ਸੰਸਦ ਅੱਤਵਾਦੀ ਹਮਲੇ ਦੀ 18ਵੀਂ ਬਰਸੀ: ਦਹਿਸ਼ਤ ਦੇ ਉਹ 45 ਮਿੰਟ ਜਿਸ ਨੇ ਹਿਲਾ ਦਿੱਤਾ ਪੂਰਾ ਦੇਸ਼

12/13/2019 11:56:00 AM

ਨਵੀਂ ਦਿੱਲੀ—ਸੰਸਦ ਭਵਨ 'ਤੇ ਅੱਤਵਾਦੀ ਹਮਲੇ ਨੂੰ ਅੱਜ 18 ਸਾਲ ਹੋ ਗਏ ਹਨ ਪਰ ਉਸ ਹਮਲੇ ਦੇ ਜ਼ਖਮ ਅੱਜ ਵੀ ਲੋਕਾਂ ਦੇ ਦਿਲਾਂ ਅਤੇ ਦਿਮਾਗ 'ਚ ਤਾਜ਼ਾ ਹਨ। ਦਹਿਸ਼ਤ ਦੇ ਉਹ 45 ਮਿੰਟ ਜੋ ਕਦੀ ਭੁਲਾਏ ਨਹੀਂ ਜਾ ਸਕਦੇ ਹਨ। ਚਿੱਟੇ ਰੰਗ ਦੀ ਅੰਬੈਸਡਰ ਕਾਰ ਨੇ ਇਨ੍ਹਾਂ ਚੰਦ ਕੁ ਮਿੰਟਾਂ 'ਚ ਅੰਨ੍ਹੇਵਾਹ ਗੋਲੀਆਂ ਦੀ ਬੌਛਾਰ ਨੇ ਪੂਰੇ ਸੰਸਦ ਭਵਨ ਨੂੰ ਹਿਲਾ ਕੇ ਰੱਖ ਦਿੱਤਾ ਪਰ ਸਾਡੇ ਕੁਝ ਬਹਾਦਰ ਜਵਾਨਾਂ ਨੇ ਅੱਤਵਾਦੀਆਂ ਨੂੰ ਮੂੰਹ-ਤੋੜ ਜਵਾਬ ਦਿੱਤਾ। ਅੱਤਵਾਦੀਆਂ ਦਾ ਸਾਹਮਣਾ ਕਰਦੇ ਹੋਏ ਦਿੱਲੀ ਪੁਲਸ ਦੇ ਪੰਜ ਜਵਾਨ, ਸੀ.ਆਰ.ਪੀ.ਐੱਫ ਦੀ ਇੱਕ ਮਹਿਲਾ ਕਾਂਸਟੇਬਲ ਅਤੇ ਸੰਸਦ ਦੇ 2 ਗਾਰਡ ਸ਼ਹੀਦ ਹੋਏ। ਇਸ ਤੋਂ ਇਲਾਵਾ 16 ਜਵਾਨ ਜ਼ਖਮੀ ਹੋਏ ਗਏ ਸਨ।

13 ਦਸੰਬਰ 2001 ਦਾ ਇਹ ਹੈ ਪੂਰਾ ਘਟਨਕ੍ਰਮ-
-ਸਵੇਰੇ 11 ਵਜ ਕੇ 20 ਮਿੰਟ 'ਤੇ ਸੰਸਦ 'ਚ ਤਾਬੂਤ ਘੋਟਾਲੇ 'ਤੇ ਚਰਚਾ ਦੌਰਾਨ ਹੰਗਾਮਾ ਹੋ ਰਿਹਾ ਸੀ ਕਿ ਜਿਸ ਨੂੰ ਲੈ ਕੇ ਕਾਫੀ ਸ਼ੋਰ-ਸ਼ਰਾਬੇ ਤੋਂ ਬਾਅਦ ਲੋਕ ਸਭਾ ਅਤੇ ਰਾਜ ਸਭਾ ਦੋਵਾਂ ਸਦਨਾਂ ਦੀ ਕਾਰਵਾਈ ਮੁਅੱਤਲ ਕਰ ਦਿੱਤੀ ਗਈ। ਕਾਰਵਾਈ ਮੁਅੱਤਲ ਹੋਣ ਤੋਂ ਬਾਅਦ ਕੁਝ ਸੰਸਦ ਮੈਂਬਰ ਬਾਹਰ ਧੁੱਪ 'ਚ ਖੜ੍ਹੇ ਹੋ ਕੇ ਗੱਲਬਾਤ ਕਰ ਰਹੇ ਸਨ। ਤਤਉਸ ਸਮੇਂ ਦੇ ਗ੍ਰਹਿ ਮੰਤਰੀ ਲਾਲ ਕ੍ਰਿਸ਼ਣ ਅਡਵਾਨੀ ਆਪਣੇ ਕਈ ਨਜ਼ਦੀਕੀ ਮੰਤਰੀਆਂ ਅਤੇ ਸੰਸਦ ਮੈਂਬਰਾਂ ਨਾਲ ਲੋਕ ਸਭਾ 'ਚ ਹੀ ਮੌਜੂਦ ਸੀ ਜਦਕਿ ਉਸ ਸਮੇਂ 'ਤੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਵਿਰੋਧੀ ਧਿਰ ਦੇ ਨੇਤਾ ਸੋਨੀਆ ਗਾਂਧੀ ਲੋਕ ਸਭਾ 'ਚੋਂ ਨਿਕਲ ਕੇ ਆਪਣੇ ਆਪਣੇ ਸਰਕਾਰੀ ਰਿਹਾਇਸ਼ ਦੇ ਲਈ ਕੂਚ ਕਰ ਚੁੱਕੇ ਸਨ।

