ਦਿੱਲੀ ''ਚ ਧੁੰਦ ਕਾਰਨ 19 ਉਡਾਣਾਂ ਰੱਦ, 12 ਦੇ ਰੂਟ ਡਾਇਵਰਟ
Friday, Dec 20, 2019 - 10:19 PM (IST)

ਨਵੀਂ ਦਿੱਲੀ — ਦਿੱਲੀ 'ਚ ਸ਼ੁੱਕਰਵਾਰ ਸਵੇਰੇ ਪਈ ਸੰਘਣੀ ਧੁੰਦ ਕਾਰਨ 19 ਉਡਾਣਾਂ ਨੂੰ ਰੱਦ ਕੀਤਾ ਗਿਆ, ਜਦਕਿ 12 ਉਡਾਣਾਂ ਦੇ ਰੂਟ ਡਾਇਵਰਟ ਕੀਤੇ ਗਏ। ਦਿੱਲੀ ਹਵਾਈ ਅੱਡੇ ਦੇ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ।
ਅਧਿਕਾਰੀ ਨੇ ਦੱਸਿਆ ਕਿ, 'ਖਰਾਬ ਮੌਸਮ ਕਾਰਨ ਸ਼ੁੱਕਰਵਾਰ ਸਵੇਰੇ ਹਵਾਈ ਅੱਡੇ ਤੋਂ ਜਾਣ ਵਾਲੀਆਂ 11 ਉਡਾਣਾਂ ਅਤੇ ਇਥੇ ਆਉਣ ਵਾਲੀਆਂ 8 ਉਡਾਣਾਂ ਨੂੰ ਰੱਦ ਕੀਤਾ ਗਿਆ। ਪੰਜ ਜਹਾਜਾਂ ਦਾ ਰੂਟ ਡਾਇਵਰਟ ਕਰ ਦੂਜੇ ਹਵਾਈ ਅੱਡੇ 'ਤੇ ਉਤਾਰਿਆ ਗਿਆ।'