ਭਾਰਤ-ਅਮਰੀਕਾ 2+2 ਵਾਰਤਾ ''ਚ 5 ਸਮਝੌਤਿਆਂ ''ਤੇ ਹੋਏ ਦਸਤਖ਼ਤ, ਚੀਨ ਨੂੰ ਦਿੱਤਾ ਸਖ਼ਤ ਸੰਦੇਸ਼
Tuesday, Oct 27, 2020 - 09:17 PM (IST)
ਨਵੀਂ ਦਿੱਲੀ - ਭਾਰਤ ਅਤੇ ਅਮਰੀਕਾ ਨੇ ਮੰਗਲਵਾਰ ਨੂੰ ਇੱਕ ਮਹੱਤਵਪੂਰਣ ਰੱਖਿਆ ਸਮਝੌਤਾ ਕੀਤਾ ਜਿਸ ਦੇ ਨਾਲ ਆਧੁਨਿਕ ਫੌਜੀ ਤਕਨੀਕੀ, ਸੈਟੇਲਾਈਟ ਦੇ ਗੁਪਤ ਡਾਟਾ ਅਤੇ ਦੋਨਾਂ ਦੇਸ਼ਾਂ ਵਿਚਾਲੇ ਅਹਿਮ ਸੂਚਨਾ ਸਾਂਝਾ ਕਰਨ ਦੀ ਮਨਜ਼ੂਰੀ ਹੋਵੇਗੀ। ‘ਟੂ ਪਲੱਸ ਟੂ’ ਵਾਰਤਾ ਦੇ ਤੀਸਰੇ ਪੜਾਅ ਦੌਰਾਨ ‘ਬੇਸਿਕ ਐਕਸਚੇਂਜ ਐਂਡ ਕੋ-ਆਪਰੇਸ਼ਨ ਐਗ੍ਰੀਮੈਂਟ’ 'ਤੇ ਦੋਨਾਂ ਰਣਨੀਤੀਕ ਭਾਗੀਦਾਰਾਂ ਵਿਚਾਲੇ ਦਸਤਖ਼ਤ ਨੇ ਦੁਵੱਲੇ ਰੱਖਿਆ ਅਤੇ ਫੌਜੀ ਸਬੰਧਾਂ ਨੂੰ ਅੱਗੇ ਹੋਰ ਮਜ਼ਬੂਤ ਕਰਨ ਦਾ ਸੰਕੇਤ ਦਿੱਤਾ ਹੈ। ਦੋਨਾਂ ਦੇਸ਼ਾਂ ਵਿਚਾਲੇ ਪ੍ਰਮਾਣੁ ਸਹਿਯੋਗ ਨੂੰ ਅੱਗੇ ਵਧਾਉਣ 'ਤੇ ਵੀ ਗੱਲ ਹੋਈ। ਇਸ ਨਾਲ ਸਬੰਧਿਤ ਇੱਕ ਸਮਝੌਤੇ 'ਤੇ ਵੀ ਦਤਖ਼ਤ ਕੀਤੇ ਗਏ। ਇਹ ਸਮਝੌਤਾ ਅਜਿਹੇ ਸਮੇਂ 'ਚ ਹੋਇਆ ਹੈ ਜਦੋਂ ਪੂਰਬੀ ਲੱਦਾਖ 'ਚ ਚੀਨ ਨਾਲ ਭਾਰਤ ਦਾ ਵਿਰੋਧ ਚੱਲ ਰਿਹਾ ਹੈ।
ਇਹ ਵੀ ਪੜ੍ਹੋ: ਬੱਚਿਆਂ 'ਚ ਹੋਣ ਵਾਲੀ ਕਾਵਾਸਾਕੀ ਬਿਮਾਰੀ ਦਾ ਭਾਰਤ 'ਚ ਕੋਈ ਮਾਮਲਾ ਨਹੀਂ: ICMR
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਅਤੇ ਰੱਖਿਆ ਮੰਤਰੀ ਮਾਰਕ ਟੀ ਐਸਪਰ ਨਾਲ ਗੱਲਬਾਤ ਕੀਤੀ। ਦੋਨਾਂ ਧਿਰਾਂ ਦੇ ਚੋਟੀ ਦੇ ਫੌਜੀ ਅਤੇ ਰੱਖਿਆ ਅਧਿਕਾਰੀਆਂ ਨੇ ਇਸ 'ਚ ਸਹਿਯੋਗ ਦਿੱਤਾ। ‘ਟੂ ਪਲੱਸ ਟੂ’ ਵਾਰਤਾ 'ਚ ਦੋਨਾਂ ਧਿਰਾਂ ਨੇ ਦੋਨਾਂ ਦੇਸ਼ਾਂ ਵਿਚਾਲੇ ਪਹਿਲਾਂ ਤੋਂ ਕਾਇਮ ਕਰੀਬੀ ਸਬੰਧਾਂ ਨੂੰ ਅੱਗੇ ਹੋਰ ਮਜ਼ਬੂਤ ਕਰਨ ਅਤੇ ਹਿੰਦ-ਪ੍ਰਸ਼ਾਂਤ ਖੇਤਰ 'ਚ ਆਪਸੀ ਹਿੱਤਾਂ ਦੇ ਵਿਆਪਕ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ।
