ਦੇਸ਼ ਦੇ ਇਸ ਸੂਬੇ 17 ਲੋਕਾਂ ਨੇ ਕੋਰੋਨਾ ਨੂੰ ਦਿੱਤੀ ਮਾਤ
Monday, May 11, 2020 - 07:56 PM (IST)
ਭੁਵਨੇਸ਼ਵਰ-ਓਡੀਸ਼ਾ 'ਚ ਅੱਜ ਭਾਵ ਸੋਮਵਾਰ ਨੂੰ 17 ਲੋਕ ਕੋਰੋਨਾਵਾਇਰਸ ਨੂੰ ਮਾਤ ਦੇ ਕੇ ਠੀਕ ਹੋ ਗਏ। ਇਸ ਨਾਲ ਹੁਣ ਤੱਕ ਸੂਬੇ 'ਚ ਇਲਾਜ ਤੋਂ ਬਾਅਦ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ 85 ਤੱਕ ਪਹੁੰਚ ਗਿਆ ਹੈ। ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਸੁੰਦਰਗੜ੍ਹ ਜ਼ਿਲੇ ਤੋਂ 7 ਲੋਕ, ਭੁਵੇਨਸ਼ਵਰ 5, ਭਦ੍ਰਕ ਤੋਂ 3 , ਬਾਲਾਸੇਰ ਤੋਂ 2 ਲੋਕ ਠੀਕ ਹੋਏ। ਉਨ੍ਹਾਂ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਦੋ ਵਾਰ ਠੀਕ ਹੋਈ।
ਹੁਣ ਸੂਬੇ 'ਚ 306 ਲੋਕਾ ਦਾ ਇਲਾਜ ਚੱਲ ਰਿਹਾ ਹੈ। ਸੋਮਵਾਰ ਸ਼ਾਮ 5 ਵਜੇ ਤੱਕ ਸੂਬੇ 'ਚ ਕੋਰੋਨਾ ਦੇ 396 ਮਾਮਲੇ ਹਨ। ਠੀਕ ਹੋਣ ਵਾਲੇ ਲੋਕਾਂ ਦੀ ਸਭ ਤੋਂ ਜ਼ਿਆਦਾ ਗਿਣਤੀ ਭੁਵਨੇਸ਼ਵਰ 'ਚ ਹੈ। ਇੱਥੇ 50 'ਚੋਂ 37 ਲੋਕ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ। ਇਸ ਤਰ੍ਹਾਂ ਸੁੰਦਰਗੜ੍ਹ ਜ਼ਿਲੇਂ ਦੇ 14 'ਚੋਂ 13 ਲੋਕ ਅਤੇ ਬਾਲਾਸੇਰ ਤੋਂ 42 'ਚੋਂ 11 ਮਰੀਜ਼ ਠੀਕ ਹੋ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਗੰਜਮ ਜ਼ਿਲੇ 'ਚੋਂ 137 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਇਸ ਦੇ ਨਾਲ ਹੀ ਜਾਜਪੁਰ ਜ਼ਿਲੇ 'ਚੋਂ 61 ਮਰੀਜ਼ 'ਚੋਂ 2 ਠੀਕ ਹੋ ਚੁੱਕੇ ਹਨ। ਦੱਸਣਯੋਗ ਹੈ ਕਿ ਦੇਸ਼ਭਰ 'ਚ ਇਨਫੈਕਟਡ ਮਾਮਲਿਆਂ ਦੀ ਕੁੱਲ ਗਿਣਤੀ 67152 ਹੈ, ਜਿਨ੍ਹਾਂ 'ਚੋਂ 20917 ਲੋਕ ਠੀਕ ਹੋ ਚੁੱਕੇ ਹਨ ਜਦਕਿ 44029 ਮਾਮਲੇ ਸਰਗਰਮ ਹਨ।