ਭਾਰਤ ਲਈ ਰਾਹਤ ਭਰੀ ਖਬਰ ! 20,000 ਟਨ LPG ਲੈ ਕੇ ਇਕ ਹੋਰ ਜ਼ਹਾਜ਼ ਨੇ ਪਾਰ ਕੀਤਾ Hormuz
Saturday, Apr 11, 2026 - 05:46 PM (IST)
ਨਵੀਂ ਦਿੱਲੀ : ਅਮਰੀਕਾ ਅਤੇ ਇਰਾਨ ਵਿਚਾਲੇ ਦੋ ਹਫ਼ਤਿਆਂ ਦੀ ਅਸਥਾਈ ਜੰਗਬੰਦੀ ਦੇ ਐਲਾਨ ਤੋਂ ਬਾਅਦ, ਭਾਰਤੀ ਝੰਡੇ ਵਾਲਾ ਐੱਲ.ਪੀ.ਜੀ. ਜਹਾਜ਼ 'ਜਗ ਵਿਕਰਮ' ਸੁਰੱਖਿਅਤ ਢੰਗ ਨਾਲ ਹੋਰਮੁਜ਼ ਦੀ ਸਟ੍ਰੇਟ ਨੂੰ ਪਾਰ ਕਰ ਗਿਆ ਹੈ। ਜੰਗਬੰਦੀ ਦੇ ਐਲਾਨ ਤੋਂ ਬਾਅਦ ਇਸ ਰਣਨੀਤਕ ਮਾਰਗ ਤੋਂ ਗੁਜ਼ਰਨ ਵਾਲਾ ਇਹ ਪਹਿਲਾ ਭਾਰਤੀ ਜਹਾਜ਼ ਹੈ। ਇਹ ਜਹਾਜ਼ ਸ਼ੁੱਕਰਵਾਰ ਰਾਤ ਅਤੇ ਸ਼ਨੀਵਾਰ ਸਵੇਰ ਦੇ ਵਿਚਕਾਰ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਤੋਂ ਲੰਘਿਆ। ਸ਼ਨੀਵਾਰ ਦੁਪਹਿਰ ਤੱਕ ਇਹ ਓਮਾਨ ਦੀ ਖਾੜੀ ਵਿੱਚ ਪਹੁੰਚ ਚੁੱਕਾ ਸੀ ਅਤੇ ਹੁਣ ਭਾਰਤ ਵੱਲ ਵਧ ਰਿਹਾ ਹੈ।
'ਜਗ ਵਿਕਰਮ' ਇੱਕ ਮੱਧਮ ਆਕਾਰ ਦਾ ਗੈਸ ਕੈਰੀਅਰ ਹੈ, ਜਿਸ ਵਿੱਚ ਲਗਭਗ 20,000 ਟਨ LPG ਹੋਣ ਦਾ ਅਨੁਮਾਨ ਹੈ। ਮਾਰਚ ਦੇ ਸ਼ੁਰੂ ਤੋਂ ਹੁਣ ਤੱਕ ਫਾਰਸ ਦੀ ਖਾੜੀ ਨੂੰ ਪਾਰ ਨਿਕਲਣ ਵਾਲਾ ਇਹ 9ਵਾਂ ਭਾਰਤੀ ਜਹਾਜ਼ ਹੈ। ਹਾਲਾਂਕਿ, ਅਜੇ ਵੀ ਲਗਭਗ 15 ਭਾਰਤੀ ਜਹਾਜ਼ ਉਸ ਖੇਤਰ ਵਿੱਚ ਫਸੇ ਹੋਏ ਹਨ ਅਤੇ ਅੱਗੇ ਵਧਣ ਲਈ ਹਰੀ ਝੰਡੀ ਦੀ ਉਡੀਕ ਕਰ ਰਹੇ ਹਨ।
ਇਹ ਵੀ ਪੜ੍ਹੋ- 'ਪਾਗਲਪਨ' ਵੀ ਬਣ ਸਕਦੈ ਹਥਿਆਰ ! ਜਾਣੋ ਆਖ਼ਿਰ ਕੀ ਹੈ ਟਰੰਪ ਦੀ MadMan ਥਿਊਰੀ
ਜ਼ਿਕਰਯੋਗ ਹੈ ਕਿ ਭਾਰਤ ਆਪਣਾ 88 ਫ਼ੀਸਦੀ ਕੱਚਾ ਤੇਲ, 50 ਫ਼ੀਸਦੀ ਕੁਦਰਤੀ ਗੈਸ ਅਤੇ 60 ਫ਼ੀਸਦੀ LPG ਆਯਾਤ ਕਰਦਾ ਹੈ। ਪੱਛਮੀ ਏਸ਼ੀਆ ਵਿੱਚ ਜੰਗ ਕਾਰਨ ਹੋਰਮੁਜ਼ ਰਸਤੇ ਵਿੱਚ ਰੁਕਾਵਟ ਆਈ ਸੀ, ਜਿਸ ਨਾਲ ਭਾਰਤ ਵਿੱਚ ਵਪਾਰਕ ਗਾਹਕਾਂ ਲਈ ਗੈਸ ਸਪਲਾਈ ਵਿੱਚ ਕਟੌਤੀ ਕਰਨੀ ਪਈ ਸੀ। 'ਜਗ ਵਿਕਰਮ' ਦੇ ਨਿਕਲਣ ਨਾਲ ਹੁਣ ਇਹ ਸਪਲਾਈ ਮੁੜ ਆਮ ਵਾਂਗ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਸਕੂਲ 'ਤੇ ਹਮਲੇ ਦੌਰਾਨ ਮਾਰੇ ਗਏ ਵਿਦਿਆਰਥੀਆਂ ਦੇ Bag ਤੇ ਕੱਪੜੇ ਲੈ ਪਾਕਿ ਪਹੁੰਚਿਆ ਇਰਾਨੀ ਵਫ਼ਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
