ਹਰਿਆਣਾ ਹਿੰਸਾ: 176 ਲੋਕ ਗ੍ਰਿਫ਼ਤਾਰ, 93 FIR ਦਰਜ; ਵਧੀਕ ਮੁੱਖ ਸਕੱਤਰ ਨੇ ਸਾਂਝੇ ਕੀਤੇ ਵੇਰਵੇ
Friday, Aug 04, 2023 - 08:10 AM (IST)
ਚੰਡੀਗੜ੍ਹ (ਭਾਸ਼ਾ)- ਹਰਿਆਣਾ ਵਿਚ ਫਿਰਕੂ ਝੜਪਾਂ ਦੇ ਸਬੰਧ ਵਿਚ ਕੁੱਲ੍ਹ 176 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 78 ਨੂੰ ਅਹਿਤਿਆਤਨ ਹਿਰਾਸਤ ਵਿਚ ਲਿਆ ਗਿਆ ਹੈ। ਸੂਬਾ ਸਰਕਾਰ ਦੇ ਇਕ ਉੱਚ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤਸਰ ਏਅਰਪੋਰਟ 'ਤੇ ਰੋਕਣ 'ਤੇ UK ਦੇ MP ਤਨਮਨਜੀਤ ਸਿੰਘ ਢੇਸੀ ਦਾ ਪਹਿਲਾ ਬਿਆਨ ਆਇਆ ਸਾਹਮਣੇ
ਵਧੀਕ ਮੁੱਖ ਸਕੱਤਰ (ਗ੍ਰਹਿ) ਟੀ.ਵੀ.ਐੱਸ.ਐੱਨ. ਪ੍ਰਸਾਦ ਨੇ ਇਹ ਵੀ ਕਿਹਾ ਕਿ ਕੁੱਲ੍ਹ 93 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਨੂਹ ਵਿਚ 46, ਗੁਰੂਗ੍ਰਾਮ ਵਿਚ 23, ਫਰੀਦਾਬਾਦ ਵਿਚ ਤਿੰਨ, ਰੇਵਾੜੀ ਵਿਚ ਤਿੰਨ ਅਤੇ ਪਲਵਲ ਵਿਚ 18 ਸ਼ਾਮਲ ਹਨ। ਮੀਡੀਆ ਨੂੰ ਸੰਬੋਧਨ ਕਰਦੇ ਹੋਏ ਪ੍ਰਸਾਦ ਨੇ ਕਿਹਾ, ''ਸਾਨੂੰ ਸਥਿਤੀ 'ਤੇ ਨੇੜਿਓਂ ਨਜ਼ਰ ਰੱਖਣੀ ਹੋਵੇਗੀ। ਸੋਸ਼ਲ ਮੀਡੀਆ 'ਤੇ ਭੜਕਾਊ ਜਾਂ ਗਲਤ ਜਾਣਕਾਰੀ ਨਹੀਂ ਫੈਲਾਈ ਜਾਣੀ ਚਾਹੀਦੀ।'' ਉਨ੍ਹਾਂ ਕਿਹਾ ਕਿ ਝੜਪ ਲਈ ਜ਼ਿੰਮੇਵਾਰ ਪਾਏ ਜਾਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪ੍ਰਸਾਦ ਨੇ ਕਿਹਾ, "ਜੋ ਕੋਈ ਵੀ ਅਮਨ-ਕਾਨੂੰਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦਾ ਹੈ, ਅਸੀਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰਾਂਗੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਰਾਜ ਭਵਨ 'ਚ ਟਮਾਟਰਾਂ ਦੀ ਵਰਤੋਂ 'ਤੇ ਲੱਗੀ ਰੋਕ, ਰਾਜਪਾਲ ਨੇ ਹੁਕਮ ਜਾਰੀ ਕਰਦਿਆਂ ਇਹ ਗੱਲ
ਪ੍ਰਸਾਦ ਨੇ ਕਿਹਾ ਕਿ ਸਥਿਤੀ ਤੇਜ਼ੀ ਨਾਲ ਆਮ ਵਾਂਗ ਹੋ ਰਹੀ ਹੈ। ਮੈਂ ਕਹਾਂਗਾ ਕਿ ਇਹ (ਸਥਿਤੀ) ਆਮ ਹੋ ਗਈ ਹੈ। ਸਾਡੇ ਕੋਲ ਕਾਫੀ ਸੁਰੱਖਿਆ ਬਲ ਹਨ। ਕੇਂਦਰ ਨੂੰ ਬੇਨਤੀ ਕੀਤੀ ਗਈ ਸੀ ਅਤੇ ਕੇਂਦਰੀ ਬਲਾਂ ਦੀਆਂ 24 ਕੰਪਨੀਆਂ ਮੁਹੱਈਆ ਕਰਵਾਈਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਭਾਰਤੀ ਰਿਜ਼ਰਵ ਬਟਾਲੀਅਨ (ਆਈ.ਆਰ.ਬੀ.) ਦੀ ਇਕ ਬਟਾਲੀਅਨ ਨੂੰ ਨੂਹ ਵਿਚ ਤਾਇਨਾਤ ਕੀਤਾ ਗਿਆ ਹੈ। ਪ੍ਰਸਾਦ ਨੇ ਕਿਹਾ, ''ਬਹੁਤ ਜਲਦੀ ਅਸੀਂ ਮੇਵਾਤ 'ਚ ਰੈਪਿਡ ਐਕਸ਼ਨ ਫੋਰਸ (ਆਰ.ਏ.ਐੱਫ.) ਕੇਂਦਰ ਸਥਾਪਿਤ ਕਰਾਂਗੇ, ਜੋ ਕਿ ਇਕ ਸਥਾਈ ਕੇਂਦਰ ਹੋਵੇਗਾ।'' ਗੁਰੂਗ੍ਰਾਮ 'ਚ ਕੁਝ ਦਿਨਾਂ 'ਚ ਹਿੰਸਾ 'ਚ ਦੋ ਹੋਮਗਾਰਡ ਜਵਾਨਾਂ ਅਤੇ ਇਕ ਮੌਲਵੀ ਸਮੇਤ 6 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8