ਅਬੂ ਸਲੇਮ ਸਮੇਤ 17 ਹਾਈ-ਪ੍ਰੋਫਾਈਲ ਕੈਦੀ ਤਲੋਜਾ ਜੇਲ ’ਚ ਤਬਦੀਲ

Friday, Jul 19, 2024 - 04:21 AM (IST)

ਮੁੰਬਈ - ਗੈਂਗਸਟਰ ਅਤੇ 1993 ਦੇ ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਅਬੂ ਸਲੇਮ ਅਤੇ ਤਲੋਜਾ ਕੇਂਦਰੀ ਜੇਲ ਵਿਚ ਬੰਦ 17 ਹੋਰ ਹਾਈ-ਪ੍ਰੋਫਾਈਲ ਕੈਦੀਆਂ ਨੂੰ ਇਮਾਰਤ  ਦੀ ਲੋੜੀਂਦੀ ਮੁਰੰਮਤ ਕਾਰਨ ਦੂਜੀਆਂ ਜੇਲਾਂ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਜਾਂ ਆਮ ਬੈਰਕਾਂ ਵਿਚ ਭੇਜ ਦਿੱਤਾ ਗਿਆ ਹੈ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਥੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ- ਦਿੱਲੀ ਤੋਂ ਸੈਨ ਫ੍ਰਾਂਸਿਸਕੋ ਜਾ ਰਹੀ ਏਅਰ ਇੰਡੀਆ ਉਡਾਣ ਦੀ ਰੂਸ 'ਚ ਹੋਈ ਐਮਰਜੈਂਸੀ ਲੈਂਡਿੰਗ

ਸਲੇਮ ਤੋਂ ਇਲਾਵਾ ਇਨ੍ਹਾਂ ਕੈਦੀਆਂ ’ਚ ਐਂਟੀਲੀਆ ਅੱਤਵਾਦੀ ਮਾਮਲੇ ਦੇ ਦੋਸ਼ੀ ਬਰਖਾਸਤ ਪੁਲਸ ਅਧਿਕਾਰੀ ਸਚਿਨ ਵਾਜੇ ਅਤੇ ਐਲਗਾਰ ਪ੍ਰੀਸ਼ਦ ਮਾਮਲੇ ਦੇ ਕਈ ਦੋਸ਼ੀ ਸ਼ਾਮਲ ਹਨ। ਅਧਿਕਾਰੀ ਨੇ ਦੱਸਿਆ ਕਿ ਸਲੇਮ ਨੂੰ ਨਾਸਿਕ ਕੇਂਦਰੀ ਜੇਲ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਜਦੋਂਕਿ ਵਾਜੇ ਨੂੰ ਠਾਣੇ ਜੇਲ ਵਿਚ ਅਤੇ ਹੋਰ ਕੈਦੀਆਂ ਨੂੰ ਜੇਲ ਦੀਆਂ ਜਨਰਲ ਬੈਰਕਾਂ ਵਿਚ ਤਬਦੀਲ ਕਰ ਦਿੱਤਾ ਗਿਆ ਹੈ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


Inder Prajapati

Content Editor

Related News