ਦਿੱਲੀ ਦੇ ਹਸਪਤਾਲ ਦੀਆਂ ਡਰਾਉਣੀਆਂ ਤਸਵੀਰਾਂ, ਇਕ ਬੈੱਡ ’ਤੇ 2-2 ਮਰੀਜ਼
Friday, Apr 16, 2021 - 05:16 PM (IST)
ਨਵੀਂ ਦਿੱਲੀ– ਦਿੱਲੀ ’ਚ ਕੋਰੋਨਾ ਨੇ ਭਿਆਨਕ ਰੂਪ ਧਾਰ ਲਿਆ ਹੈ। ਮਰੀਜ਼ਾਂ ਦੀ ਗਿਣਤੀ ’ਚ ਲਗਾਤਾਰ ਵਾਧੇ ਕਾਰਨ ਇਥੋਂ ਦੇ ਹਸਪਤਾਲਾਂ ’ਚ ਕੋਵਿਡ ਸਪੈਸ਼ਲ ਬੈੱਡਾਂ ਦੀ ਕਮੀ ਹੋਣ ਲੱਗੀ ਹੈ। ਹਾਲਤ ਇਥੋਂ ਤਕ ਪਹੁੰਚ ਚੁੱਕੀ ਹੈ ਕਿ ਇਕ ਬੈੱਡ ’ਤੇ ਦੋ-ਦੋ ਮਰੀਜ਼ਾਂ ਨੂੰ ਰੱਖਣਾ ਪੈ ਰਿਹਾ ਹੈ। ਦਿੱਲੀ ਦੇ ਮਸ਼ਹੂਰ ਐੱਲ.ਐੱਨ.ਜੇ.ਪੀ. ਹਸਪਤਾਲ ਦਾ ਇਕ ਦ੍ਰਿਸ਼ ਵੇਖ ਕੇ ਤੁਸੀਂ ਸਮਝ ਜਾਓਗੇ ਕਿ ਜੇਕਰ ਤੇਜ਼ੀ ਨਾਲ ਬੈੱਡ ਨਹੀਂ ਵਧਾਏ ਗਏ ਤਾਂ ਆਉਣ ਵਾਲੇ ਦਿਨਾਂ ’ਚ ਹਾਲਾਤ ਹੋਰ ਵੀ ਵਿਗੜ ਸਕਦੇ ਹਨ।
ਇਹ ਵੀ ਪੜ੍ਹੋ– ਬੇਟੀ ਨਾਲ ਜਬਰ-ਜ਼ਨਾਹ ਦੀ ਖਬਰ ਸੁਣ ਕੇ ਬੌਖਲਾਇਆ ਪਿਓ, ਵਿਛਾ ਦਿੱਤੀਆਂ 6 ਲਾਸ਼ਾਂ
ਸਰਕਾਰ ਦਾ ਦਾਅਵਾ, ਦਿੱਲੀ ’ਚ ਅਜੇ ਵੀ ਖਾਲ਼ੀ ਪਏ ਹਜ਼ਾਰਾਂ ਬੈੱਡ
ਇਕ ਪਾਸੇ ਐੱਲ.ਐੱਨ.ਜੇ.ਪੀ. ਹਸਪਤਾਲ ਦਾ ਇਹ ਹਾਲ ਹੈ ਤਾਂ ਦੂਜੇ ਪਾਸੇ ‘ਆਪ’ ਸਰਕਾਰ ਦਾ ਦਾਅਵਾ ਹੈ ਕਿ ਹੁਣ ਵੀ 5,096 ਕੋਵਿਡ ਬੈੱਡ ਖਾਲ਼ੀ ਪਏ ਹਨ। ਕੇਜਰੀਵਾਲ ਸਰਕਾਰ ਨੇ ਵੀਰਵਾਰ ਸ਼ਾਮ ਨੂੰ ਜਾਰੀ ਅੰਕੜਿਆਂ ’ਚ ਕਿਹਾ ਹੈ ਕਿ ਸੂਬੇ ’ਚ 5,525 ਕੋਵਿਡ ਬੈੱਡ ਹਨ, ਜਿਨ੍ਹਾਂ ’ਚੋਂ ਸਿਰਫ 429 ਬੈੱਡਾਂ ’ਤੇ ਹੀ ਮਰੀਜ਼ ਹਨ। ਦਾਅਵਾ ਹੈ ਕਿ ਦਿੱਲੀ ਦੇ ਹਸਪਤਾਲਾਂ ’ਚ 14,918 ਬੈੱਡ ਹਨ ਜਿਨ੍ਹਾਂ ’ਚੋਂ 10,134 ’ਤੇ ਮਰੀਜ਼ ਹਨ ਜਦਕਿ 4,784 ਬੈੱਡ ਹੁਣ ਵੀ ਖਾਲ਼ੀ ਪਏ ਹਨ। ਸਰਕਾਰ ਨੇ ਦੱਸਿਆ ਹੈ ਕਿ 26,974 ਮਰੀਜ਼ ਹੋਮ ਆਈਸੋਲੇਸ਼ਨ ’ਚ ਹਨ।
ਇਹ ਵੀ ਪੜ੍ਹੋ– ਕੋਰੋਨਾ ਨੇ ਫੜੀ ਰਫ਼ਤਾਰ, ਦੇਸ਼ 'ਚ ਰਿਕਾਰਡ 2 ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ
