ਭਰਾ ਦੀ ਜਾਨ ਬਚਾਉਣ ਆਈਆਂ 2 ਭੈਣਾਂ ਨੂੰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕੀਤਾ ਕਤਲ
Sunday, Jun 18, 2023 - 11:13 AM (IST)
ਨਵੀਂ ਦਿੱਲੀ - ਰਾਜਧਾਨੀ ਦਿੱਲੀ ਦੇ ਆਰਕੇ ਪੁਰਮ ਇਲਾਕੇ ਵਿੱਚ 2 ਔਰਤਾਂ ਨੂੰ ਆਪਣੇ ਭਰਾ ਦੀ ਜਾਨ ਬਚਾਉਣ ਅਤੇ ਉਸ ਨੂੰ 'ਭਾਗ ਭਾਈ, ਭਾਗ ਕਹਿਣਾ' ਮਹਿੰਗਾ ਪਿਆ। ਹਮਲਾਵਰਾਂ ਨੇ ਦੋਵਾਂ ਭੈਣਾਂ ਨੂੰ ਗੋਲੀ ਮਾਰ ਦਿੱਤੀ। ਜਿਨ੍ਹਾਂ ਦੀ ਹਸਪਤਾਲਾਂ ਵਿੱਚ ਮੌਤ ਹੋ ਗਈ। ਇਨ੍ਹਾਂ ਦੀ ਪਛਾਣ 30 ਸਾਲਾ ਪਿੰਕੀ ਅਤੇ 29 ਸਾਲਾ ਜੋਤੀ ਕੇ.ਕੇ ਵਜੋਂ ਹੋਈ ਹੈ।
ਇਹ ਵੀ ਪੜ੍ਹੋ : SBI ਨੇ ਵਿੱਤ ਮੰਤਰੀ ਨੂੰ ਸੌਂਪਿਆ 5740 ਕਰੋੜ ਰੁਪਏ ਦਾ ਡਿਵਿਡੈਂਡ ਚੈੱਕ, ਅੱਜ ਤੱਕ ਦਾ ਰਿਕਾਰਡ ਲਾਭਅੰਸ਼
ਮੌਕੇ 'ਤੇ ਮੌਜੂਦ ਔਰਤਾਂ ਦੇ ਭਰਾ ਲਲਿਤ ਨੇ ਦੱਸਿਆ ਕਿ ਉਸ ਨੇ ਰਾਤ ਨੂੰ ਕਿਸੇ ਤੋਂ ਪੈਸੇ ਲੈਣੇ ਸਨ, ਉਹ ਕੰਮ ਨਿਪਟਾ ਕੇ ਘਰ ਆਇਆ ਸੀ। ਕੁਝ ਦੇਰ ਬਾਅਦ ਕੁਝ ਲੋਕ ਉਸ ਦੀ ਮਾਸੀ ਦੇ ਘਰ ਪਹੁੰਚੇ ਤਾਂ ਉੱਥੇ ਉਨ੍ਹਾਂ ਨੇ ਹੰਗਾਮਾ ਕੀਤਾ ਅਤੇ ਦਰਵਾਜ਼ਾ ਤੋੜ ਕੇ ਘਰ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਉਥੋਂ ਜਦੋਂ ਲਲਿਤ ਨੂੰ ਫੋਨ ਆਇਆ ਤਾਂ ਉਸ ਨੇ ਪੀਸੀਆਰ ਕਾਲ ਕਰਨ ਲਈ ਕਿਹਾ।
ਕੁਝ ਸਮੇਂ ਬਾਅਦ ਉਹ ਲੋਕ ਫਿਰ ਲਲਿਤ ਦੇ ਘਰ ਪਹੁੰਚੇ ਅਤੇ ਕਾਫੀ ਹੰਗਾਮਾ ਕੀਤਾ। ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਜਦੋਂ ਉਹ ਸਫ਼ਲ ਨਾ ਹੋ ਸਕੇ ਤਾਂ ਵਾਪਸ ਚਲੇ ਗਏ। ਇਸ ਦੌਰਾਨ ਰੌਲਾ ਸੁਣ ਕੇ ਕਲੋਨੀ ਦੇ ਲੋਕ ਇਕੱਠੇ ਹੋ ਗਏ। ਕਰੀਬ 20 ਮਿੰਟ ਬਾਅਦ ਤੜਕੇ ਸਾਢੇ ਤਿੰਨ ਵਜੇ ਵੱਡੀ ਗਿਣਤੀ ਲੋਕ ਫਿਰ ਲਲਿਤ ਦੇ ਘਰ ਪਹੁੰਚ ਗਏ ਅਤੇ ਲਲਿਤ 'ਤੇ ਗੋਲੀਆਂ ਚਲਾ ਦਿੱਤੀਆਂ। ਉੱਥੇ ਮੌਜੂਦ ਲਲਿਤ ਦੀਆਂ ਦੋ ਭੈਣਾਂ ਬਚਾਅ ਲਈ ਅੱਗੇ ਆਈਆਂ ਅਤੇ ਲਲਿਤ ਨੂੰ ਕਿਹਾ, “ਭਾਗ ਭਾਈ ਭਾਗ”, ਲਲਿਤ ਦੇ ਸਰੀਰ ਨੂੰ ਛੂਹ ਕੇ ਇੱਕ ਗੋਲੀ ਨਿਕਲੀ। ਪਰ ਲਲਿਤ ਭੱਜਣ ਵਿੱਚ ਕਾਮਯਾਬ ਹੋ ਗਿਆ ਅਤੇ ਗੁੱਸੇ ਵਿੱਚ ਆਏ ਹਮਲਾਵਰਾਂ ਨੇ ਲਲਿਤ ਦੀਆਂ ਦੋਵੇਂ ਭੈਣਾਂ ਨੂੰ ਗੋਲੀ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ : ਸਸਤਾ ਸੋਨਾ ਖ਼ਰੀਦਣ ਦਾ ਵੱਡਾ ਮੌਕਾ, ਡਿਸਕਾਉਂਟ ਦੇ ਨਾਲ ਮਿਲੇਗਾ ਵਿਆਜ, ਜਾਣੋ ਕਿਵੇਂ
