ਸਰਕਾਰੀ ਸਕੂਲਾਂ 'ਚ ਫੈਲ ਗਿਆ ਮਲੇਰੀਆ, 187 ਤੋ ਵੱਧ ਵਿਦਿਆਰਥੀ ਪੀੜਤ

Sunday, Jul 14, 2024 - 10:21 PM (IST)

ਸਰਕਾਰੀ ਸਕੂਲਾਂ 'ਚ ਫੈਲ ਗਿਆ ਮਲੇਰੀਆ, 187 ਤੋ ਵੱਧ ਵਿਦਿਆਰਥੀ ਪੀੜਤ

ਨੈਸ਼ਨਲ ਡੈਸਕ- ਮਾਨਸੂਨ ਦੀ ਬਰਸਾਤ ਦੇ ਨਾਲ ਹੀ ਕਈ ਬੀਮਾਰੀਆਂ ਨੇ ਕਹਿਰ ਢਾਉਣਾ ਸ਼ੁਰੂ ਕਰ ਦਿੱਤਾ ਹੈ। ਕਿਤੇ ਡਾਇਰੀਆ ਦਾ ਕਹਿਰ ਦਿਸ ਰਿਹਾ ਹੈ ਤਾਂ ਕਿਤੇ ਮਲੇਰੀਆ ਨੇ ਕਹਿਰ ਵਰ੍ਹਾਇਆ ਹੋਇਆ ਹੈ। ਉਥੇ ਹੀ ਛੱਤੀਸਗੜ੍ਹ ਦੇ ਬੀਜਾਪੁਰ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਥੇ ਮਲੇਰੀਆ ਕਾਰਨ ਦੋ ਵਿਦਿਆਰਥਣਾਂ ਦੀ ਮੌਤ ਹੋ ਗਈ ਹੈ। ਬੀਜਾਪੁਰ ਜ਼ਿਲ੍ਹੇ 'ਚ 3 ਦਿਨਾਂ ਦੇ ਅੰਦਰ 2 ਵਿਦਿਆਰਥਣਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਪੋਟੋਕੇਬਿਨ ਅਤੇ ਆਸ਼ਰਮ 'ਚ ਰਹਿਣ ਵਾਲੇ 187 ਵਿਦਿਆਰਥੀਆਂ ਦੀ ਮਲੇਰੀਆ ਰਿਪੋਰਟ ਪਾਜ਼ਟਿਵ ਆਈ ਹੈ। 

ਜਾਣਕਾਰੀ ਮੁਤਾਬਕ, 2 ਵਿਦਿਆਰਥਣਾਂ 'ਚੋਂ ਇਕ ਨੇ ਜਗਦਲਪੁਰ ਦੇ ਮੈਡੀਕਲ ਕਾਲਜ 'ਚ ਦਮ ਤੋੜਿਆ, ਉਥੇ ਹੀ ਦੂਜੀ ਵਿਦਿਆਰਥਣ ਦੀ ਮੌਤ ਸ਼ਨੀਵਾਰ ਰਾਤ ਨੂੰ ਬੀਜਾਪੁਰ ਜ਼ਿਲ੍ਹਾ ਹਸਪਤਾਲ 'ਚ ਹੋਈ। ਜਾਣਕਾਰੀ ਮੁਤਾਬਕ, ਫੋਬਾਲਪਟਨਮ ਇਲਾਕੇ ਦੇ ਸੰਗਮਪੱਲੀ ਪੋਟਾਕੇਬਿਨ 'ਚ ਪੜ੍ਹਨ ਵਾਲੀ ਤੀਜੀ ਵਿਦਿਆਰਥਣ ਵੈਦਿਕਾ ਜੱਵਾ (9) ਨੇ ਮਲੇਰੀਆ ਕਾਰਨ ਦਮ ਤੋੜ ਦਿੱਤਾ ਹੈ। ਉਹ ਕੁਝ ਦਿਨਾਂ ਤੋਂ ਬੀਮਾਰ ਸੀ ਅਤੇ ਪੋਟਾਕੇਬਿਨ 'ਚ ਹੀ ਰਹਿ ਕੇ ਇਲਾਜ ਕਰਵਾ ਰਹੀ ਸੀ। 

ਇਹ ਵੀ ਪੜ੍ਹੋ- ਕੂਲਰ ਦੀ ਹਵਾ ਨੇ ਵਿਆਹ 'ਚ ਪਾ'ਤਾ ਪੁਆੜਾ, ਲਾੜੀ ਨੇ ਬਰੰਗ ਲਿਫਾਫੇ ਵਾਂਗ ਮੋੜ'ਤੀ ਬਾਰਾਤ

3 ਦਿਨ ਪਹਿਲਾਂ ਬੀਜਾਪੁਰ ਦੇ ਤਾਰਲਾਗੁੜਾ ਪੋਟਾਕੇਬਿਨ ਦੀ ਵਿਦਿਆਰਥਣ ਦਿਕਸ਼ਿਤਾ ਰੇਗਾ ਦੀ ਵੀ ਮੌਤ ਹੋ ਗਈ ਸੀ। 9 ਸਾਲਾ ਦਿਕਸ਼ਿਤਾ ਦੂਜੀ ਜਮਾਤ 'ਚ ਪੜ੍ਹਦੀ ਸੀ। ਵਿਦਿਆਰਥਣ ਤਾਰਲਾਗੁੜਾ ਤੋਂ ਸਿਰਫ 15 ਤੋਂ 18 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਦੁਧੇੜਾ ਦੀ ਰਹਿਣ ਵਾਲੀ ਸੀ। ਉਥੇ ਹੀ ਭੋਪਾਲਪਟਨਮ ਬਲਾਕ ਦੇ ਸੰਗਮਪੱਲੀ ਪੋਟਾਕੇਬਿਨ ਦੀ ਵਿਦਿਆਰਥਣ ਵੈਦਿਕਾ ਜੱਵਾ ਦੀ ਮੌਤ ਹੋ ਗਈ। ਦਰਅਸਲ, ਮਲੇਰੀਆ ਤੋਂ ਪੀੜਤ ਵੈਦਿਕਾ ਸ਼ਨੀਵਾਰ ਨੂੰ ਬੇਹੋਸ਼ ਹੋ ਗਈ ਸੀ। ਉਸ ਨੂੰ ਗੰਭੀਰ ਹਾਲਤ 'ਚ ਬੀਜਾਪੁਰ ਜ਼ਿਲ੍ਹਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਇਲਾਜ ਦੌਰਾਨ ਵਿਦਿਆਰਥਣ ਨੇ ਦਮ ਤੋੜ ਦਿੱਤਾ। 

187 ਬੱਚਿਆਂ ਦੀ ਮਲੇਰੀਆ ਰਿਪੋਰਟ ਆਈ ਪਾਜ਼ਟਿਵ

ਗੰਗਾਲੂਰ ਪੋਟਾਕਾਬਿਨ ਸਮੇਤ ਬੀਜਾਪੁਰ ਬਲਾਕ ਵਿੱਚ 187 ਬੱਚੇ ਮਲੇਰੀਆ ਪਾਜ਼ਟਿਵ ਪਾਏ ਗਏ ਹਨ। ਇਨ੍ਹਾਂ ਵਿੱਚੋਂ 20 ਬੱਚਿਆਂ ਨੂੰ ਗੰਗਾਲੂਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਸਾਰਿਆਂ ਦਾ ਇਲਾਜ ਚੱਲ ਰਿਹਾ ਹੈ। ਪਿਛਲੇ ਤਿੰਨ ਦਿਨਾਂ ਵਿੱਚ ਮਲੇਰੀਆ ਕਾਰਨ ਦੋ ਬੱਚੇ ਆਪਣੀ ਜਾਨ ਗੁਆ ​​ਚੁੱਕੇ ਹਨ। ਦੋਸ਼ ਹੈ ਕਿ ਬਾਲ ਆਸ਼ਰਮ ਵਿੱਚ ਮਲੇਰੀਆ ਦੀ ਦਵਾਈ ਦਾ ਛਿੜਕਾਅ ਨਹੀਂ ਕੀਤਾ ਗਿਆ, ਜਿਸ ਕਾਰਨ ਮੱਛਰਾਂ ਦਾ ਪ੍ਰਕੋਪ ਵੱਧ ਗਿਆ। ਬਿਮਾਰੀ ਵਧਣ ਦੇ ਬਾਵਜੂਦ ਸਿਹਤ ਕੈਂਪ ਨਹੀਂ ਲਗਾਏ ਗਏ। ਸਿਹਤ ਪ੍ਰਣਾਲੀ ਦੀ ਸਥਿਤੀ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ।

ਇਹ ਵੀ ਪੜ੍ਹੋ- ਕਦੇ ਸੋਚਿਆ, ਮਰਨ ਤੋਂ ਬਾਅਦ ਤੁਹਾਡੇ ਗੂਗਲ ਤੇ ਫੇਸਬੁੱਕ ਅਕਾਊਂਟ ਦਾ ਕੀ ਹੁੰਦੈ, ਜਾਣੋ ਡਿਜੀਟਲ ਵਸੀਅਤ ਬਾਰੇ


author

Rakesh

Content Editor

Related News