ਸਾਂਝੇ ਬਿਆਨ 'ਚ ਇਹ ਬੋਲੇ ਦੋਨਾਂ ਦੇਸ਼ਾਂ ਦੇ ਮੰਤਰੀ
‘ਟੂ ਪਲੱਸ ਟੂ’ ਵਾਰਤਾ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, ਅਸੀਂ ਕਈ ਮਹੱਤਵਪੂਰਣ ਮੁੱਦਿਆਂ 'ਤੇ ਚਰਚਾ ਕੀਤੀ ਅਤੇ ਅਮਰੀਕਾ ਨਾਲ ਬੀ.ਈ.ਸੀ.ਏ. ਸਮਝੌਤਾ ਇੱਕ ਮਹੱਤਵਪੂਰਣ ਕਦਮ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਅਮਰੀਕਾ ਨਾਲ ਫੌਜੀ ਪੱਧਰ ਦਾ ਸਾਡਾ ਸਹਿਯੋਗ ਬਹੁਤ ਬਿਹਤਰ ਤਰੀਕੇ ਨਾਲ ਅੱਗੇ ਵੱਧ ਰਿਹਾ ਹੈ, ਰੱਖਿਆ ਸਮੱਗਰੀਆਂ ਦੇ ਸੰਯੁਕਤ ਵਿਕਾਸ ਲਈ ਪ੍ਰੋਜੈਕਟਾਂ ਦੀ ਪਛਾਣ ਕੀਤੀ ਗਈ। ਰੱਖਿਆ ਮੰਤਰੀ ਨੇ ਕਿਹਾ ਕਿ ਅਸੀਂ ਹਿੰਦ-ਪ੍ਰਸ਼ਾਂਤ ਖੇਤਰ 'ਚ ਸ਼ਾਂਤੀ ਅਤੇ ਸੁਰੱਖਿਆ ਲਈ ਫਿਰ ਆਪਣੀ ਵਚਨਬੱਧਤਾ ਜਤਾਉਂਦੇ ਹਾਂ।
ਇਹ ਵੀ ਪੜ੍ਹੋ: ਹੁਣ ਰਾਤ 10 ਵਜੇ ਤੱਕ ਖੁੱਲ੍ਹਣਗੀਆਂ ਸ਼ਰਾਬ ਦੀਆਂ ਦੁਕਾਨਾਂ, ਨਵੇਂ ਦਿਸ਼ਾਂ ਨਿਰਦੇਸ਼ ਜਾਰੀ
‘ਟੂ ਪਲੱਸ ਟੂ’ ਵਾਰਤਾ ਤੋਂ ਬਾਅਦ ਅਮਰੀਕੀ ਰੱਖਿਆ ਮੰਤਰੀ ਐਸਪਰ ਨੇ ਕਿਹਾ ਕਿ ਸਾਡਾ ਰੱਖਿਆ ਸਹਿਯੋਗ ਲਗਾਤਾਰ ਵਧਦਾ ਰਹੇਗਾ। ਉਥੇ ਹੀ ਅਮਰੀਕੀ ਸਕੱਤਰ ਮਾਈਕ ਪੋਂਪੀਓ ਨੇ ਕਿਹਾ ਕਿ ਅਮਰੀਕਾ ਅਤੇ ਭਾਰਤ ਵਿਚਾਲੇ ਸਾਡੇ ਲੋਕਤੰਤਰਾਂ ਅਤੇ ਸਾਂਝੇ ਮੁੱਲਾਂ ਦੀ ਰੱਖਿਆ ਲਈ ਬਿਹਤਰ ਤਾਲਮੇਲ ਹੈ। ਗਲਵਾਨ ਘਾਟੀ 'ਚ ਭਾਰਤੀ ਫੌਜੀਆਂ ਦੀ ਸ਼ਹਾਦਤ ਦਾ ਜ਼ਿਕਰ ਕਰਦੇ ਹੋਏ ਪੋਂਪੀਓ ਨੇ ਕਿਹਾ ਕਿ ਕਿਸੇ ਵੀ ਖ਼ਤਰੇ ਤੋਂ ਨਜਿੱਠਣ ਲਈ ਅਮਰੀਕਾ, ਭਾਰਤ ਨਾਲ ਖੜਾ ਹੈ। ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਅਸੀਂ ਭਾਰਤ ਦੀ ਪ੍ਰਭੂਸੱਤਾ ਦੇ ਖ਼ਤਰਿਆਂ ਤੋਂ ਨਜਿੱਠਣ 'ਚ ਉਸ ਦੇ ਨਾਲ ਖੜੇ ਹਾਂ।