2023 'ਚ 2.1 ਲੱਖ ਭਾਰਤੀਆਂ ਨੇ ਛੱਡੀ ਨਾਗਰਿਕਤਾ, ਸਰਕਾਰ ਨੇ ਦੱਸੀ ਵਜ੍ਹਾ

Saturday, Aug 03, 2024 - 10:46 PM (IST)

2023 'ਚ 2.1 ਲੱਖ ਭਾਰਤੀਆਂ ਨੇ ਛੱਡੀ ਨਾਗਰਿਕਤਾ, ਸਰਕਾਰ ਨੇ ਦੱਸੀ ਵਜ੍ਹਾ

ਨਵੀਂ ਦਿੱਲੀ- ਸਰਕਾਰ ਨੇ ਵੀਰਵਾਰ ਨੂੰ ਰਾਜ ਸਭਾ ਨੂੰ ਸੂਚਿਤ ਕੀਤਾ ਕਿ ਸਾਲ 2023 'ਚ 2.16 ਲੱਖ ਤੋਂ ਵੱਧ ਭਾਰਤੀਆਂ ਨੇ ਆਪਣੀ ਨਾਗਰਿਕਤਾ ਤਿਆਗ ਦਿੱਤੀ। ਦਿਵੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਪਿਛਲੇ 5 ਸਾਲਾਂ 'ਚ ਆਪਣੀ ਨਾਗਰਿਕਤਾ ਤਿਆਗਨ ਵਾਲੇ ਭਾਰਤੀ ਨਾਗਰਿਕਾਂ ਨਾਲ ਜੁੜਏ ਸਵਾਲਾਂ ਦੇ ਲਿਖਤ ਜਵਾਬ 'ਚ ਇਹ ਜਾਣਕਾਰੀ ਦਿੱਤੀ। ਆਪਣੇ ਜਵਾਬ 'ਚ ਉਨ੍ਹਾਂ ਨੇ ਸਾਲ 2011-2018 ਦੇ ਸੰਬੰਧਿਤ ਅੰਕੜੇ ਵੀ ਸਾਂਝੇ ਕੀਤੇ। ਸਾਲ 2023 'ਚ ਆਪਣੀ ਨਾਗਰਿਕਤਾ ਤਿਆਗਨ ਵਾਲੇ ਭਾਰਤੀਆਂ ਦੀ ਗਿਣਤੀ 2,16,219 (2.16 ਲੱਖ) ਸੀ।

ਅੰਕੜਿਆਂ ਅਨੁਸਾਰ, ਸਾਲ 2022 ਇਹ ਅੰਕੜਾ 2,25,620 (2.25 ਲੱਖ) ਸੀ ਉਹ ਸਾਲ 2021 'ਚ ਇਹ ਗਿਣਤੀ 1,63,370 (1.63 ਲੱਖ) ਅਤੇ ਸਾਲ 2019 'ਚ 1,44,017 (1.44 ਲੱਖ) ਸੀ। 'ਆਪ' ਮੈਂਬਰ ਰਾਘਵ ਚੱਢਾ ਦਾ ਸਵਾਲ ਇਹ ਵੀ ਸੀ ਕਿ ਕੀ ਸਰਕਾਰ ਨੇ ਇੰਨੀ ਜ਼ਿਆਦਾ ਗਿਣਤੀ 'ਚ ਲੋਕਾਂ ਦੇ ਨਾਗਰਿਕਤਾ ਛੱਡਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕਦਮ ਚੁੱਕੇ ਹਨ? ਉਨ੍ਹਾਂ ਨੇ ਇਹ ਵੀ ਸਵਾਲ ਕੀਤਾ ਸੀ ਕਿ ਕੀ ਸਰਕਾਰ ਨੇ ਨਾਗਰਿਕਤਾ ਦੇ ਤਿਆਗ ਦੇ ਕਾਰਨ 'ਵਿੱਤੀ ਅਤੇ ਦਿਮਾਗੀ ਨਿਕਾਸ' ਅਤੇ ਅਤੇ ਦੇਸ਼ ਨੂੰ ਹੋਣ ਵਾਲੇ ਨੁਕਸਾਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਹੈ।

ਮੰਤਰੀ ਨੇ ਕਿਹਾ ਕਿ ਨਾਗਰਿਕਤਾ ਛੱਡਣ ਦੇ ਕਾਰਨ ਨਿੱਜੀ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਗਿਆਨ ਅਰਥਵਿਵਸਥਾ ਦੇ ਯੁਗ 'ਚ ਗਲੋਬਲ ਕਾਰਜਸਥਲ ਦੀ ਸਮਰਥਾ ਨੂੰ ਪਛਾਣਦੀ ਹੈ। ਇਸ ਨੇ ਭਾਰਤੀ ਪ੍ਰਵਾਸੀਆਂ ਦੇ ਨਾਲ ਆਪਣੇ ਜੁੜਾਅ 'ਚ ਵੀ ਪਰਿਵਰਤਨਕਾਰੀ ਬਦਲਾਅ ਲਿਆਂਦਾ ਹੈ। ਸਿੰਘ ਨੇ ਕਿਹਾ ਕਿ ਇਕ ਸਫਲ, ਖੁਸ਼ਹਾਲ ਅਤੇ ਪ੍ਰਭਾਵਸ਼ਾਲੀ ਪ੍ਰਵਾਸੀ ਭਾਰਤੀ ਭਾਈਚਾਰੇ ਲਈ ਇਕ ਸੰਪਤੀ ਹੈ।


author

Rakesh

Content Editor

Related News