ਟੁੱਟੇ ਦਿਲ ਤੇ ਮਾਯੂਸ ਚਿਹਰੇ ਲੈ ਕੇ ਬਾਹਰ ਆਏ ਡਿਪੋਰਟ ਹੋਏ ਭਾਰਤੀ, ਹੁਣ ਜਾਣਗੇ ਆਪੋ-ਆਪਣੇ ਘਰ
Sunday, Feb 16, 2025 - 05:56 AM (IST)

ਅੰਮ੍ਰਿਤਸਰ- ਅਮਰੀਕਾ ਤੋਂ ਡਿਪੋਰਟ ਹੋ ਕੇ ਭਾਰਤ ਵਾਪਸ ਆਏ 119 ਭਾਰਤੀ ਸ਼ਨੀਵਾਰ ਦੀ ਰਾਤ ਕਰੀਬ 11.30 ਵਜੇ ਅਮਰੀਕੀ ਫ਼ੌਜ ਦੇ ਜਹਾਜ਼ ਰਾਹੀਂ ਅੰਮ੍ਰਿਤਸਰ ਏਅਰਪੋਰਟ 'ਤੇ ਪੁੱਜੇ।
ਇਸ ਤੋਂ ਬਾਅਦ ਕਾਫ਼ੀ ਲੰਬੇ ਸਮੇਂ ਤੱਕ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਤੇ ਉਨ੍ਹਾਂ ਦੀ ਚੈਕਿੰਗ ਕੀਤੀ ਗਈ, ਜਿਸ ਮਗਰੋਂ ਐਤਵਾਰ ਤੜਕਸਾਰ ਕਰੀਬ 4 ਵਜੇ ਡਿਪੋਰਟ ਹੋਏ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਪੁਲਸ ਦੀਆਂ ਗੱਡੀਆਂ 'ਚ ਉਨ੍ਹਾਂ ਦੇ ਘਰ-ਘਰ ਛੱਡਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।
ਇਨ੍ਹਾਂ 'ਚੋਂ ਜ਼ਿਆਦਾਤਰ ਨੌਜਵਾਨ ਤਾਂ ਕਾਫ਼ੀ ਛੋਟੀ ਉਮਰ ਦੇ ਸਨ, ਜੋ ਵਿਦੇਸ਼ ਜਾਣ ਦੇ ਸੁਪਨੇ ਦੇਖ ਅਮਰੀਕਾ ਪੁੱਜੇ ਸਨ, ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਟਰੰਪ ਸਰਕਾਰ ਨੇ ਉਨ੍ਹਾਂ ਦੇ ਲੱਖਾਂ ਰੁਪਏ ਖ਼ਰਚ ਕੇ ਦੇਖੇ ਗਏ ਇਸ ਸੁਪਨੇ ਨੂੰ ਇਕ ਪਲ 'ਚ ਤੋੜ ਦੇਣਾ ਹੈ। ਫਿਲਹਾਲ ਡਿਪੋਰਟ ਹੋਏ ਲੋਕ ਚਿਹਰੇ 'ਤੇ ਮਾਯੂਸੀ ਲੈ ਕੇ ਪੰਜਾਬ ਪੁਲਸ ਦੀਆਂ ਗੱਡੀਆਂ 'ਚ ਬਾਹਰ ਆ ਰਹੇ ਹਨ ਤੇ ਆਪੋ-ਆਪਣੇ ਘਰਾਂ ਨੂੰ ਜਾ ਰਹੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e