-11 ਵਜ ਕੇ 29 ਮਿੰਟ 'ਤੇ ਸੰਸਦ 'ਚ ਤਾਇਨਾਤ ਸਕਿਓਰਿਟੀ ਅਫਸਰਾਂ ਨੂੰ ਵਾਇਰਲੈਸ 'ਤੇ ਮੈਸੇਜ ਆਇਆ ਕਿ ਉਪ ਰਾਸ਼ਟਰਪਤੀ ਕ੍ਰਿਸ਼ਣਕਾਂਤ ਘਰ ਜਾਣ ਲਈ ਨਿਕਲਣ ਵਾਲੇ ਹਨ। ਉਨ੍ਹਾਂ ਦੇ ਕਾਫਲੇ ਦੀਆਂ ਗੱਡੀਆਂ ਗੇਟ ਨੰਬਰ 11 ਦੇ ਸਾਹਮਣੇ ਲਾਈਨ 'ਚ ਖੜ੍ਹੀਆਂ ਕਰ ਦਿੱਤੀਆਂ ਗਈਆਂ। ਸੁਰੱਖਿਆ ਕਰਮਚਾਰੀ ਉਪ ਰਾਸ਼ਟਰਪਤੀ ਦਾ ਬਾਹਰ ਆਉਣ ਦਾ ਇੰਤਜ਼ਾਰ ਕਰ ਰਹੇ ਸੀ ਕਿ ਤਾਂ ਉਸੇ ਸਮੇਂ ਇੱਕ ਚਿੱਟੇ ਰੰਗ ਦੀ ਅੰਬੈਸਡਰ ਕਾਰ ਤੇਜ਼ੀ ਨਾਲ ਸਦਨ ਦੇ ਅੰਦਰ ਦਾਖਲ ਹੋਈ। ਲੋਕ ਸਭਾ ਸੁਰੱਖਿਆ ਕਰਮਚਾਰੀ ਜਗਦੀਸ਼ ਯਾਦਵ ਨੇ ਕਾਰ ਨੂੰ ਰੋਕਣਾ ਚਾਹਿਆ ਪਰ ਉਹ ਤੇਜ਼ੀ ਨਾਲ ਅੰਦਰ ਆਈ। ਜਗਦੀਸ਼ ਯਾਦਵ ਕਾਰ ਦੇ ਪਿੱਛੇ ਭੱਜਿਆ। ਜਗਦੀਸ਼ ਨੂੰ ਕਾਰ ਦੇ ਪਿੱਛੇ ਇੰਝ ਅੰਨ੍ਹੇਵਾਹ ਭੱਜਦੇ ਦੇਖ ਕੇ ਉਪ ਰਾਸ਼ਟਰਪਤੀ ਦੇ ਸੁਰੱਖਿਆ 'ਚ ਤਾਇਨਾਤ ਏ.ਐੱਸ.ਆਈ ਰਾਵ ਨਾਮਕ ਚੰਦ ਅਤੇ ਸ਼ਿਆਮ ਸਿੰਘ ਵੀ ਉਸ ਕਾਰ ਨੂੰ ਰੋਕਣ ਦੇ ਲਈ ਉਸ ਵੱਲ ਭੱਜੇ। ਸੁਰੱਖਿਆ ਕਰਮਚਾਰੀਆਂ ਨੂੰ ਆਪਣੇ ਵੱਲ ਆਉਂਦੇ ਦੇਖ ਕੇ ਕਾਰ ਦੇ ਡਰਾਈਵਰ ਨੇ ਤਰੁੰਤ ਕਾਰ ਨੂੰ ਗੇਟ ਨੰਬਰ 1 ਵੱਲ ਮੋੜ ਦਿੱਤਾ ਜਿੱਥੇ ਉਪ ਰਾਸ਼ਟਰਪਤੀ ਦੀ ਕਾਰ ਖੜ੍ਹੀ ਸੀ। ਤੇਜ਼ ਰਫਤਾਰ ਅਤੇ ਮੋੜ ਕਾਰਨ ਕਾਰ ਡਰਾਈਵਰ ਤੋਂ ਅਣਕੰਟਰੋਲ ਹੋ ਗਈ ਅਤੇ ਸਿੱਧੀ ਉਪ ਰਾਸ਼ਟਰਪਤੀ ਦੀ ਕਾਰ ਨਾਲ ਜਾ ਟਕਰਾਈ।

