CBI ਨੇ 400 ਕਰੋੜ ਰੁਪਏ ਤੋਂ ਜ਼ਿਆਦਾ ਰਕਮ ਵਿਦੇਸ਼ ਭੇਜਣ ਲਈ 19 ਕੰਪਨੀਆਂ ਵਿਰੁੱਧ ਕੀਤਾ ਮਾਮਲਾ ਦਰਜ

09/09/2017 8:51:42 PM

ਨਵੀਂ ਦਿੱਲੀ— ਸੀ.ਬੀ.ਆਈ. ਨੇ ਉਨ੍ਹਾਂ 19 ਕੰਪਨੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਨੂੰ ਤਕਰੀਬਨ 700 ਵਾਰ ਲੈਣ-ਦੇਣ ਕਰਕੇ ਵਿਦੇਸ਼ਾਂ 'ਚ 424 ਕਰੋੜ ਰੁਪਏ ਭੇਜੇ ਹਨ। ਜਾਂਚ ਏਜੰਸੀ ਨੂੰ ਇਨ੍ਹਾਂ ਕੰਪਨੀਆਂ ਰਾਹੀਂ ਧਨ ਸ਼ੋਧਨ ਕੀਤੇ ਜਾਣ ਦਾ ਮਾਮਲਾ ਹੋਣ ਦਾ ਸ਼ੱਕ ਹੈ। ਇਹ ਦੋਸ਼ ਹੈ ਕਿ 2015 'ਚ ਪੰਜਾਬ ਨੈਸ਼ਨਲ ਬੈਂਕ (ਪੀ. ਐਨ.ਬੀ.) ਮਿੰਟ ਸਟ੍ਰੀਟ ਬਰਾਂਚ, ਚੇਨਈ ਦੇ ਅਣਪਛਾਤੇ ਅਧਿਕਾਰੀਆਂ ਨੇ 19 ਕੰਪਨੀਆਂ ਨਾਲ ਸਾਜ਼ਿਸ਼ ਘੜੀ। ਇਨ੍ਹਾਂ ਕੰਪਨੀਆਂ ਦਾ ਬੈਂਕ ਦੀ ਬ੍ਰਾਂਚ 'ਚ ਖਾਤਾ ਸੀ। ਇਸ ਸਬੰਧੀ ਕਲ ਸ਼ਾਮ ਦਰਜ ਕੀਤੀ ਗਈ ਐਫ.ਆਈ.ਆਰ. 'ਚ ਦੋਸ਼ ਲਗਾਇਆ ਗਿਆ। ਸਾਜ਼ਿਸ਼ ਦੇ ਮੱਦੇਨਜ਼ਰ ਉਪਰੋਕਤ ਕੰਪਨੀਆਂ ਬਿਨਾਂ ਕਿਸੇ ਸਹੀ ਵਪਾਰਕ ਲੈਣ-ਦੇਣ ਦੇ ਹਾਂਗਕਾਂਗ ਨੂੰ ਵਿਦੇਸ਼ੀ ਕਰੰਸੀ ਭੇਜ ਰਹੀ ਸੀ। ਐਫ.ਆਈ.ਆਰ. 'ਚ ਇਹ ਵੀ ਲਿਖਿਆ ਹੈ ਕਿ ਇਸ ਤਰ੍ਹਾਂ ਖੋਲ੍ਹੇ ਗਏ ਖਾਤਿਆਂ ਦਾ ਵਿਦੇਸ਼ਾਂ 'ਚ ਧਨ ਭੇਜਣ 'ਚ ਇਸਤੇਮਾਲ ਕੀਤਾ ਜਾ ਰਿਹਾ ਸੀ। 
