ਸ਼ਰਧਾਲੂਆਂ ''ਚ ਉਤਸ਼ਾਹ, ਪ੍ਰਾਣ ਪ੍ਰਤਿਸ਼ਠਾ ਦੇ ਬਾਅਦ ਤੋਂ 2 ਕਰੋੜ ਭਗਤਾਂ ਨੇ ਕੀਤੇ ਰਾਮਲੱਲਾ ਦੇ ਦਰਸ਼ਨ

Monday, Jul 29, 2024 - 11:55 AM (IST)

ਸ਼ਰਧਾਲੂਆਂ ''ਚ ਉਤਸ਼ਾਹ, ਪ੍ਰਾਣ ਪ੍ਰਤਿਸ਼ਠਾ ਦੇ ਬਾਅਦ ਤੋਂ 2 ਕਰੋੜ ਭਗਤਾਂ ਨੇ ਕੀਤੇ ਰਾਮਲੱਲਾ ਦੇ ਦਰਸ਼ਨ

ਅਯੁੱਧਿਆ- ਸ਼੍ਰੀਰਾਮ ਜਨਮ ਭੂਮੀ ਮੰਦਰ 'ਚ ਪ੍ਰਾਣ ਪ੍ਰਤਿਸ਼ਠਾ 22 ਜਨਵਰੀ ਤੋਂ 14 ਜੁਲਾਈ ਤੱਕ ਕਰੀਬ 2 ਕਰੋੜ ਸ਼ਰਧਾਲੂਆਂ ਨੇ ਦਰਸ਼ਨ ਕੀਤੇ। ਰੋਜ਼ ਲਗਭਗ 1.12 ਲੱਖ ਸ਼ਰਧਾਲੂ ਪਹੁੰਚ ਰਹੇ ਹਨ। 9 ਅਗਸਤ ਤੋਂ ਸਾਵਣ ਦੇ ਝੂਲਾ ਮੇਲੇ ਨਾਲ ਸ਼ਰਧਾਲੂਆਂ ਦੀ ਗਿਣਤੀ ਵੱਧ ਸਕਦੀ ਹੈ। ਮਹਿਰਿਸ਼ੀ ਵਾਲਮੀਕਿ ਇੰਟਰਨੈਸ਼ਨਲ ਏਅਰਪੋਰਟ 'ਤੇ ਕਰੀਬ 5 ਲੱਖ 20 ਹਜ਼ਾਰ ਯਾਤਰੀ ਆਏ। ਰੋਜ਼ ਕਰੀਬ ਢਾਈ ਹਜ਼ਾਰ ਯਾਤਰੀਆਂ ਦੀ ਆਵਾਜਾਈ ਹੋ ਰਹੀ ਹੈ। ਅਯੁੱਧਿਆ ਧਾਮ ਸਟੇਸ਼ਨ ਤੋਂ 32 ਜੋੜੀ ਰੇਲ ਗੱਡੀਆਂ ਸੰਚਾਲਿਤ ਹੋ ਰਹੀਆਂ ਹਨ।

ਅਯੁੱਧਿਆ 'ਚ 1500 ਤੋਂ ਵੱਧ ਹੋਮ ਸਟੇਅ ਹਨ। ਅਯੁੱਧਿਆ ਹੋਟਲ ਐਸੋਸੀਏਸ਼ਨ ਦੇ ਸਕੱਤਰ ਅਨਿਲ ਅਗਰਵਾਲ ਨੇ ਦੱਸਿਆ, 60 ਨਵੇਂ ਹੋਟਲ ਬਣ ਚੁੱਕੇ ਹਨ। 30 ਹੋਟਲਾਂ ਦਾ ਨਿਰਮਾਣ ਚੱਲ ਰਿਹਾ ਹੈ। ਐਡਵਾਂਸ ਬੁਕਿੰਗ ਦਾ ਦਬਾਅ ਘੱਟ ਹੋਇਆ ਹੈ। ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੌਰਾਨ ਬਣੀ ਅਸਥਾਈ ਟੈਂਟ ਸਿਟੀ ਹਟਾ ਦਿੱਤੀ ਗਈ ਹੈ, ਜਦੋਂ ਕਿ ਨਿੱਜੀ ਕੰਨਪੀਆਂ ਦੀ ਟੈਂਟ ਸਿਟੀ ਦੀ ਬੁਕਿੰਗ ਚੱਲ ਰਹੀ ਹੈ। ਏਅਰਪੋਰਟ ਦੇ ਡਾਇਰੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਅਕਾਸਾ ਦੀਆਂ 2 ਨਵੀਆਂ ਫਲਾਈਟਾਂ ਸ਼ੁਰੂ ਹੋ ਰਹੀਆਂ ਹਨ। ਇੰਡੀਗੋ ਨੇ ਮਾਨਸੂਨ ਤੋਂ ਬਾਅਦ ਇੱਥੇ ਨਵੀਆਂ ਉਡਾਣਾਂ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਥੇ ਰੋਜ਼ ਦਿੱਲੀ, ਬੈਂਗਲੁਰੂ, ਕੋਲਕਾਤਾ, ਚੇਨਈ ਅਤੇ ਮੁੰਬਈ ਦੀ ਫਲਾਈਟ ਦਾ ਸੰਚਾਲਨ ਹੋ ਰਿਹਾ ਹੈ। ਏਅਰਪੋਰਟ ਦੇ ਵਿਸਥਾਰ ਤੋਂ ਬਾਅਦ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣਗੀਆਂ। ਏਅਰਪੋਰਟ ਦਾ ਇੰਟਰਨੈਸ਼ਨਲ ਵਾਲਾ ਦਾ ਹਿੱਸਾ ਲਗਭਗ 800 ਕਰੋੜ ਦੀ ਲਾਗਤ ਨਾਲ ਬਣੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News