-11 ਵਜ ਕੇ 40 ਮਿੰਟ 'ਤੇ ਇਸ ਟੱਕਰ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੂੰ ਕੁਝ ਸਮਝ ਨਹੀਂ ਲੱਗੀ ਪਰ  ਇੰਨੇ ਨੂੰ ਕਾਰ 'ਚ ਮੌਜੂਦ ਅੱਤਵਾਦੀ ਬਾਹਰ ਨਿਕਲੇ ਅਤੇ ਅੰਨ੍ਹੇਵਾਹ ਫਾਇਰਿੰਗ ਕਰਨ ਲੱਗੇ। ਪੰਜਾਂ ਅੱਤਵਾਦੀਆਂ ਦੇ ਹੱਥਾਂ 'ਚ ਏ.ਕੇ-47 ਮੌਜੂਦ ਸਨ। ਇੰਝ ਪਹਿਲੀ ਵਾਰ ਹੋਇਆ ਸੀ ਕਿ ਜਦੋਂ ਅੱਤਵਾਦੀ ਲੋਕਤੰਤਰ ਦੀ ਦਹਿਲੀਜ਼ ਪਾਰ ਕਰ ਕੇ ਅੰਦਰ ਦਾਖਲ ਹੋਏ ਸੀ।

-ਅੱਤਵਾਦੀਆਂ ਦੀਆਂ ਗੋਲੀਆਂ ਦਾ ਸਭ ਤੋਂ ਪਹਿਲਾਂ ਉਹ 4 ਸੁਰੱਖਿਆ ਕਰਮਚਾਰੀ ਸ਼ਿਕਾਰ ਹੋਏ, ਜਿਨ੍ਹਾਂ ਨੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਉਸ ਸਮੇਂ ਇੱਕ ਅੱਤਵਾਦੀ ਨੇ ਸੰਸਦ ਭਵਨ ਦੇ ਗੇਟ ਨੰਬਰ 1 ਵੱਲ ਭੱਜਿਆ ਪਰ ਉਹ ਸਦਨ ਦੇ ਅੰਦਰ ਜਾਂਦਾ ਇਸ ਤੋਂ ਪਹਿਲਾਂ ਹੀ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਘੇਰ ਲਿਆ ਅਤੇ ਮਾਰ ਦਿੱਤਾ।

- ਇੱਕ ਅੱਤਵਾਦੀ ਗੇਟ ਨੰਬਰ 6 'ਚ ਦਾਖਲ ਹੋਇਆ ਤਾਂ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਵੀ ਘੇਰ ਲਿਆ। ਆਪਣੇ ਆਪ ਨੂੰ ਚਾਰੋ ਪਾਸਿਓ ਘਿਰਿਆ ਦੇਖ ਕੇ ਉਸ ਨੇ ਖੁਦ ਨੂੰ ਉਡਾ ਲਿਆ। ਇੰਨੇ ਨੂੰ ਸੰਸਦ ਦੇ ਸਾਰੇ ਗੇਟ ਬੰਦ ਕਰ ਦਿੱਤੇ ਗਏ ਤਾਂ ਕਿ ਕੋਈ ਵੀ ਅੱਤਵਾਦੀ ਬਾਹਰ ਨਾ ਭੱਜ ਸਕੇ।

-ਅੱਤਵਾਦੀ ਹਮਲੇ ਦੀ ਜਾਣਕਾਰੀ ਫੌਜ ਅਤੇ ਐੱਨ.ਐੱਸ.ਜੀ ਕਮਾਂਡੋ ਨੂੰ ਦਿੱਤੀ ਗਈ ਸੀ। ਇੰਨੀ ਦੇਰ 'ਚ ਨਾਲ ਹੀ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਵੀ ਮੋਰਚਾ ਸੰਭਾਲ ਲਿਆ ਸੀ।
-ਕਮਾਂਡੋ ਅਤੇ ਫੌਜ ਦੇ ਆਉਣ ਦੀ ਖਬਰ ਸੁਣ ਕੇ ਅੱਤਵਾਦੀ ਡਰ ਗਏ ਅਤੇ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਗੇਟ ਨੰਬਰ 9 ਤੋਂ ਸੰਸਦ 'ਚ ਦਾਖਲ ਹੋਣ ਦੀ ਫਿਰ ਕੋਸ਼ਿਸ਼ ਕੀਤੀ ਪਰ ਇਕ ਵਾਰ ਫਿਰ ਤੋਂ ਭਾਰਤੀ ਜਵਾਨਾਂ ਦੇ ਅੱਗੇ ਅੱਤਵਾਦੀ ਢੇਰ ਹੋ ਗਏ।

