ਭਾਰਤ ਦੇ 2,856 ਸਿੱਖ ਸ਼ਰਧਾਲੂ ਪਾਕਿਸਤਾਨ ''ਚ ਮਨਾਉਣਗੇ ਵਿਸਾਖੀ, ਵੀਜ਼ਿਆਂ ’ਤੇ ਲੱਗੀ ਮੋਹਰ

Saturday, Apr 08, 2023 - 01:32 AM (IST)

ਭਾਰਤ ਦੇ 2,856 ਸਿੱਖ ਸ਼ਰਧਾਲੂ ਪਾਕਿਸਤਾਨ ''ਚ ਮਨਾਉਣਗੇ ਵਿਸਾਖੀ, ਵੀਜ਼ਿਆਂ ’ਤੇ ਲੱਗੀ ਮੋਹਰ

ਨਵੀਂ ਦਿੱਲੀ (ਭਾਸ਼ਾ)- ਪਾਕਿਸਤਾਨ ਹਾਈ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ 9 ਤੋਂ 18 ਅਪ੍ਰੈਲ ਤੱਕ ਵਿਸਾਖੀ ਦੇ ਤਿਓਹਾਰ ਨਾਲ ਸਬੰਧਤ ਸਾਲਾਨਾ ਸਮਾਰੋਹਾਂ ’ਚ ਭਾਗ ਲੈਣ ਲਈ ਭਾਰਤ ਦੇ 2,856 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਜਾਰੀ ਕੀਤੇ ਹਨ। ਹਾਈ ਕਮਿਸ਼ਨ ਨੇ ਦੱਸਿਆ ਕਿ ਇਹ ਸ਼ਰਧਾਲੂ ਸ੍ਰੀ ਡੇਰਾ ਸਾਹਿਬ, ਸ੍ਰੀ ਪੰਜਾ ਸਾਹਿਬ, ਸ੍ਰੀ ਨਨਕਾਣਾ ਸਾਹਿਬ ਅਤੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੀ ਯਾਤਰਾ ਕਰਨਗੇ।

ਇਹ ਖ਼ਬਰ ਵੀ ਪੜ੍ਹੋ - ਨੌਕਰੀ ਲੱਗਦਿਆਂ ਹੀ ਇਕ ਘੰਟੇ ਬਾਅਦ ਨੌਕਰਾਣੀ ਨੇ ਕਰ 'ਤਾ ਕਾਂਡ, ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ

ਧਾਰਮਿਕ ਸਥਾਨਾਂ ਦੀ ਯਾਤਰਾ ’ਤੇ ਦੋ-ਪੱਖੀ ਪ੍ਰੋਟੋਕਾਲ ਦੀਆਂ ਵਿਵਸਥਾਵਾਂ ਦੇ ਤਹਿਤ ਭਾਰਤ ਦੇ ਸਿੱਖ ਅਤੇ ਹਿੰਦੂ ਸ਼ਰਧਾਲੂ ਹਰ ਸਾਲ ਪਾਕਿਸਤਾਨ ਦੀ ਯਾਤਰਾ ਕਰਦੇ ਹਨ। ਇਸ ਪ੍ਰੋਟੋਕਾਲ ਦੇ ਤਹਿਤ ਪਾਕਿਸਤਾਨੀ ਸ਼ਰਧਾਲੂ ਵੀ ਹਰ ਸਾਲ ਭਾਰਤ ਆਉਂਦੇ ਹਨ।

PunjabKesari

ਇਹ ਖ਼ਬਰ ਵੀ ਪੜ੍ਹੋ - ਪਿਆਰ ਦਾ ਖੌਫ਼ਨਾਕ ਅੰਜਾਮ!; ਪ੍ਰੇਮਿਕਾ ਨੂੰ ਘਰ ’ਚ ਦਾਖ਼ਲ ਹੋ ਕੇ ਮਾਰੀ ਗੋਲ਼ੀ, ਫਿਰ ਆਪ ਵੀ ਖਾ ਲਿਆ ਜ਼ਹਿਰ

ਭਾਰਤ ਵਿਚ ਪਾਕਿਸਤਾਨ ਹਾਈ ਕਮਿਸ਼ਨ ਦੇ ਮੁਖੀ ਸਲਮਾਨ ਸ਼ਰੀਫ਼ ਨੇ ਸ਼ਰਧਾਲੂਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਉਨ੍ਹਾਂ ਦੀ ਸੁਖਾਵੀਂ ਯਾਤਰਾ ਲਈ ਦੁਆ ਕੀਤੀ। ਹਾਈ ਕਮਿਸ਼ਨ ਦੇ ਬਿਆਨ ਮੁਤਾਬਕ ਸਲਮਾਨ ਨੇ ਕਿਹਾ ਕਿ ਪਾਕਿਸਤਾਨ ਪਵਿੱਤਰ ਧਾਰਮਿਕ ਅਸਥਾਨਾਂ ਦੀ ਸੰਭਾਲ ਕਰਨ ਲਈ ਵਚਨਬੱਧ ਹੈ ਤੇ ਸ਼ਰਧਾਲੂਆਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
 


author

Anmol Tagra

Content Editor

Related News