ਗੋਲੀਬਾਰੀ ਦੀ ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ।ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਗੁੰਡੇ ਫਾਇਰਿੰਗ ਕਰ ਰਹੇ ਹਨ ਅਤੇ ਮੌਕੇ 'ਤੇ ਹਾਹਾਕਾਰ ਮਚੀ ਹੋਈ ਹੈ। ਇਸ ਗੋਲੀਬਾਰੀ 'ਚ ਦੋ ਔਰਤਾਂ ਨੂੰ ਗੋਲੀਆਂ ਲੱਗੀਆਂ, ਜਿਨ੍ਹਾਂ 'ਚੋਂ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਾਲਾਂਕਿ ਹਸਪਤਾਲ 'ਚ ਇਲਾਜ ਦੌਰਾਨ ਦੋਵਾਂ ਔਰਤਾਂ ਦੀ ਮੌਤ ਹੋ ਗਈ।
ਦੋਵਾਂ ਨੂੰ ਸਫਦਰਜੰਗ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਲਿਤ ਨੇ ਦੱਸਿਆ ਕਿ ਉਸ ਦੇ ਘਰ 'ਤੇ ਹਮਲਾ ਕਰਨ ਆਏ ਲੋਕਾਂ 'ਚੋਂ ਇਕ ਨੇੜੇ ਹੀ ਇਕ ਕਲੱਬ ਚਲਾਉਂਦਾ ਹੈ। ਇਹ ਘਟਨਾ ਦੱਖਣੀ ਪੱਛਮੀ ਜ਼ਿਲ੍ਹੇ ਦੀ ਅੰਬੇਡਕਰ ਬਸਤੀ ਵਿੱਚ ਵਾਪਰੀ। ਮਾਮਲੇ ਦੀ ਪੁਸ਼ਟੀ ਕਰਦੇ ਹੋਏ ਡੀਸੀਪੀ ਦੱਖਣ-ਪੱਛਮੀ ਮਨੋਜ ਸੀ ਨੇ ਦੱਸਿਆ ਕਿ ਮਾਮਲੇ ਦੀ ਸੂਚਨਾ ਪੁਲਿਸ ਨੂੰ ਸਵੇਰੇ 4:40 ਵਜੇ ਦਿੱਤੀ ਗਈ ਸੀ। ਫੋਨ ਕਰਨ ਵਾਲੇ ਨੇ ਪੁਲਿਸ ਨੂੰ ਦੱਸਿਆ ਸੀ ਕਿ ਕੁਝ ਅਣਪਛਾਤੇ ਲੋਕਾਂ ਨੇ ਗੋਲੀ ਚਲਾ ਦਿੱਤੀ ਹੈ। ਜਿਸ ਵਿੱਚ ਉਸ ਦੀਆਂ ਭੈਣਾਂ ਨੂੰ ਗੋਲੀ ਲੱਗੀ ਹੈ। ਸਥਾਨਕ ਪੁਲਿਸ ਅਤੇ ਪੀਸੀਆਰ ਟੀਮ ਮੌਕੇ 'ਤੇ ਪਹੁੰਚ ਗਈ
ਉੱਥੇ ਹੀ ਪਤਾ ਲੱਗਾ ਕਿ ਮ੍ਰਿਤਕ ਔਰਤਾਂ ਨੂੰ ਉਨ੍ਹਾਂ ਦੇ ਭਰਾ ਵਲੋਂ ਸਫਦਰਜੰਗ ਹਸਪਤਾਲ ਲਿਆਂਦਾ ਗਿਆ ਸੀ। ਸ਼ੁਰੂਆਤੀ ਜਾਂਚ 'ਚ ਪੁਲਸ ਨੂੰ ਪਤਾ ਲੱਗਾ ਹੈ ਕਿ ਘਟਨਾ ਪੈਸਿਆਂ ਦੇ ਲੈਣ-ਦੇਣ ਅਤੇ ਸਮਝੌਤੇ ਨੂੰ ਲੈ ਕੇ ਹੋਈ ਹੈ।
ਇਹ ਵੀ ਪੜ੍ਹੋ : ਵਿਗਿਆਪਨਾਂ ਦੇ ਦਾਅਵੇ ਕਰ ਰਹੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ, ਪੋਸ਼ਣ ਦੇ ਨਾਂ 'ਤੇ ਪਰੋਸ ਰਹੇ ਜ਼ਹਿਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।