ਗੰਭੀਰ ਕੋਵਿਡ ਇਨਫੈਕਸ਼ਨ ਨੂੰ ਰੋਕਣ ’ਚ 81 ਫੀਸਦੀ ਸਮਰੱਥ ਹਨ ਕੋਵੀਸ਼ੀਲਡ ਵੈਕਸੀਨ ਦੇ 2 ਟੀਕੇ
Monday, Jul 19, 2021 - 10:52 AM (IST)
ਨੈਸ਼ਨਲ ਡੈਸਕ– ਇਕ ਅਧਿਐਨ ਅਨੁਸਾਰ ਕੋਵੀਸ਼ੀਲਡ ਵੈਕਸੀਨ ਦੀਆਂ 2 ਸੰਪੂਰਨ ਡੋਜ਼ ਗੰਭੀਰ ਕੋਵਿਡ ਇਨਫੈਕਸ਼ਨ ਨੂੰ ਰੋਕਣ ’ਚ 81 ਫੀਸਦੀ ਸਮਰੱਥ ਹਨ ਜਦਕਿ ਡੈਲਟਾ ਵੇਰੀਐਂਟ ਨਾਲ ਲੜਣ ’ਚ ਇਹ 63 ਫੀਸਦੀ ਅਸਰਦਾਰ ਹੈ। ਇਹ ਅਧਿਐਨ ਭਾਰਤੀ ਖੋਜਕਰਤਾਵਾਂ ਨੇ ਡੈਲਟਾ ਵੇਰੀਐਂਟ ਦੀ ਅਗਵਾਈ ਵਾਲੀ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਕੀਤਾ ਹੈ। ਕੋਵੀਸ਼ੀਲਡ, ਆਕਸਫੋਰਡ-ਐਸਟ੍ਰਾਜੇਨੇਕਾ ਵੱਲੋਂ ਤਿਆਰ ਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਤਿਆਰ ਵੈਕਸੀਨ ਹੈ ਜੋ ਭਾਰਤ ਦੇ ਕੋਵਿਡ-19 ਟੀਕਾਕਰਨ ਪ੍ਰੋਗਰਾਮ ਦੀ ਕੁੰਜੀ ਹੈ।
ਅਧਿਐਨ ’ਚ ਕਿਹਾ ਗਿਆ ਹੈ ਕਿ ਭਾਵੇਂ ਹੀ ਟੀਕਾਕਰਨ ਵਾਲੇ ਵਿਅਕਤੀ ’ਚ ਇਨਫੈਕਸ਼ਨ ਹੋ ਸਕਦਾ ਹੈ ਪਰ ਟੀਕਾਕਰਨ ਤੋਂ ਬਾਅਦ ਗੰਭੀਰ ਕੋਵਿਡ-19 ਬੀਮਾਰੀ ਤੋਂ ਸੁਰੱਖਿਆ ਕੋਸ਼ਿਕਾ ਦੀ ਵਿਚੋਲਗੀ ਵਾਲੀ ਪ੍ਰਤੀਰੱਖਿਆ ਕਰ ਸਕਦੀ ਹੈ। ਇਹ ਅਧਿਐਨ ਗਲੋਬਲ ਪੱਤ੍ਰਿਕਾ ‘ਦਿ ਲੈਂਸੇਟ’ ’ਚ ਛਪਿਆ ਹੈ।
ਇਹ ਵੀ ਪੜ੍ਹੋ– ਕੋਰੋਨਾ ਦੀ ਤੀਜੀ ਲਹਿਰ ਦਾ ਕਹਿਰ ਸ਼ੁਰੂ, ਪੁੱਡੂਚੇਰੀ ’ਚ 20 ਬੱਚੇ ਕੋਰੋਨਾ ਪਾਜ਼ੇਟਿਵ, ਹਸਪਤਾਲ ’ਚ ਦਾਖ਼ਲ
ਹਸਪਤਾਲ ’ਚ ਭਰਤੀ ਹੋਣ ਤੋਂ ਬਚਾਉਂਦਾ ਹੈ ਕੋਵੀਸ਼ੀਲਡ
