ਬੈਂਕ ''ਚੋਂ ਲੱਖਾਂ ਰੁਪਏ ਲੁੱਟ ਕੇ ਫ਼ਰਾਰ ਹੋਏ ਹਥਿਆਰਾਂ ਨਾਲ ਲੈਸ ਬਦਮਾਸ਼

Wednesday, Aug 21, 2024 - 04:06 PM (IST)

ਬੈਂਕ ''ਚੋਂ ਲੱਖਾਂ ਰੁਪਏ ਲੁੱਟ ਕੇ ਫ਼ਰਾਰ ਹੋਏ ਹਥਿਆਰਾਂ ਨਾਲ ਲੈਸ ਬਦਮਾਸ਼

ਛਪਰਾ- ਬਿਹਾਰ ਦੇ ਸਾਰਣ ਜ਼ਿਲ੍ਹੇ ਦੇ ਸੋਨਪੁਰ ਥਾਣਾ ਖੇਤਰ ਵਿਚ ਬੁੱਧਵਾਰ ਨੂੰ ਬਦਮਾਸ਼ਾਂ ਨੇ IDBI ਬੈਂਕ ਤੋਂ 19 ਲੱਖ 25 ਹਜ਼ਾਰ ਰੁਪਏ ਲੁੱਟ ਲਏ। ਸਾਰਣ ਦੇ ਪੁਲਸ ਸੁਪਰਡੈਂਟ ਡਾ. ਕੁਮਾਰ ਆਸ਼ੀਸ਼ ਨੇ ਦੱਸਿਆ ਕਿ ਮੁੱਖ ਬਾਜ਼ਰ ਗੋਲਾ ਰੋਡ ਵਿਚ ਸਥਿਤ  IDBI ਬੈਂਕ ਵਿਚ ਮੋਟਰਸਾਈਕਲ 'ਤੇ ਆਏ 3 ਬਦਮਾਸ਼ਾਂ ਨੇ ਹਥਿਆਰਾਂ ਦੇ ਜ਼ੋਰ 'ਤੇ ਬੈਂਕ ਕਾਊਂਟਰ ਤੋਂ 16.75 ਲੱਖ ਅਤੇ ਇਕ ਗਾਹਕ ਤੋਂ 2.50 ਲੱਖ ਕੁੱਲ 19.25 ਲੱਖ ਰੁਪਏ ਲੁੱਟ ਲਏ। ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਬਦਮਾਸ਼ ਮੋਟਰਸਾਈਕਲ ਤੋਂ ਫਰਾਰ ਹੋ ਗਏ। 

ਪੁਲਸ ਸੁਪਰਡੈਂਟ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਸੋਨਪੁਰ ਦੇ ਸਬ-ਡਵੀਜ਼ਨ ਪੁਲਸ ਅਧਿਕਾਰੀ, ਪੁਲਸ ਇੰਸਪੈਕਟਰ, ਥਾਣੇ ਦੇ ਇੰਚਾਰਜ ਸਮੇਤ ਹੋਰ ਪੁਲਸ ਅਧਿਕਾਰੀਆਂ ਦੇ ਨਾਲ ਫੋਰੈਂਸਿਕ ਸਾਇੰਸ ਲੈਬਾਰਟਰੀ ਦੀ ਟੀਮ ਪਹੁੰਚ ਕੇ ਜਾਂਚ ਕਰ ਰਹੀ ਹੈ। ਸੀ. ਸੀ. ਟੀ. ਵੀ ਕੈਮਰੇ ਦੀ ਫੁਟੇਜ ਦੇ ਆਧਾਰ 'ਤੇ ਦੋਸ਼ੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰਨ ਦੇ ਨਾਲ-ਨਾਲ ਪੁਲਸ ਬੈਂਕ ਸੁਰੱਖਿਆ ਕਰਮੀਆਂ ਨੂੰ ਵੀ ਸ਼ੱਕ ਦੇ ਆਧਾਰ 'ਤੇ ਗ੍ਰਿਫਤਾਰ ਕਰਕੇ ਪੁੱਛਗਿੱਛ ਕਰ ਰਹੀ ਹੈ।


author

Tanu

Content Editor

Related News