-ਅੱਤਵਾਦੀ ਪੂਰੀਆਂ ਤਿਆਰੀਆਂ ਦੇ ਨਾਲ ਹੀ ਖੁਦ ਨੂੰ ਬਾਰੂਦ ਨਾਲ ਢੱਕ ਕੇ ਆਏ ਸਨ, ਉਨ੍ਹਾਂ ਦੀ ਪਿੱਠ 'ਚੇ ਕਾਲੇ ਬੈਗ ਸਨ। ਦੁਪਹਿਰ ਦੇ 12 ਵਜ ਕੇ 10 ਮਿੰਟ 'ਤੇ (ਸੰਸਦ ਦਾ ਗੇਟ ਨੰਬਰ 9) ਇਸ ਸਮੇਂ ਪੂਰਾ ਆਪਰੇਸ਼ਨ ਗੇਟ ਨੰਬਰ 9 'ਤੇ ਸਿਮਟ ਚੁੱਕਾ ਸੀ। ਇਸ ਦੌਰਾਨ ਅੱਤਵਾਦੀ ਸੁਰੱਖਿਆ ਕਰਮਚਾਰੀਆਂ 'ਤੇ ਗ੍ਰੇਨੇਡ ਵੀ ਸੁੱਟ ਰਹੇ ਸਨ। ਅੱਤਵਾਦੀ ਚਾਰੇ ਪਾਸੇ ਘਿਰ ਚੁੱਕੇ ਸੀ ਅਤੇ ਉਨ੍ਹਾਂ ਦੇ ਬਚਣ ਦੀ ਕੋਈ ਉਮੀਦ ਨਹੀਂ ਸੀ। ਅਜਿਹੇ 'ਚ ਹੋਰ ਤਿੰਨ ਅੱਤਵਾਦੀਆਂ ਨੂੰ ਵੀ ਸੁਰੱਖਿਆਬਲਾਂ ਨੇ ਗੇਟ ਨੰਬਰ 9 'ਤੇ ਮਾਰ ਦਿੱਤਾ ਸੀ।

ਦੱਸਣਯੋਗ ਹੈ ਕਿ 5 ਅੱਤਵਾਦੀਆਂ ਤਾਂ ਮਾਰੇ ਗਏ ਪਰ ਇਸ ਦੇ ਪਿੱਛੇ ਮਾਸਟਰ ਮਾਈਂਡ ਕੋਈ ਹੋਰ ਹੀ ਸੀ। ਹਮਲੇ ਦੀ ਸਾਜ਼ਿਸ਼ ਰਚਣ ਲਾਲਾ ਮੁੱਖ ਦੋਸ਼ੀ ਅਫਜਲ ਗੁਰੂ ਨੂੰ ਦਿੱਲੀ ਪੁਲਸ ਨੇ 15 ਦਸੰਬਰ 2001 ਨੂੰ ਗ੍ਰਿਫਤਾਰ ਕੀਤਾ ਸੀ। ਸੰਸਦ 'ਤੇ ਹਮਲੇ ਦੀ ਸਾਜ਼ਿਸ਼ ਰਚਣ ਦੇ ਦੋਸ਼ 'ਚ ਸੁਪਰੀਮ ਕੋਰਟ ਨੇ 4 ਅਗਸਤ 2005 ਨੂੰ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਉਸ ਨੇ ਰਾਸ਼ਟਰਪਤੀ ਸਾਹਮਣੇ ਦਯਾ ਪਟੀਸ਼ਨ ਦਾਇਰ ਕੀਤੀ ਸੀ। ਦਯਾ ਪਟੀਸ਼ਨ 3 ਫਰਵਰੀ 2013 ਨੂੰ ਰਾਸ਼ਟਰਪਤੀ ਨੇ ਖਾਰਿਜ ਕੀਤੀ ਅਤੇ 9 ਫਰਵਰੀ 2013 ਨੂੰ ਅਫਜਲ ਗੁਰੂ ਨੂੰ ਦਿੱਲੀ ਦੀ ਤਿਹਾੜ ਜੇਲ 'ਚ ਫਾਂਸੀ ਦਿੱਤੀ ਗਈ।


Iqbalkaur

Content Editor

Related News