ਗੈਰ ਕਸ਼ਮੀਰੀ ਲੋਕਾਂ ਦੇ ਕਤਲ ''ਚ ਸਾਬਕਾ PMO ਸਣੇ ਹਿਜ਼ਬੁਲ ਦੇ 2 ਅੱਤਵਾਦੀ ਸ਼ਾਮਲ

Saturday, Oct 19, 2019 - 01:13 AM (IST)

ਗੈਰ ਕਸ਼ਮੀਰੀ ਲੋਕਾਂ ਦੇ ਕਤਲ ''ਚ ਸਾਬਕਾ PMO ਸਣੇ ਹਿਜ਼ਬੁਲ ਦੇ 2 ਅੱਤਵਾਦੀ ਸ਼ਾਮਲ

ਸ਼੍ਰੀਨਗਰ – ਦੱਖਣੀ ਕਸ਼ਮੀਰ ਦੇ ਸ਼ੋਪੀਆ 'ਚ 2 ਗੈਰ ਕਸ਼ਮੀਰੀ ਲੋਕਾਂ ਦੀ ਕਤਲ ਅਤੇ ਸੇਬ ਨਾਲ ਭਰੇ ਟਰੱਕ ਨੂੰ ਅੱਗ ਲਾਉਣ ਦੀ ਘਟਨਾ 'ਚ ਹਿਜ਼ਬੁਲ ਮੁਜਾਹੁਦੀਨ ਦੇ ਜਿਨਾਂ 2 ਅੱਤਵਾਦੀਆਂ ਦਾ ਨਾਮ ਆ ਰਿਹਾ ਹੈ, ਉਸ ਵਿਚ ਵਿਸ਼ੇਸ਼ ਪੁਲਸ ਅਧਿਕਾਰੀ (ਪੀ. ਐੱਮ. ਓ) ਵੀ ਸ਼ਾਮਲ ਹੈ ਜੋ 2017 'ਚ ਬਲ ਛੱਡਕੇ ਭੱਜ ਗਿਆ ਸੀ। ਅਧਿਕਾਰੀਆਂ ਨੇ ਸ਼ੁਕਰਵਾਰ ਨੂੰ ਦੱਸਿਆ ਕਿ ਅਧਿਕਾਰੀਆਂ ਨੇ ਸ਼ੋਪੀਆ ਦੇ ਵੱਖ-ਵੱਖ ਇਲਾਕਿਆਂ 'ਚ ਨਾਜਨੀਨਪੋਰਾ ਦੇ ਰਹਿਣ ਵਾਲੇ ਸਾਬਕਾ ਪੀ. ਐੱਮ. ਓ. ਸਅੀਦ ਨਵੇਦ ਮੁਸ਼ਤਾਫ ਉਰਫ ਨਾਵੇਦ ਬਾਬੂ ਅਤੇ ਗਨਾਪੋਰਾ ਦੇ ਰਾਹਿਲ ਮਗਰੇ ਦੇ ਪੋਸਟਰ ਲਗਾਏ ਹਨ ਅਤੇ ਉਨ੍ਹਾਂ ਨੂੰ ਫੜਨ ਲਈ ਲੋਕਾਂ ਨੂੰ ਸੂਚਨਾ ਦੇਣ ਦੀ ਅਪੀਲ ਕੀਤੀ ਹੈ।


author

Khushdeep Jassi

Content Editor

Related News