ਟਰੱਕ ਦੀ ਟੱਕਰ ਮਗਰੋਂ ਵਿਦਿਆਰਥੀਆਂ ਨਾਲ ਭਰੀ ਬੱਸ ਪਲਟੀ, 2 ਦੀ ਮੌਤ

Monday, Jun 05, 2023 - 10:56 AM (IST)

ਟਰੱਕ ਦੀ ਟੱਕਰ ਮਗਰੋਂ ਵਿਦਿਆਰਥੀਆਂ ਨਾਲ ਭਰੀ ਬੱਸ ਪਲਟੀ, 2 ਦੀ ਮੌਤ

ਸ਼ਿਵਪੁਰੀ- ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ 'ਚ ਸੋਮਵਾਰ ਸਵੇਰੇ ਇਕ ਟਰੱਕ ਦੀ ਲਪੇਟ 'ਚ ਆਉਣ ਨਾਲ ਬੱਸ ਪਲਟ ਗਈ। ਇਸ ਹਾਦਸੇ ਵਿਚ 2 ਲੋਕਾਂ ਦੀ ਮੌਤ ਹੋ ਗਈ ਅਤੇ 35 ਹੋਰ ਜ਼ਖ਼ਮੀ ਹੋ ਗਏ।  ਸ਼ਿਵਪੁਰੀ ਦਿਹਾਤੀ ਥਾਣੇ ਦੇ ਇੰਚਾਰਜ ਵਿਕਾਸ ਯਾਦਵ ਨੇ ਦੱਸਿਆ ਕਿ ਬੱਸ ਨਰਮਦਾਪੁਰਮ ਡਿਵੀਜ਼ਨ ਨਾਲ ਸਬੰਧਤ ਸਾਰੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਸੀ। ਜੋ ਵਣਵਾਸੀ ਲੀਲਾ ਪ੍ਰੋਗਰਾਮ ਦੇ ਹਿੱਸੇ ਵਜੋਂ 'ਲਕਸ਼ਮਣ ਲੀਲਾ' ਨਾਟਕ ਦਾ ਪ੍ਰਦਰਸ਼ਨ ਕਰਨ ਤੋਂ ਬਾਅਦ ਗਵਾਲੀਅਰ ਤੋਂ ਆਗਰ ਸ਼ਹਿਰ ਜਾ ਰਹੇ ਸਨ।

ਉਨ੍ਹਾਂ ਦੱਸਿਆ ਕਿ ਇਹ ਹਾਦਸਾ ਸਵੇਰੇ 5 ਵਜੇ ਸ਼ਿਵਪੁਰੀ ਦੇ ਬਾਹਰਵਾਰ ਇਕ ਫੈਕਟਰੀ ਨੇੜੇ ਵਾਪਰਿਆ। ਅਧਿਕਾਰੀ ਨੇ ਦੱਸਿਆ ਕਿ ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਟਰੱਕ ਦਾ ਇਕ ਟਾਇਰ ਅਚਾਨਕ ਫਟ ਗਿਆ। ਤੇਜ਼ ਰਫਤਾਰ ਟਰੱਕ ਨੇ ਬੱਸ ਨੂੰ ਸਾਈਡ ਤੋਂ ਟੱਕਰ ਮਾਰ ਦਿੱਤੀ ਅਤੇ ਡਰਾਈਵਰ ਵਾਹਨ ਤੋਂ ਕੰਟਰੋਲ ਗੁਆ ਬੈਠਾ।

ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਕਲਾਕਾਰ ਅਮਨ ਅਤੇ ਬੱਸ ਡਰਾਈਵਰ ਕਰਨ ਯਾਦਵ ਵਜੋਂ ਹੋਈ ਹੈ, ਉਨ੍ਹਾਂ ਦੀ ਉਮਰ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਅਧਿਕਾਰੀ ਨੇ ਦੱਸਿਆ ਕਿ ਜ਼ਖਮੀ ਵਿਦਿਆਰਥੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।


author

Tanu

Content Editor

Related News