ਦੇ ਆਸ਼ੀਰਵਾਦ ਨਾਲ 19 ਜੁਲਾਈ 2026, ਦਿਨ ਐਤਵਾਰ ਨੂੰ ਨਕੋਦਰ ਸਥਿਤ ਸ਼੍ਰੀ ਰਾਮਸ਼ਰਣਮ ਮੰਦਰ, ਮਾਲੜੀ ਫਿਰਨੀ ਰੋਡ, ਜਲੰਧਰ-ਮੋਗਾ ਬਾਈਪਾਸ ਰੋਡ, ਨਕੋਦਰ ਵਿਖੇ ਸ਼ਾਮ 4 ਵਜੇ ਤੋਂ 6:30 ਵਜੇ ਤੱਕ ਸ਼੍ਰੀ ਸੁੰਦਰਕਾਂਡ ਪਾਠ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਥੇ ਕਿ ਸਾਰੇ ਸਾਧਕਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਇਸ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ।  

ਇਸ ਮੌਕੇ 'ਤੇ ਸ਼ਰਧਾਲੂਆਂ ਦੀ ਸਹੂਲਤ ਲਈ ਜਲੰਧਰ ਦੇ ਲਾਜਪਤ ਨਗਰ, 17 ਲਿੰਕ ਰੋਡ ਸਥਿਤ ਸ਼੍ਰੀ ਰਾਮਸ਼ਰਣਮ ਮੰਦਰ ਤੋਂ ਦੁਪਹਿਰ 3 ਵਜੇ 2 ਬੱਸਾਂ ਚੱਲਣਗੀਆਂ। ਇਸ ਤੋਂ ਇਲਾਵਾ ਰੂਟ 'ਤੇ ਆਉਣ ਵਾਲੀ ਬੱਸ ਦੁਪਹਿਰ 2:30 ਵਜੇ ਚੱਲੇਗੀ। ਇਹ ਸਾਰੀ ਬੱਸ ਸੇਵਾ ਬਿਲਕੁਲ ਮੁਫਤ ਹੋਵੇਗੀ। ਪ੍ਰਬੰਧਕਾਂ ਨੇ ਸਾਰੇ ਸਾਧਕਾਂ ਨੂੰ ਇਸ ਸੇਵਾ ਦਾ ਲਾਭ ਲੈਣ ਦੀ ਅਪੀਲ ਕੀਤੀ ਹੈ। 

 


author

Shivani Bassan

Content Editor

Related News