ਬਾਜ਼ਾਰ ’ਚ ਲੱਗੀ ਭਿਆਨਕ ਅੱਗ, 18 ਦੁਕਾਨਾਂ ਸੜ ਕੇ ਸੁਆਹ
Saturday, Mar 15, 2025 - 07:38 PM (IST)

ਨੈਸ਼ਨਲ ਡੈਸਕ- ਪੱਛਮੀ ਬੰਗਾਲ ’ਚ ਦਿਨਹਾਟਾ ਕਸਬੇ ਦੇ ਬਾਜ਼ਾਰ ’ਚ ਸ਼ਨੀਵਾਰ ਤੜਕੇ ਭਿਆਨਕ ਅੱਗ ਲੱਗਣ ਕਰਕੇ 18 ਦੁਕਾਨਾਂ ਸੜ ਕੇ ਖਾਕ ਹੋ ਗਈਆਂ। ਇਹ ਜਾਣਕਾਰੀ ਫਾਇਰ ਬ੍ਰਿਗੇਡ ਵਿਭਾਗ ਨੇ ਦਿੱਤੀ। ਵਿਭਾਗ ਨੇ ਕਿਹਾ ਕਿ ਅੱਗ ’ਚ ਕਿਸੇ ਦੇ ਮਾਰੇ ਜਾਨ ਦੀ ਕੋਈ ਸੂਚਨਾ ਨਹੀਂ ਹੈ।
ਅੱਗ ਅੱਜ ਸਵੇਰੇ ਲੱਗਭਗ 4:30 ਵਜੇ ਲੱਗੀ। ਉਨ੍ਹਾਂ ਨੇ ਕਿਹਾ ਕਿ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਇੱਕ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਉੱਤਰੀ ਬੰਗਾਲ ਦੇ ਵਿਕਾਸ ਮੰਤਰੀ ਅਤੇ ਦਿਨਹਾਟਾ ਨਗਰਪਾਲਿਕਾ ਦੇ ਪ੍ਰਧਾਨ ਉਦਯਨ ਗੁਹਾ ਨੇ ਅੱਗ ਤੋਂ ਪ੍ਰਭਾਵਿਤ ਬਾਜ਼ਾਰ ਦਾ ਦੌਰਾ ਕੀਤਾ।