ਮਹਾਰਾਸ਼ਟਰ ''ਚ ਕੋਰੋਨਾ ਦਾ ਟੁੱਟਿਆ ਕਹਿਰ, 184 ਕਾਰੋਬਾਰੀ ''ਕੋਰੋਨਾ ਪਾਜ਼ੇਟਿਵ''

Monday, Jul 20, 2020 - 01:20 PM (IST)

ਔਰੰਗਾਬਾਦ (ਵਾਰਤਾ)— ਮਹਾਰਾਸ਼ਟਰ ਦੇ ਔਰੰਗਾਬਾਦ ਸ਼ਹਿਰ 'ਚ 9 ਦਿਨ ਦੀ ਤਾਲਾਬੰਦੀ ਤੋਂ ਬਾਅਦ ਕੋਰੋਨਾ ਵਾਇਰਸ ਮਹਾਮਾਰੀ ਦੇ ਟੈਸਟ ਜ਼ਰੂਰੀ ਕੀਤੇ ਜਾਣ ਦੌਰਾਨ ਸ਼ਹਿਰ 'ਚ ਪਿਛਲੇ ਦੋ ਦਿਨਾਂ 'ਚ 184 ਕਾਰੋਬਾਰੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਔਰੰਗਾਬਾਦ ਨਗਰ ਨਿਗਮ ਅਤੇ ਕਮਿਸ਼ਨਰ ਅਸਤਿਕ ਕੁਮਾਰ ਪਾਂਡੇ ਮੁਤਾਬਕ ਸ਼ਨੀਵਾਰ ਤੋਂ ਐਤਵਾਰ ਰਾਤ ਤੱਕ ਨਾਗਰਿਕ ਬਾਡੀਜ਼ ਸਿਹਤ ਮਹਿਕਮੇ ਦੀ ਟੀਮ ਵਲੋਂ ਪੂਰੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਲੱਗਭਗ 9000 ਕਾਰੋਬਾਰੀਆਂ ਦਾ ਕੋਰੋਨਾ ਟੈਸਟ ਕੀਤਾ।

ਟੈਸਟ ਦੌਰਾਨ ਸ਼ਹਿਰ ਦੇ ਕਈ ਕਾਰੋਬਾਰੀਆਂ ਨੂੰ ਆਪਣਾ ਕਾਰੋਬਾਰ ਅਤੇ ਦੁਕਾਨਾਂ ਮੁੜ ਤੋਂ ਖੋਲ੍ਹਣ ਤੋਂ ਪਹਿਲਾਂ ਕੋਰੋਨਾ ਜਾਂਚ ਕੀਤੀ ਗਈ। ਇਸ ਮੁਹਿੰਮ ਵਿਚ ਹੋਰ ਵੱਧ ਟੈਸਟ ਕਰਨ ਲਈ ਇਸ ਨੂੰ 25 ਜੁਲਾਈ ਲਈ ਵਧਾਇਆ ਗਿਆ ਹੈ। ਇਸ ਦਰਮਿਆਨ ਔਰੰਗਾਬਾਦ 'ਚ ਐਤਵਾਰ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਨਵੇਂ 399 ਨਵੇਂ ਮਾਮਲਿਆਂ ਤੋਂ ਬਾਅਦ ਕੋਰੋਨਾ ਮਾਮਲਿਆਂ ਦੀ ਗਿਣਤੀ ਵੱਧ ਗਈ ਹੈ। 

ਦੱਸਣਯੋਗ ਹੈ ਕਿ ਦੇਸ਼ 'ਚ ਮਹਾਰਾਸ਼ਟਰ ਸੂਬਾ ਕੋਰੋਨਾ ਤੋਂ ਸਭ ਤੋਂ ਪ੍ਰਭਾਵਿਤ ਹੋਇਆ ਹੈ। ਪਿਛਲੇ 24 ਘੰਟਿਆਂ ਦੌਰਾਨ ਸਥਿਤੀ 'ਤੇ ਨਜ਼ਰ ਮਾਰੀ ਜਾਵੇ ਤਾਂ ਸਭ ਤੋਂ ਪ੍ਰਭਾਵਿਤ ਮਹਾਰਾਸ਼ਟਰ ਵਿਚ ਵਾਇਰਸ ਦੇ 9,518 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 258 ਲੋਕਾਂ ਦੀ ਮੌਤ ਹੋਈ ਹੈ। ਇੱਥੇ ਹੁਣ ਤੱਕ ਪੀੜਤਾਂ ਦਾ ਅੰਕੜਾ 3,10, 455 ਅਤੇ ਮ੍ਰਿਤਕਾਂ ਦੀ ਗਿਣਤੀ 11,854 ਹੈ। ਸੂਬੇ 'ਚ ਹੁਣ ਤੱਕ 1,69,569 ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ, ਯਾਨੀ ਕਿ ਸਿਹਤਯਾਬ ਵੀ ਹੋਏ ਹਨ।


Tanu

Content Editor

Related News