ਕਈ ਬੈੱਡਾਂ ਦੋ-ਦੋ ਮਰੀਜ਼
ਕੋਰੋਨਾ ਕਾਰਨ ਦਿੱਲੀ ਦੀ ਇਹ ਤਸਵੀਰ ਕਾਫੀ ਡਰਾਉਣ ਵਾਲੀ ਹੈ। ਧਿਆਨ ਰਹੇ ਕਿ ਵੀਰਵਾਰ ਨੂੰ ਦਿੱਲੀ ’ਚ 16,699 ਮਰੀਜ਼ ਮਿਲੇ ਜਦਕਿ 112 ਮਰੀਜ਼ਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ– ਇਕ ਟੀਕੇ ਦੇ ਰੂਸ ਨੇ ਮੰਗੇ 750 ਰੁਪਏ, 250 ਰੁਪਏ ਤੋਂ ਵੱਧ ਦੇਣ ਨੂੰ ਤਿਆਰ ਨਹੀਂ ਮੋਦੀ
1 ਦਿਨ ’ਚ ਆਏ 158 ਮਰੀਜ਼
ਐੱਲ.ਐੱਨ.ਜੇ.ਪੀ. ਦੇ ਮੈਡੀਕਲ ਡਾਇਰੈਕਟਰ ਨੇ ਕਿਹਾ ਕਿ ਕੋਵਿਡ ਕੇਸਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਅਸੀਂ ਪੂਰੀ ਜਾਨ ਲਗਾ ਦਿੱਤੀ ਹੈ। ਸਾਡੇ ਕੋਲ 300 ਤੋਂ ਜ਼ਿਆਦਾ ਆਈ.ਸੀ.ਯੂ. ਬੈੱਡ ਹਨ। ਅੱਜ 158 ਮਰੀਜ਼ ਭਰਤੀ ਹੋਏ ਹਨ। ਸਾਰੇ ਮਰੀਜ਼ਾਂ ’ਚ ਆਕਸੀਜਨ ਲੈਵਲ 91 ਤੋਂ ਹੇਠਾਂ ਹੈ।
ਇਹ ਵੀ ਪੜ੍ਹੋ– UP 'ਚ ਹੁਣ ਹਰ ਐਤਵਾਰ ਤਾਲਾਬੰਦੀ, ਬਿਨਾਂ ਮਾਸਕ ਫੜੇ ਜਾਣ 'ਤੇ ਹੋਵੇਗਾ 10 ਹਜ਼ਾਰ ਤੱਕ ਜੁਰਮਾਨਾ
ਕੇਂਦਰੀ ਸਿਹਤ ਮੰਤਰੀ ਦਾ ਦਾਅਵਾ
ट्रामा सेंटर में कोविड बेड की संख्या लगभग 266 है इसमें से 253 बेड पर मरीज़ हैं। हमने यहां 70 और बेड बढ़ाने का निर्णय लिया है। झज्जर में नेशनल कैंसर इंस्टीट्यूट में कोविड के लिए 500 बेड हैं, वहां पर भी हमने 100 और बेड बढ़ाने का निर्णय लिया है: केंद्रीय स्वास्थ्य मंत्री #COVID19 https://t.co/tl3dlnFkNg pic.twitter.com/Thpr7RP5QO
— ANI_HindiNews (@AHindinews) April 16, 2021
ਨੋਟ: ਇਸ ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