ਆਸਾਮ ਦੀਆਂ 17 ਲੱਖ ਔਰਤਾਂ ਨੂੰ ਵੱਡੀ ਸੌਗਾਤ, ਹਰ ਮਹੀਨੇ ਮਿਲਣਗੇ 1250 ਰੁਪਏ

Thursday, Dec 15, 2022 - 10:22 AM (IST)

ਨਵੀਂ ਦਿੱਲੀ- ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ 'ਓਰੂਨੋਦੋਈ 2.0 ਯੋਜਨਾ' ਦਾ ਉਦਘਾਟਨ ਕੀਤਾ। ਦੱਸ ਦੇਈਏ ਕਿ ਇਸ ਯੋਜਨਾ ਦਾ ਉਦੇਸ਼ ਸੂਬੇ 'ਚ 17 ਲੱਖ ਔਰਤਾਂ ਦੀ ਮਦਦ ਕਰਨਾ ਹੈ। ਇਸ ਯੋਜਨਾ ਤਹਿਤ ਔਰਤਾਂ ਨੂੰ ਹਰ ਮਹੀਨੇ ਉਨ੍ਹਾਂ ਦੇ ਬੈਂਕ ਖਾਤੇ 'ਚ 1250 ਰੁਪਏ ਮਿਲਣਗੇ। ਜਿਸ ਨਾਲ ਉਨ੍ਹਾਂ ਦੀ ਆਰਥਿਕ ਮਦਦ ਹੋਵੇਗੀ।

ਇਹ ਵੀ ਪੜ੍ਹੋ- 17,000 ਫੁੱਟ ਉੱਚੀ ਚੋਟੀ ’ਤੇ ਕਬਜ਼ਾ ਕਰਨਾ ਚਾਹੁੰਦਾ ਸੀ ਚੀਨ, ਭਾਰਤੀ ਫ਼ੌਜ ਨੇ ਕੋਸ਼ਿਸ਼ ਕੀਤੀ ਨਾਕਾਮ

ਓਰੂਨੋਦੋਈ ਯੋਜਨਾ ਤਹਿਤ ਲਾਭਪਾਤਰੀਆਂ ਦੀ ਚੋਣ ਕਰਦੇ ਸਮੇਂ ਆਰਥਿਕ ਮਾਪਦੰਡ ਹੋਣਗੇ ਅਤੇ ਜਿਨ੍ਹਾਂ ਕੋਲ ਜ਼ਮੀਨ, ਵੱਡੇ ਘਰ, ਵਾਹਨ, ਇਲੈਕਟ੍ਰਾਨਿਕ ਗੈਜੇਟਸ ਅਤੇ ਹੋਰ ਸਰਕਾਰੀ ਅਤੇ ਅਰਧ-ਸਰਕਾਰੀ ਕਾਮਿਆਂ ਸਮੇਤ ਕੁਝ ਚੱਲ ਅਤੇ ਅਚੱਲ ਸੰਪਤੀ ਹੈ, ਉਨ੍ਹਾਂ ਨੂੰ ਇਸ ਲਾਭ ਤੋਂ  ਬਾਹਰ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ- ਦਿੱਲੀ ਮਹਿਲਾ ਕਮਿਸ਼ਨ ਨੇ ਘੇਰੀ ਸਰਕਾਰ, ਕਿਹਾ- ਸਬਜ਼ੀ ਵਾਂਗ ਵਿਕ ਰਿਹੈ ਤੇਜ਼ਾਬ, ਸਰਕਾਰ ਸੁੱਤੀ ਪਈ ਹੈ

ਯੋਜਨਾ ਤਹਿਤ ਵਿਧਵਾਵਾਂ, ਕੁਆਰੀਆਂ ਅਤੇ ਦਿਵਿਯਾਂਗ ਵਿਅਕਤੀਆਂ ਨਾਲ ਪਰਿਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ। ਯੋਜਨਾ ਦਾ ਲਾਭ ਪ੍ਰਾਪਤ ਕਰਨ ਲਈ ਲਾਭਪਾਤਰੀ ਆਸਾਮ ਦਾ ਸਥਾਈ ਵਾਸੀ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਘਰੇਲੂ ਆਮਦਨ 2 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਆਸਾਮ ਜਨ ਧਨ ਯੋਜਨਾ, ਆਸਾਮ ਪ੍ਰਧਾਨ ਮੰਤਰੀ ਆਵਾਸ ਯੋਜਨਾ, ਪ੍ਰਧਾਨ ਮੰਤਰੀ ਜੀਵਨ ਬੀਮਾ ਯੋਜਨਾ, ਆਸਾਮ ਕਿਸਾਨ ਪਸ਼ੂ ਕ੍ਰੇਡਿਟ ਕਾਰਡ ਯੋਜਨਾ, ਆਸਾਮ ਸਵੈ ਸਕੀਮ ਯੋਜਨਾ, ਅਟਲ ਅੰਮ੍ਰਿਤ ਮੁਹਿੰਮ ਹੈਲਥ ਸਕੀਮ ਵੀ ਸ਼ਾਮਲ ਹੈ। 

ਇਹ ਵੀ ਪੜ੍ਹੋ- ਸ਼ਰਧਾ ਵਰਗਾ ਖ਼ੌਫਨਾਕ ਕਤਲਕਾਂਡ: ਪੁੱਤ ਨੇ ਪਿਓ ਦੇ 32 ਟੁਕੜੇ ਕਰ ਬੋਰਵੈੱਲ ’ਚ ਸੁੱਟੇ


Tanu

Content Editor

Related News