ਭਾਰਤ ਦਾ ਨਵਾਂ ਅਧਿਐਨ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਕੋਵੀਸ਼ੀਲਡ ਵੈਕਸੀਨ ਹਾਲ ਹੀ ’ਚ ਵੱਡੇ ਪੱਧਰ ’ਤੇ ਉਛਾਲ ਦੌਰਾਨ ਸਾਰਸ ਕੋਵ-2 ਡੈਲਟਾ ਰੂਪ ਲਈ ਜ਼ਿੰਮੇਵਾਰ ਇਨਫੈਕਸ਼ਨ ਵਿਰੁੱਧ ਮਾਮੂਲੀ ਸੁਰੱਖਿਆਤਮਿਕ ਹੈ ਪਰ ਮੱਧ ਤੋਂ ਗੰਭੀਰ ਬੀਮਾਰੀ ਵਿਰੁੱਧ ਉੱਚ ਸੁਰੱਖਿਆ ਪ੍ਰਦਾਨ ਕਰਦਾ ਹੈ, ਜਿਸ ’ਚ ਹਸਪਤਾਲ ’ਚ ਦਾਖਲ ਹੋਣ ਦੀ ਲੋੜ ਹੁੰਦੀ ਹੈ। ਕੋਵੀਸ਼ੀਲਡ ਵੈਕਸੀਨ ਦਾ ਟੀਕਾ ਲਗਵਾਉਣ ਵਾਲਿਆਂ ਵਿਚਾਲੇ ਡੈਲਟਾ ਰੂਪ ਵਿਰੁੱਧ ਸੁਰੱਖਿਆਤਮਿਕ ਪ੍ਰਤੀਰੱਖਿਆ ਪ੍ਰਤੀਕਿਰਿਆ ’ਚ ਜ਼ਿਕਰਯੋਗ ਕਮੀ ਆਈ ਸੀ ਪਰ ਸੈੱਲ-ਵਿਚੋਲਗੀ ਪ੍ਰਤੀਰੱਖਿਆ ਚੰਗੀ ਤਰ੍ਹਾਂ ਨਾਲ ਬਣਾਏ ਰੱਖੀ ਗਈ ਸੀ। ਅਧਿਐਨ ’ਚ ਕਿਹਾ ਗਿਆ ਕਿ ਐਂਟੀਬਾਡੀ ਨੂੰ ਬੇ-ਅਸਰ ਕਰਨ ਨਾਲ ਰੋਗਸੂਚਕ ਰੋਕ ਨੂੰ ਰੋਕਿਆ ਜਾ ਸਕਦਾ ਹੈ। ਸੈਲੂਲਰ ਪ੍ਰਤੀਰੱਖਿਆ ਪ੍ਰਤੀਕਿਰਿਆ ਗੰਭੀਰ ਬੀਮਾਰੀ ਨੂੰ ਰੋਕ ਸਕਦੀ ਹੈ।
ਇਹ ਵੀ ਪੜ੍ਹੋ– ਵੱਡੀ ਆਬਾਦੀ ਲਈ ਖ਼ਤਰਾ ਹੈ ਡੈਲਟਾ ਵੇਰੀਐਂਟ, ਦੁਨੀਆ ’ਚ ਦੇ ਰਿਹੈ ਮੁੜ ਤਾਲਾਬੰਦੀ ਦੇ ਸੰਕੇਤ
ਵੈਕਸੀਨ ਨਾਲ ਬਣੀ ਐਂਟੀਬਾਡੀ ਵਾਇਰਸ ਨਾਲ ਲੜਣ ’ਚ ਸਮਰੱਥ
ਸਰਕਾਰ ਵੱਲੋਂ ਮਾਲੀ ਮਦਦ ਹਾਸਲ ਅਧਿਐਨ ਦੀ ਅਗਵਾਈ ਟ੍ਰਾਂਸਲੇਸ਼ਨਲ ਹੈਲਥ ਸਾਇੰਸ ਐਂਡ ਟੈਕਨੋਲੋਜੀ ਇੰਸਟੀਚਿਊਟ ਫਰੀਦਾਬਾਦ ਨੇ ਕੀਤੀ ਸੀ ਜਦਕਿ ਇਸ ’ਚ ਸੀ. ਐੱਸ. ਆਈ. ਆਰ. ਇੰਸਟੀਚਿਊਟ ਆਫ ਜੀਨੋਮਿਕਸ ਐਂਡ ਇੰਟੀਗ੍ਰੇਟਿਵ ਬਾਇਓਲੋਜੀ, ਨੈਸ਼ਨਲ ਇੰਸਟੀਚਿਊਟ ਆਫ ਇਮਿਊਨੋਲੋਜੀ ਤੇ ਕੋਵਿਡ-19 ਖੋਜ ਨੇ ਇੰਡੀਆ ਕੰਸੋਰਟੀਅਮ ਨਾਲ ਹਿੱਸੇਦਾਰੀ ਕੀਤੀ ਸੀ। ਅਧਿਐਨ ’ਚ ਕਿਹਾ ਗਿਆ ਹੈ ਕਿ ਟੀਕੇ ਦੀਆਂ 2 ਖੁਰਾਕਾਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਤੇ ਡੈਲਟਾ ਤੇ ਸਾਰਸ ਕੋਵ-2 ਦੇ ਹੋਰ ਉਭਰਦੇ ਰੂਪਾਂ ਵੱਲੋਂ ਪੈਦਾ ਖਤਰੇ ਨੂੰ ਦੂਰ ਕਰਨ ਲਈ ਜਨਤਕ ਸਿਹਤ ਉਪਾਵਾਂ ਦੀ ਵਕਾਲਤ ਕੀਤੀ ਜਾਣੀ ਚਾਹੀਦੀ। ਅਧਿਐਨ ਤੋਂ ਪਤਾ ਲੱਗਾ ਹੈ ਕਿ ਪੂਰਨ ਟੀਕਾਕਰਨ ਤੇ ਇਥੋਂ ਤੱਕ ਕਿ ਅੰਸ਼ਕ ਟੀਕਾਕਰਨ ਵੀ ਗੰਭੀਰ ਕੋਵਿਡ-19 ਵਿਰੁੱਧ ਅਸਰਦਾਰ ਹੈ, ਇਥੋਂ ਤੱਕ ਕਿ ਬੀ.1.617.2 ਵਰਗੇ ਚਿੰਤਾਜਨਕ ਮਾਮਲੇ ’ਚ ਵੀ ਇਹ ਅਸਰਦਾਰ ਹੈ। ਡੈਲਟਾ ਰੂਪ ’ਤੇ ਹੁਣ ਤੱਕ ਦੇ ਸਾਰੇ ਸ਼ੁਰੂਆਤੀ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਇਸ ’ਚ ਵੈਕਸੀਨ ਪ੍ਰੇਰਿਤ ਐਂਟੀਬਾਡੀ ਪ੍ਰਤੀਕਿਰਿਆ ਤੋਂ ਬਚਣ ਦੀ ਵੱਧ ਸਮਰੱਥਾ ਹੈ। ਯੂ. ਕੇ. ਦੇ ਅਧਿਐਨਾਂ ਨੇ ਹੁਣ ਤੱਕ ਬੀ.1.617.2 ਰੂਪ ਦੇ ਮੁਕਾਬਲੇ ਟੀਕੇ ਦੀ ਪ੍ਰਭਾਵਸ਼ੀਲਤਾ 59.8 ਫੀਸਦੀ ਹੋਣ ਦਾ ਸੰਕੇਤ ਦਿੱਤਾ ਹੈ, ਜਿਸ ਨੇ ਹੁਣ ਦੀ ਸਭ ਤੋਂ ਉੱਚੀ ਦਰ ਦਿਖਾਈ ਹੈ।
ਇਹ ਵੀ ਪੜ੍ਹੋ– ਇਕੋ ਪਰਿਵਾਰ ਦੀਆਂ 5 ਧੀਆਂ ਬਣੀਆਂ ਅਫ਼ਸਰ, ਇੰਝ ਰਚਿਆ ਇਤਿਹਾਸ
2766 ਵਿਅਕਤੀਆਂ ’ਤੇ ਕੀਤਾ ਗਿਆ ਅਧਿਐਨ
