ਮਹਾਰਾਸ਼ਟਰ ''ਚ ਕੋਰੋਨਾ ਦੇ 1,648 ਨਵੇਂ ਮਾਮਲੇ ਆਏ ਸਾਹਮਣੇ ਤੇ 17 ਮਰੀਜ਼ਾਂ ਦੀ ਹੋਈ ਮੌਤ
Sunday, Dec 26, 2021 - 10:53 PM (IST)
ਮੁੰਬਈ-ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਨਾਲ ਰੋਜ਼ਾਨਾ ਇਨਫੈਕਸ਼ਨ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਜਾਰੀ ਹੈ ਅਤੇ ਐਤਵਾਰ ਨੂੰ ਇਨਫੈਕਸ਼ਨ ਦੇ 1,648 ਨਵੇਂ ਮਾਮਲੇ ਆਏ ਹਨ ਜਿਸ ਨਾਲ ਕੁੱਲ ਇਨਫੈਕਟਿਡਾਂ ਦੀ ਗਿਣਤੀ ਵਧ ਕੇ 66,57,888 ਹੋ ਗਈ ਹੈ ਜਦਕਿ 17 ਮਰੀਜ਼ਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 1,41,433 ਹੋ ਗਈ ਹੈ।
ਇਹ ਵੀ ਪੜ੍ਹੋ :EC ਕੱਲ ਸਿਹਤ ਮੰਤਰਾਲਾ ਨਾਲ ਕਰੇਗਾ ਬੈਠਕ, ਕੋਰੋਨਾ ਇਨਫੈਕਸ਼ਨ ਦੇਖਦਿਆਂ ਲਿਆ ਜਾ ਸਕਦੈ ਵੱਡਾ ਫੈਸਲਾ
ਸਿਹਤ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਮਹਾਰਾਸ਼ਟਰ 'ਚ ਪਿਛਲੇ ਕੁਝ ਦਿਨਾਂ 'ਤੋਂ ਰੋਜ਼ਾਨਾ ਇਨਫੈਕਸ਼ਨ ਦੇ ਮਾਮਲੇ ਵਧ ਰਹੇ ਹਨ। ਸੂਬੇ 'ਚ ਸ਼ਨੀਵਾਰ ਨੂੰ 1485 ਮਾਮਲੇ, ਸ਼ੁੱਕਰਵਾਰ ਨੂੰ 1410, ਵੀਰਵਾਰ ਨੂੰ 1179, ਬੁੱਧਵਾਰ ਨੂੰ 1201, ਮੰਗਲਵਾਰ ਨੂੰ 825 ਅਤੇ ਸੋਮਵਾਰ ਨੂੰ 544 ਮਾਮਲੇ ਸਾਹਮਣੇ ਆਏ ਸਨ। ਐਤਵਾਰ ਨੂੰ 918 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਮਿਲੀ ਜਿਸ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਕੇ 65,02,957 ਹੋ ਗਈ ਹੈ।
ਇਹ ਵੀ ਪੜ੍ਹੋ :ਛੁੱਟੀਆਂ ਦੌਰਾਨ ਫਰਾਂਸ 'ਚ ਕੋਰੋਨਾ ਇਨਫੈਕਸ਼ਨ ਦੇ ਵਧੇ ਮਾਮਲੇ
ਪਿਛਲੇ 24 ਘੰਟਿਆਂ ਦੌਰਾਨ 1,02,045 ਨਮੂਨਿਆਂ ਦੀ ਕੋਵਿਡ-19 ਸੰਬੰਧੀ ਜਾਂਚ ਕੀਤੀ ਗਈ ਅਤੇ ਹੁਣ ਤੱਕ 6,84,55,314 ਨਮੂਨਿਆਂ ਦੀ ਜਾਂਚ ਹੋਈ ਹੈ। ਸੂਬੇ 'ਚ ਠੀਕ ਹੋਣ ਦੀ ਦਰ 97.67 ਫੀਸਦੀ ਹੈ ਜਦਕਿ ਮੌਤ ਦਰ 2.12 ਫੀਸਦੀ ਹੈ। ਸੂਬੇ 'ਚ ਇਸ ਸਮੇਂ 9813 ਇਲਾਜਅਧੀਨ ਮਰੀਜ਼ ਹਨ। ਮੁੰਬਈ 'ਚ ਇਨਫੈਕਸ਼ਨ ਦੇ 896 ਨਵੇਂ ਮਾਮਲੇ ਸਾਹਮਣੇ ਆਏ ਜਿਸ ਨਾਲ ਇਫੈਕਟਿਡਾਂ ਦੀ ਗਿਣਤੀ ਵਧ ਕੇ 7,70,910 ਹੋ ਗਈ, ਉਥੇ ਇਨਫੈਕਸ਼ਨ ਨਾਲ ਦੋ ਲੋਕਾਂ ਦੀ ਮੌਤ ਹੋਈ ਹੈ ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 16,370 ਹੋ ਗਈ ਹੈ।
ਇਹ ਵੀ ਪੜ੍ਹੋ : ਯੂਨਾਨ ਦੇ ਸਾਬਕਾ ਰਾਸ਼ਟਰਪਤੀ ਕਾਰੋਲੋਸ ਪਾਪੌਲਿਆਸ ਦਾ 92 ਸਾਲ ਦੀ ਉਮਰ 'ਚ ਹੋਇਆ ਦਿਹਾਂਤ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।