ਹਰਿਆਣਾ : ਰੇਪ ਦੇ 2 ਦੋਸ਼ੀਆਂ ਨੂੰ 20 ਸਾਲ ਦੀ ਸਜ਼ਾ

11/28/2018 4:55:52 PM

ਹਿਸਾਰ (ਭਾਸ਼ਾ)— ਹਰਿਆਣਾ ਦੇ ਸ਼ਹਿਰ ਹਿਸਾਰ ਦੀ ਇਕ ਅਦਾਲਤ ਨੇ ਇੱਥੋਂ ਦੇ ਪਿੰਡ ਵਿਚ ਮਾਨਸਿਕ ਰੂਪ ਨਾਲ ਕਮਜ਼ੋਰ 17 ਸਾਲ ਦੀ ਲੜਕੀ ਨਾਲ ਰੇਪ ਕਰਨ ਵਾਲੇ ਦੋ ਦੋਸ਼ੀਆਂ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਨਾਬਾਲਗ ਲੜਕੀ ਨਾਲ 18 ਅਗਸਤ 2017 ਨੂੰ ਸਮੂਹਕ ਰੇਪ ਕੀਤਾ ਸੀ। 

ਐਡੀਸ਼ਨਲ ਜ਼ਿਲਾ ਅਤੇ ਸੈਸ਼ਨ ਜੱਜ ਪੰਕਜ ਨੇ ਇਹ ਫੈਸਲਾ ਸੁਣਾਇਆ। ਇਸ ਦੇ ਨਾਲ ਹੀ ਦੋਹਾਂ ਦੋਸ਼ੀਆਂ ਨੂੰ 53,000 ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਦੋਸ਼ੀ ਸੰਜੇ (21) ਅਤੇ ਸੁਭਾਸ਼ (34) ਦੋਵੇਂ ਹੀ ਹਿਸਾਰ ਦੇ ਰਾਖੀ ਪਿੰਡ ਦੇ ਰਹਿਣ ਵਾਲੇ ਹਨ। ਜੁਰਮਾਨਾ ਨਾ ਦੇਣ 'ਤੇ ਦੋਹਾਂ ਦੋਸ਼ੀਆਂ ਨੂੰ 2-2 ਮਹੀਨੇ ਦੀ ਕੈਦ ਹੋਰ ਭੁਗਤਨੀ ਪਵੇਗੀ।


Tanu

Content Editor

Related News