ਐਫ.ਆਈ.ਆਰ. 'ਚ ਲਿਖਿਆ ਹੈ ਕਿ ਇਹ ਤਰੀਕਾ ਸੀ ਕਿ ਗ੍ਰਾਹਕਾਂ ਨੂੰ ਆਰ.ਟੀ.ਜੀ.ਐਸ. ਰੀਅਲ ਟਾਈਮ ਗ੍ਰਾਸ ਸੈਟਲਮੈਂਟ ਰਾਹੀਂ ਉਨ੍ਹਾਂ ਦੇ ਖਾਤਿਆਂ 'ਚ ਹੋਰ ਵੱਖ-ਵੱਖ ਬੈਂਕਾਂ ਤੋਂ ਧਨ ਮਿਲੇ। ਗ੍ਰਾਹਕਾਂ ਨੇ 100 ਫੀਸਦੀ ਅਗ੍ਰਿਮ ਧਨ ਲਈ ਵਿਦੇਸ਼ੀ ਸਪਲਾਈਕਰਤਾਵਾਂ ਵਲੋਂ ਜਾਰੀ ਦਰ ਦੇ ਨਾਲ ਆਪਣੀ ਮੰਗ ਪੇਸ਼ ਕੀਤੀ। ਇਹ ਇਲਜ਼ਾਮ ਲਗਾਇਆ ਗਿਆ ਕਿ ਦਰ ਸੂਚੀ ਦੇ ਆਧਾਰ 'ਤੇ ਗ੍ਰਾਹਕ ਨੇ ਵਿਦੇਸ਼ੀ ਸਪਲਾਈਕਰਤਾ ਤੋਂ ਭੇਜੀ ਗਈ ਰਕਮ ਲਈ ਅਪੀਲ ਕੀਤੀ। ਭੇਜੀ ਗਈ ਰਕਮ ਦੀ ਰਾਸ਼ੀ ਇਸ ਤਰ੍ਹਾਂ ਨਾਲ ਰੱਖੀ ਗਈ ਕਿ ਇਹ ਹਰੇਕ ਭੇਜੀ ਗਈ ਰਕਮ ਲਈ ਇਕ ਲੱਖ ਡਾਲਰ ਦੀ ਸੀਮਾ ਨੂੰ ਪਾਰ ਨਾ ਕਰੇ ਤਾਂ ਜੋ ਰੈਗੂਲੇਟਰੀ ਦੀਆਂ ਜ਼ਰੂਰਤਾਂ ਦੀ ਉਲੰਘਣਾ ਨਾ ਹੋਵੇ। ਸੀ.ਬੀ.ਆਈ. ਨੇ ਦੱਸਿਆ ਕਿ ਜਨਵਰੀ 2015 ਤੋਂ ਮਈ 2015 ਦਰਮਿਆਨ ਵੱਖ-ਵੱਖ ਚਾਲੂ ਖਾਤਿਆਂ ਰਾਹੀਂ ਦਰਾਮਦਗੀ ਲਈ 700 ਲੈਨ-ਦੇਣ ਲਈ ਅਗ੍ਰਿਮ ਰਕਮ ਭੇਜੀ ਗਈ। ਕੁਲ ਰਾਸ਼ੀ 424.58 ਕਰੋੜ ਰੁਪਏ ਸੀ। 
ਸੀ.ਬੀ.ਆਈ. ਨੇ ਕਿਹਾ ਕਿ ਸਾਰੀ ਅਗ੍ਰਿਮ ਰਕਮ ਨਾਸਟਰੋ ਪੀ.ਐਨ.ਬੀ. ਦਾ ਵਿਦੇਸ਼ੀ ਬੈਂਕ 'ਚ ਵਿਦੇਸ਼ੀ ਕਰੰਸੀ 'ਚ ਖਾਤਾ, ਖਾਤੇ ਰਾਹੀਂ ਭੇਜੀ ਗਈ, ਜਿਸ ਨੂੰ ਐਚ.ਐਸ.ਬੀ.ਸੀ. ਨਿਊਯਾਰਕ ਕੰਟਰੋਲ 'ਚ ਰੱਖਦਾ ਹੈ। ਬੈਂਕ ਤੋਂ ਇਹ ਵੀ ਪਤਾ ਲਗਾਇਆ ਗਿਆ ਸੀ ਕਿ ਕੋਈ ਵੀ ਇਕਾਈ ਦਿੱਤੇ ਗਏ ਪਤੇ 'ਤੇ ਕੰਮ ਨਹੀਂ ਕਰ ਰਹੀ ਸੀ।


Related News