ਅਨੰਤਨਾਗ ਜ਼ਿਲੇ ''ਚ ਜੈਸ਼ ਦੇ 2 ਅੱਤਵਾਦੀ ਗ੍ਰਿਫਤਾਰ

01/20/2021 1:48:23 AM

ਸ਼੍ਰੀਨਗਰ/ਸਾਂਬਾ/ਪੁੰਛ (ਅਰੀਜ਼, ਅਜੇ, ਧਨੁਜ) - ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲੇ ਵਿਚ ਸੁਰੱਖਿਆ ਦਸਤਿਆਂ ਨੇ ਮੰਗਲਵਾਰ ਨੂੰ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ 2 ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਕੇ ਵੱਡੀ ਸਫਲਤਾ ਹਾਸਲ ਕਰ ਲਈ।
ਅੱਤਵਾਦੀਆਂ ਦੇ ਜ਼ਿਲੇ ਵਿਚ ਸੁਰੱਖਿਆ ਦਸਤਿਆਂ ਨੂੰ ਕਤਲ ਕਰਨ ਅਤੇ ਉਨ੍ਹਾਂ ਦੇ ਹਥਿਆਰ ਖੋਹਣ ਦੀ ਯੋਜਨਾ ਦੀ ਖੁਫੀਆ ਜਾਣਕਾਰੀ ਮਿਲੀ ਸੀ, ਜਿਸ ਪਿੱਛੋਂ ਫੌਜ ਅਤੇ ਪੁਲਸ ਦੀ ਸਾਂਝੀ ਟੀਮ ਨੇ ਜੈਸ਼-ਏ-ਮੁਹੰਮਦ ਦੇ ਇਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ। ਉਸ ਦੀ ਪਛਾਣ ਅਯਾਜ਼ ਅਹਿਮਦ ਭੱਟ ਵਜੋਂ ਹੋਈ ਹੈ। ਉਸ ਕੋਲੋਂ ਇਕ ਚੀਨੀ ਪਿਸਤੌਲ ਸਣੇ ਇਕ ਮੈਗਜ਼ੀਨ ਅਤੇ 7 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਉਥੇ ਹੀ ਜੈਸ਼-ਏ-ਮੁਹੰਮਦ ਨਾਲ ਜੁੜੇ ਇਕ ਹੋਰ ਅੱਤਵਾਦੀ ਨੂੰ ਇਕ ਗ੍ਰਨੇਡ ਬੰਬ ਸਣੇ ਫੜਿਆ ਗਿਆ। ਅੱਤਵਾਦੀ ਦੀ ਪਛਾਣ ਰਿਆਸ ਅਹਿਮਦ ਮੀਰ ਵਜੋਂ ਹੋਈ ਹੈ ਅਤੇ ਉਸ ਨੂੰ ਮਹਿੰਦੀ ਕਦਲ ਤੋਂ ਫੜਿਆ ਗਿਆ।

ਓਧਰ ਸ਼ੱਕੀ ਲੋਕਾਂ ਨੂੰ ਵੇਖੇ ਜਾਣ ਪਿੱਛੋਂ ਫੌਜ ਅਤੇ ਪੁਲਸ ਨੇ ਬਾਰਡਰ ਨੇੜਲੇ ਜ਼ਿਲਿਆਂ ਸਾਂਬਾ, ਪੁੰਛ, ਕਠੂਆ ਅਤੇ ਰਾਜੌਰੀ ਦੇ ਪਿੰਡਾਂ ਵਿਚ ਸਰਚ ਮੁਹਿੰਮ ਵਿੱਢ ਦਿੱਤੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


Inder Prajapati

Content Editor

Related News