ਹਸਪਤਾਲ ''ਚ 18 ਸਾਲ ਦੇ ਮੁੰਡੇ ਨੇ ਮਰੀਜ਼ ਨੂੰ ਮਾਰੀ ਗੋਲੀ, ਮੌਕੇ ''ਤੇ ਹੋਇਆ ਫਰਾਰ
Sunday, Jul 14, 2024 - 06:13 PM (IST)

ਨਵੀਂ ਦਿੱਲੀ- ਦਿੱਲੀ ਦੇ ਗੁਰੂ ਤੇਗ ਬਹਾਦਰ (ਜੀ.ਟੀ.ਬੀ.) ਹਸਪਤਾਲ 'ਚ ਐਤਵਾਰ ਨੂੰ ਇਕ ਮਰੀਜ਼ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। 18 ਸਾਲ ਦਾ ਮੁੰਡਾ ਵਾਰਡ ਨੰਬਰ-24 'ਚ ਗਿਆ ਅਤੇ ਇਕ ਮਰੀਜ਼ ਨੂੰ ਗੋਲੀ ਮਾਰ ਦਿੱਤੀ। ਦੋਸ਼ੀ ਗੋਲੀ ਮਾਰਨ ਤੋਂ ਬਾਅਦ ਮੌਕੇ 'ਤੇ ਫਰਾਰ ਹੋ ਗਿਆ।
ਪੁਲਸ ਨੇ ਦੱਸਿਆ ਕਿ ਰਿਆਜੁਦੀਨ ਨਾਂ ਦਾ ਮਰੀਜ਼ 23 ਜੂਨ ਨੂੰ ਪੇਟ 'ਚ ਇਨਫੈਕਸ਼ਨ ਕਾਰਨ ਦਾਖ਼ਲ ਹੋਇਆ ਸੀ। ਰਿਆਜੁਦੀਨ ਖਜ਼ੂਰੀ ਦਾ ਰਹਿਣ ਵਾਲਾ ਸੀ। ਉਸ ਦੇ ਕਤਲ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e