2 ਔਰਤਾਂ ਦਾ ਗਲਾ ਵੱਢ ਕੇ ਕੀਤਾ ਕਤਲ
Tuesday, Oct 17, 2017 - 11:28 AM (IST)
ਆਰਾ— ਬਿਹਾਰ ਦੇ ਭੋਜਪੁਰ ਜ਼ਿਲੇ ਦੇ ਤਰਾਰੀ ਥਾਣਾ ਖੇਤਰ ਦੇ ਸੇਦਹਾ ਪਿੰਡ 'ਚ ਇਕ ਹੀ ਪਰਿਵਾਰ ਦੀਆਂ 2 ਔਰਤਾਂ ਦਾ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਘਟਨਾ ਦੇ ਬਾਅਦ ਪਿੰਡ 'ਚ ਦਹਿਸ਼ਤ ਦਾ ਮਾਹੌਲ ਹੈ। ਸੂਚਨਾ ਮਿਲਣ ਦੇ ਬਾਅਦ ਪਿੰਡ 'ਚ ਪੁਲਸ ਪੁੱਜ ਗਈ ਹੈ। ਦੋਹਾਂ ਔਰਤਾਂ ਦਾ ਇਕ ਹੀ ਵਿਅਕਤੀ ਨਾਲ ਵਿਆਹ ਹੋਇਆ ਸੀ।
ਘਟਨਾ ਦੇ ਬਾਰੇ 'ਚ ਦੱਸਿਆ ਜਾ ਰਿਹਾ ਹੈ ਕਿ ਵਿਸ਼ਵਨਾਥ ਸਿੰਘ ਦੇ ਦੋ ਵਿਆਹ ਹੋਏ ਸੀ। ਜਦੋਂ ਇਕ ਪਤਨੀ ਤੋਂ ਸੰਤਾਨ ਨਹੀਂ ਹੋਈ ਸੀ ਤਾਂ ਉਨ੍ਹਾਂ ਨੇ ਦੂਜਾ ਵਿਆਹ ਕਰ ਲਿਆ। ਦੂਜੀ ਪਤਨੀ ਦੀ ਇਕ ਬੇਟੀ ਹੈ। ਵਿਸ਼ਵਨਾਥ ਸਿੰਘ ਦਾ ਪਹਿਲੇ ਤੋਂ ਹੀ ਮੌਤ ਹੋ ਚੁੱਕੀ ਹੈ। ਕਤਲ ਦੇ ਪਿੱਛੇ ਸੰਪਤੀ ਝਗੜਾ ਦੱਸਿਆ ਜਾ ਰਿਹਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
