ਨਾਈਜੀਰੀਆ ਤੱਟ ਨੇੜੇ ਜਹਾਜ਼ 'ਚ ਸਵਾਰ 18 ਭਾਰਤੀ ਅਗਵਾ : ਏਜੰਸੀ
Wednesday, Dec 04, 2019 - 11:29 PM (IST)

ਨਵੀਂ ਦਿੱਲੀ — ਨਾਈਜੀਰੀਆ ਤੱਟ ਨੇੜੇ ਸਮੁੰਦਰੀ ਲੁਟੇਰਿਆਂ ਨੇ ਹਾਂਗਕਾਂਗ ਦੇ ਝੰਡੇ ਵਾਲੇ ਜਹਾਜ਼ 'ਚ ਸਵਾਰ 18 ਭਾਰਤੀਆਂ ਨੂੰ ਅਗਵਾ ਕਰ ਲਿਆ। ਸਮੁੰਦਰੀ ਘਟਨਾਵਾਂ 'ਤੇ ਨਜ਼ਰ ਰੱਖਣ ਵਾਲੀ ਇਕ ਗਲੋਬਲ ਏਜੰਸੀ ਨੇ ਇਸ ਦੀ ਜਾਣਕਾਰੀ ਦਿੱਤੀ।
ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਭਾਰਤੀਆਂ ਦੇ ਅਗਵਾ ਦੀਆਂ ਖਬਰਾਂ ਤੋਂ ਬਾਅਦ ਨਾਈਜੀਰੀਆ 'ਚ ਸਥਿਤ ਭਾਰਤੀ ਮਿਸ਼ਨ ਨੇ ਘਟਨਾ ਨਾਲ ਸਬੰਧਿਤ ਜਾਣਕਾਰੀਆਂ ਦਾ ਰਤਾ ਲਗਾਉਣ ਤੇ ਅਗਵਾ ਹੋਏ ਭਾਰਤੀਆਂ ਨੂੰ ਬਚਾਉਣ ਲਈ ਅਫਰੀਕੀ ਰਾਸ਼ਟਰ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ।
ਜਹਾਜ਼ਾਂ ਦੀ ਸਰਗਰਮੀ ਨੂੰ ਟਰੈਕ ਕਰਨ ਵਾਲੇ 'ਏ.ਆਰ.ਐੱਕਸ. ਮੈਰੀਟਾਮ' ਨੇ ਆਪਣੀ ਵੈੱਬਸਾਈਟ 'ਤੇ ਕਿਹਾ ਕਿ ਜਹਾਜ਼ ਨੂੰ ਮੰਗਲਵਾਰ ਨੂੰ ਸਮੁੰਦਰੀ ਲੁਟੇਰਿਆਂ ਨੇ ਆਪਣੇ ਕਬਜ਼ੇ 'ਚ ਲੈ ਲਿਆ ਅਤੇ ਜਹਾਜ਼ 'ਤੇ ਸਵਾਰ 19 ਲੋਕਾਂ ਨੂੰ ਅਗਵਾ ਕਰ ਲਿਆ ਗਿਆ, ਜਿਨ੍ਹਾਂ 'ਚ 18 ਭਾਰਤੀ ਹਨ।