ਓਡੀਸ਼ਾ : ਹੱਤਿਆ ਦੇ ਮਾਮਲੇ ''ਚ 18 ਵਿਅਕਤੀਆਂ ਨੂੰ ਹੋਈ ਉਮਰ ਕੈਦ ਦੀ ਸਜ਼ਾ

Thursday, Jun 20, 2019 - 01:33 AM (IST)

ਓਡੀਸ਼ਾ : ਹੱਤਿਆ ਦੇ ਮਾਮਲੇ ''ਚ 18 ਵਿਅਕਤੀਆਂ ਨੂੰ ਹੋਈ ਉਮਰ ਕੈਦ ਦੀ ਸਜ਼ਾ

ਬ੍ਰਹਮਪੁਰ—ਇਥੇ ਇਕ ਸਥਾਨਕ ਅਦਾਲਤ ਨੇ ਬੁੱਧਵਾਰ ਨੂੰ 18 ਵਿਅਕਤੀਆਂ ਨੂੰ 40 ਸਾਲਾਂ ਇਕ ਵਿਅਕਤੀ ਦੀ ਹੱਤਿਆ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇੰਨਾਂ ਲੋਕਾਂ ਨੇ ਸਬੰਧਿਤ ਵਿਅਕਤੀ ਦੀ ਹੱਤਿਆ ਕਥਿਤ ਤੌਰ 'ਤੇ ਗੈਰ-ਸਮਾਜਿਕ ਗਤੀਵਿਧੀਆਂ ਸ਼ਾਮਲ ਹੋਣ ਨੂੰ ਲੈ ਕੇ 12 ਸਾਲ ਪਹਿਲਾਂ ਕਰ ਦਿੱਤੀ ਸੀ। ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਸੰਜੇ ਕੁਮਾਰ ਸਾਹੂ ਨੇ ਸਾਰੇ 19 ਵਿਅਕਤੀਆਂ ਨੂੰ 12 ਮਈ 2007 'ਚ ਮਹੇਸ਼ਵਰ ਸਸਮਾਲ ਦੀ ਹੱਤਿਆ ਦੇ ਮਾਮਲੇ 'ਚ ਦੋਸ਼ੀ ਪਾਇਆ। ਉਸ ਦੀ ਹੱਤਿਆ ਦੱਖਣੀ ਓਡੀਸ਼ਾ ਦੇ ਫੁਲਟਾ ਪਿੰਡ 'ਚ ਕਰ ਦਿੱਤੀ ਗਈ ਸੀ। ਦੋਸ਼ੀਆਂ 'ਚੋਂ ਇਕ ਦੀ ਮੌਤ ਮੁਕੱਦਮੇ ਦੌਰਾਨ ਹੀ ਹੋ ਗਈ। ਅਦਾਲਤ ਨੇ ਹਰੇਕ ਦੋਸ਼ੀ ਨੂੰ 7,000 ਰੁਪਏ ਦਾ ਵੀ ਲਗਾਇਆ ਹੈ।


author

Karan Kumar

Content Editor

Related News