ਤਾਮਿਲਨਾਡੂ ਦੇ ਕੈਦੀ ਵੀ ਕਰ ਰਹੇ ਜੰਮ ਕੇ ਪੜ੍ਹਾਈ, 226 ''ਚੋਂ 199 ਕੈਦੀ ਹੋਏ ਪਾਸ

05/27/2016 2:30:51 PM

ਚੇਨਈ— ਇਸ ਵਾਰ ਦੇ 10ਵੀਂ ਬੋਰਡ ਦੇ ਨਤੀਜਿਆਂ ''ਚ ਤਾਮਿਲਨਾਡੂ ਦੇ ਕੈਦੀਆਂ ਦਾ ਪ੍ਰਦਰਸ਼ਨ ਕਮਾਲ ਦਾ ਰਿਹਾ। ਬੁੱਧਵਾਰ ਨੂੰ ਜਾਰੀ ਹੋਏ ਨਤੀਜਿਆਂ ''ਚ ਕੈਦੀਆਂ ਦੀ ਮਿਹਨਤ ਦੀ ਇਹ ਝਲਕ ਸਾਹਮਣੇ ਆਈ। ਬੋਰਡ ਪ੍ਰੀਖਿਆ ''ਚ ਬੈਠੇ 226 ਕੈਦੀਆਂ ''ਚੋਂ 199 ਨੇ ਪ੍ਰੀਖਿਆ ਪਾਸ ਕਰ ਲਈ ਹੈ।  
ਇੰਨਾ ਹੀ ਨਹੀਂ ਤ੍ਰਿਚੀ ''ਚ ਇਕ 65 ਸਾਲਾ ਬਜ਼ੁਰਗ ਨੇ ਵੀ ਇਹ ਪ੍ਰੀਖਿਆ ਪਾਸ ਕੀਤੀ। ਇਹ ਸਫਲਤਾ ਹਾਸਲ ਕਰਨ ਵਾਲੇ ਸੁਬਰਮਣੀ ਕਰੂਰ ਦੇ ਰਹਿਣ ਵਾਲੇ ਹਨ ਅਤੇ ਫਿਲਹਾਲ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ। ਉਨ੍ਹਾਂ ਨੇ 10ਵੀਂ ਦੀ ਪ੍ਰੀਖਿਆ ''ਚ ਕੁੱਲ 264 ਅੰਕ ਹਾਸਲ ਕੀਤੇ ਹਨ। ਅਜਿਹਾ ਕਰਨ ਤੋਂ ਬਾਅਦ ਉਹ 10ਵੀਂ ਦੀ ਪ੍ਰੀਖਿਆ ਪਾਸ ਕਰਨ ਵਾਲੇ ਪ੍ਰਦੇਸ਼ ਦੇ ਸਭ ਤੋਂ ਬਜ਼ੁਰਗ ਵਿਅਕਤੀ ਬਣ ਗਏ ਹਨ। ਤ੍ਰਿਚੀ ਤੋਂ ਕੁਲ 51 ਕੈਦੀ ਇਸ ਪ੍ਰੀਖਿਆ ''ਚ ਸ਼ਾਮਲ ਹੋਏ ਸਨ, ਜਿਨ੍ਹਾਂ ''ਚੋਂ 47 ਪਾਸ ਵੀ ਹੋ ਗਏ। ਨਤੀਜਿਆਂ ਅਨੁਸਾਰ,''''ਚੇਨਈ ਦੀ ਜੇਲ ''ਚ ਸਜ਼ਾ ਕੱਟ ਰਹੇ ਹਕੀਮ ਨੇ ਸਭ ਤੋਂ ਵਧ (420) ਅੰਕ ਹਾਸਲ ਕੀਤੇ। ਇਸ ਤੋਂ ਬਾਅਦ ਪ੍ਰਸਾਦ ਅਤੇ ਸਰਵਾਨਨ ਨਾਂ ਦੇ ਕੈਦੀਆਂ ਨੇ 418 ਅਤੇ 412 ਅੰਕ ਹਾਸਲ ਕਰ ਕੇ  ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਹੈ।


Disha

News Editor

Related News