ਆਸਾਮ ’ਚ ਸਾੜੇ ਗਏ ਗੈਂਡਿਆਂ ਦੇ 2,479 ਸਿੰਙ, PM ਮੋਦੀ ਨੇ ਇਸ ਫ਼ੈਸਲੇ ਦੀ ਕੀਤੀ ਸ਼ਲਾਘਾ
Friday, Sep 24, 2021 - 10:12 AM (IST)
ਬੋਕਾਖਾਟ (ਭਾਸ਼ਾ)- ਆਸਾਮ ’ਚ ਗੈਂਡਿਆਂ ਦੇ 2,479 ਸਿੰਙਾਂ ਨੂੰ ਸਾੜ ਦਿੱਤਾ ਗਿਆ, ਤਾਂ ਕਿ ਇਸ ਮਿਥਕ ਨੂੰ ਦੂਰ ਕੀਤਾ ਜਾ ਸਕੇ ਕਿ ਇਨ੍ਹਾਂ ਸਿੰਙਾਂ ’ਚ ਚਮਤਕਾਰੀ ਔਸ਼ਧੀ ਗੁਣ ਹੁੰਦੇ ਹਨ। ਦੁਨੀਆ ’ਚ ਇਕ ਦਿਨ ’ਚ ਇੰਨੀ ਵੱਡੀ ਗਿਣਤੀ ’ਚ ਕਦੇ ਸਿੰਙਾਂ ਨੂੰ ਨਹੀਂ ਸਾੜਿਆ ਗਿਆ। ਇਹ ਕਦਮ ਵਿਲੁਪਤ ਹੋ ਰਹੇ ਇੱਕ ਸਿੰਙ ਵਾਲੇ ਭਾਰਤੀ ਗੈਂਡਿਆਂ ਦੇ ਗ਼ੈਰ-ਕਾਨੂੰਨੀ ਸ਼ਿਕਾਰ ਨੂੰ ਰੋਕਣ ਦੀਆਂ ਮੁੱਖ ਮੰਤਰੀ ਹੇਮੰਤ ਬਿਸਵ ਸ਼ਰਮਾ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ।
ਮੁੱਖ ਮੰਤਰੀ ਨੇ ਕਿਹਾ, ਅਸੀਂ ਦੁਨੀਆ ਨੂੰ ਇਕ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਸਿਰ ’ਤੇ ਸਿੰਙ ਦੇ ਨਾਲ ਗੈਂਡਾ ਸਾਡੇ ਲਈ ਅਨਮੋਲ ਹੈ, ਨਾ ਕਿ ਮਰਿਆ ਜਾਨਵਰ, ਜਿਸ ਦੇ ਸਿੰਙ ਜਾਂ ਤਾਂ ਸ਼ਿਕਾਰੀਆਂ ਦੁਆਰਾ ਕੱਢ ਦਿੱਤੇ ਜਾਂਦੇ ਹਨ ਜਾਂ ਸਰਕਾਰੀ ਖਜਾਨੇ ’ਚ ਰੱਖੇ ਗਏ ਹਾਂ। ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੈਂਡਿਆਂ ਦੇ ਸਿੰਙ ਸਾੜਨ ਦੇ ਆਸਾਮ ਸਰਕਾਰ ਦੇ ਫ਼ੈਸਲੇ ਦੀ ਸ਼ਲਾਘਾ ਕਰਦੇ ਹੋਏ ਵੀਰਵਾਰ ਨੂੰ ਕਿਹਾ ਕਿ ਇਨ੍ਹਾਂ ਜਾਨਵਰਾਂ ਦੀ ਬਿਹਤਰ ਸਿਹਤ ਲਈ ਸਾਰੇ ਕਦਮ ਚੁੱਕੇ ਜਾਣਗੇ। ‘ਵਿਸ਼ਵ ਗੈਂਡਾ ਦਿਵਸ’ ਮੌਕੇ ਆਸਾਮ ’ਚ ਬੁੱਧਵਾਰ ਨੂੰ ਗੈਂਡਿਆਂ ਦੇ 2,479 ਸਿੰਙ ਸਾੜੇ ਗਏ ਤਾਂ ਕਿ ਇਸ ਮਿੱਥ ਨੂੰ ਦੂਰ ਕੀਤਾ ਜਾ ਸਕੇ ਕਿ ਇਨ੍ਹਾਂ ਸਿੰਙਾਂ ’ਚ ਚਮਤਕਾਰੀ ਮੈਡੀਕਲ ਗੁਣ ਹੁੰਦੇ ਹਨ। ਦੁਨੀਆ’ਚ ਇਕ ਦਿਨ ’ਚ ਇੰਨੀ ਵੱਡੀ ਗਿਣਤੀ ’ਚ ਕਦੇ ਗੈਂਡਿਆਂ ਦੇ ਸਿੰਙ ਨਹੀਂ ਸਾੜੇ ਗਏ।