ਅਧਿਐਨ ਕੋਵਿਡ-19 ਤੋਂ ਪ੍ਰਭਾਵਿਤ 2766 ਵਿਅਕਤੀਆਂ ’ਤੇ ਕੀਤਾ ਗਿਆ ਸੀ। ਨਤੀਜਿਆਂ ਤੋਂ ਪਤਾ ਲੱਗਾ ਕਿ ਪੂਰਨ ਟੀਕਾਕਰਨ ਨੇ 81.5 ਫੀਸਦੀ ਮਾਮਲਿਆਂ ’ਚ ਮੱਧ-ਗੰਭੀਰ ਕੋਵਿਡ-19 ਨੂੰ ਰੋਕਿਆ। ਇਨਫੈਕਸ਼ਨ ਵਿਰੁੱਧ ਸਿੰਗਲ ਖੁਰਾਕ ਵਾਲੇ ਟੀਕੇ ਦੀ ਪ੍ਰਭਾਵਸ਼ੀਲਤਾ 46.2 ਫੀਸਦੀ ਸੀ ਪਰ ਮੱਧ-ਗੰਭੀਰ ਕੋਵਿਡ-19 ਨੂੰ ਰੋਕਣ ’ਚ ਇਹ 79.2 ਫੀਸਦੀ ਸੀ।
ਜਿਨ੍ਹਾਂ ਲੋਕਾਂ ਤੇ ਗਰੁੱਪਾਂ ਨੇ ਟੀਕੇ ਨਹੀਂ ਲਗਵਾਏ ਸਨ, ਉਨ੍ਹਾਂ ’ਚ 16 ਮੌਤਾਂ ਹੋਈਆਂ ਪਰ ਪੂਰੀ ਤਰ੍ਹਾਂ ਟੀਕਾਕਰਨ ਕਰਵਾਉਣ ਵਾਲੇ ਲੋਕਾਂ ’ਚੋਂ ਕਿਸੇ ਦੀ ਮੌਤ ਨਹੀਂ ਹੋਈ ਸੀ। ਇਹ ਭਾਰਤ ’ਚ ਟੀਕਿਆਂ ਦਾ ਅਜਿਹਾ ਪਹਿਲਾ ਅਸਲੀ ਵਿਸ਼ਵ ਅਧਿਐਨ ਹੈ। ਭਾਰਤ ਕੋਵੀਸ਼ੀਲਡ ਦੀਆਂ 2 ਖੁਰਾਕਾਂ ਵਿਚਾਲੇ 12 ਤੋਂ 16 ਹਫਤਿਆਂ ਦੇ ਵਕਫੇ ਦੀ ਸਲਾਹ ਦਿੰਦਾ ਹੈ। ਯੂ. ਕੇ. ਨੇ ਬਜ਼ੁਰਗਾਂ ਤੇ ਕਮਜ਼ੋਰ ਲੋਕਾਂ ਲਈ ਖੁਰਾਕ ਦੇ ਵਕਫੇ ਨੂੰ ਘਟਾ ਕੇ 8 ਹਫਤੇ ਕਰ ਦਿੱਤਾ ਸੀ ਕਿਉਂਕਿ ਪਬਲਿਕ ਹੈਲਥ ਇੰਗਲੈਂਡ ਦੇ ਅਸਲ ਦੁਨੀਆ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਡੈਲਟਾ ਰੂਪ ਦੇ ਨਾਲ ਹਸਪਤਾਲ ’ਚ ਭਰਤੀ ਹੋਣ ਵਿਰੁੱਧ ਵੈਕਸੀਨ ਦੀ ਪ੍ਰਭਾਵਸ਼ੀਲਤਾ ਐਸਟ੍ਰਾਜੇਨੇਕਾ ਦੀਆਂ 2 ਖੁਰਾਕਾਂ ਤੋਂ ਬਾਅਦ 92 ਫੀਸਦੀ ਸੀ ਜਦਕਿ ਪਹਿਲੀ ਡੋਜ਼ ਤੋਂ ਬਾਅਦ ਇਹ 72 ਫੀਸਦੀ ਸੀ।
ਇਹ ਵੀ ਪੜ੍ਹੋ– ਕਰਨਾਟਕ ਹਾਈ ਕੋਰਟ ਦੀ ਟਿੱਪਣੀ-ਨਾਜਾਇਜ਼ ਮਾਤਾ-ਪਿਤਾ ਹੋ ਸਕਦੇ ਹਨ, ਬੱਚੇ ਨਹੀਂ