ਨਾਬਾਲਗ ਵਿਦਿਆਰਥੀ ਦੀ ਕੁੱਟਮਾਰ ਕਰਨ ਵਾਲੇ 2 ਅਧਿਆਪਕ ਗ੍ਰਿਫ਼ਤਾਰ

Thursday, Sep 05, 2024 - 02:41 PM (IST)

ਨਾਬਾਲਗ ਵਿਦਿਆਰਥੀ ਦੀ ਕੁੱਟਮਾਰ ਕਰਨ ਵਾਲੇ 2 ਅਧਿਆਪਕ ਗ੍ਰਿਫ਼ਤਾਰ

ਪਣਜੀ - ਉੱਤਰੀ ਗੋਆ ਦੇ ਇੱਕ ਸਕੂਲ ਵਿੱਚ ਨੌਂ ਸਾਲਾ ਵਿਦਿਆਰਥੀ ਦੀ ਕੁੱਟਮਾਰ ਕਰਨ ਦੇ ਦੋਸ਼ ਵਿੱਚ ਪੁਲਸ ਨੇ ਵੀਰਵਾਰ ਨੂੰ ਦੋ ਮਹਿਲਾ ਅਧਿਆਪਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਅਧਿਕਾਰੀ ਨੇ ਦੱਸਿਆ ਕਿ ਅਧਿਆਪਕਾਂ ਨੇ ਵਿਦਿਆਰਥੀ ਨੂੰ ਸਿਰਫ਼ ਇਸ ਲਈ ਕੁੱਟਿਆ ਕਿਉਂਕਿ ਉਸ ਨੇ ਆਪਣੀ ਕਾਪੀ ਦਾ ਇੱਕ ਪੰਨਾ ਪਾੜ ਦਿੱਤਾ ਸੀ। ਉਸ ਨੇ ਦੱਸਿਆ ਕਿ ਇਹ ਘਟਨਾ ਇਸੇ ਹਫ਼ਤੇ ਦੇ ਸ਼ੁਰੂ ਹੋਈ ਵਾਪਰੀ ਸੀ।

ਇਹ ਵੀ ਪੜ੍ਹੋ ਸਰਕਾਰੀ ਮੁਲਾਜ਼ਮਾਂ ਲਈ ਜਾਰੀ ਹੋਇਆ ਸਖ਼ਤ ਫਰਮਾਨ, ਦੋ ਤੋਂ ਵੱਧ ਬੱਚੇ ਹੋਣ 'ਤੇ ਨਹੀਂ ਮਿਲੇਗੀ ਤਰੱਕੀ

ਮਹਾਪਸਾ ਦੇ ਡਿਪਟੀ ਸੁਪਰਡੈਂਟ ਆਫ ਪੁਲਸ ਸੰਦੇਸ਼ ਚੋਡਨਕਰ ਨੇ ਕਿਹਾ ਕਿ ਵਿਦਿਆਰਥੀ ਦੇ ਸਰਪ੍ਰਸਤ ਦੁਆਰਾ ਕੋਲਵਲ ਪੁਲਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਸੁਜਲ ਗਾਵੜੇ ਅਤੇ ਕਨਿਸ਼ਕ ਗਾਡੇਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹਨਾਂ ਨੇ ਕਿਹਾ ਵਾਗਲੀ-ਕੈਮੁਰਲਿਮ ਸਥਿਤ ਸ਼੍ਰੀ ਸਰਸਵਤੀ ਵਿਦਿਆ ਮੰਦਰ ਪ੍ਰਾਇਮਰੀ ਸਕੂਲ ਦੀ ਚੌਥੀ ਜਮਾਤ ਦੀ ਵਿਦਿਆਰਥਣ ਦੀ ਮਹਿਲਾ ਅਧਿਆਪਕਾਂ ਨੇ ਕਥਿਤ ਤੌਰ 'ਤੇ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੇ ਪੱਟਾਂ, ਲੱਤਾਂ ਅਤੇ ਪਿੱਠ 'ਤੇ ਸੱਟਾਂ ਲੱਗੀਆਂ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਉਣਾ ਪਿਆ।

ਇਹ ਵੀ ਪੜ੍ਹੋ ਵੱਡਾ ਹਾਦਸਾ: ਤੇਜ਼ ਰਫ਼ਤਾਰ ਸਕਾਰਪੀਓ ਦੀ ਪਿਕਅੱਪ ਨਾਲ ਟੱਕਰ, 4 ਨੌਜਵਾਨਾਂ ਦੀ ਦਰਦਨਾਕ ਮੌਤ

ਸ਼ਿਕਾਇਤ ਅਨੁਸਾਰ ਅਧਿਆਪਕਾਂ ਨੇ ਵਿਦਿਆਰਥੀ ਨੂੰ ਸਿਰਫ਼ ਇਸ ਲਈ ਕੁੱਟਿਆ, ਕਿਉਂਕਿ ਉਸਨੇ ਆਪਣੀ ਨੋਟਬੁੱਕ ਦਾ ਇੱਕ ਪੰਨਾ ਪਾੜ ਦਿੱਤਾ ਸੀ। ਚੋਡਨਕਰ ਨੇ ਕਿਹਾ ਕਿ ਅਧਿਆਪਕਾਂ 'ਤੇ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਜੁਵੇਨਾਈਲ ਜਸਟਿਸ ਐਕਟ ਦੀ ਧਾਰਾ 82 ਅਤੇ ਗੋਆ ਚਿਲਡਰਨ ਐਕਟ ਦੀ ਧਾਰਾ 8 (1) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤੀ ਵੱਡੀ ਰਾਹਤ, ਆਇਆ ਨਵਾਂ ਆਰਡਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News